18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬਿਆਸ ਪਿੰਡ ਵਿਖੇ ਅੱਗ ਲੱਗਣ ਕਾਰਨ ਕਿਸਾਨ ਦੀ ਕਰੀਬ ਡੇਢ ਏਕੜ ਕਣਕ ਸੜੀ

Ad Position 21
No active advertisement
ਅਜੀਤ ਡੈਸਕ 17-04-2026
ਕਿਸ਼ਨਗੜ੍ਹ, 16 ਅਪ੍ਰੈਲ (ਹੁਸਨ ਲਾਲ)-ਬਿਆਸ ਪਿੰਡ ਵਿਖੇ ਕਿਸਾਨ ਦੀ ਡੇਢ ਏਕੜ ਕਣਕ ਦੀ ਖੜ੍ਹੀ ਫਸਲ ਟਰਾਂਸਫਾਰਮਰ ਵਿਚੋਂ ਨਿਕਲੀ ਚੰਗਿਆੜੀ ਕਾਰਨ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਜਰਨੈਲ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਬਿਆਸ ਪਿੰਡ ਨੇ ਦੱਸਿਆ ਕਿ ਉਨ੍ਹਾਂ ਬਿਆਸ ਪਿੰਡ ਵਿਖੇ ਪਿੰਡ ਦੇ ਹੀ ਕਿਸਾਨ ਪਰਸ਼ੋਤਮ ਸਿੰਘ ਪੁੱਤਰ ਚਰਨ ਸਿੰਘ ਨਿਵਾਸੀ ਬਿਆਸ ਪਿੰਡ ਤੋਂ ਢਾਈ ਏਕੜ ਜ਼ਮੀਨ ਠੇਕੇ ਦੇ ਲਈ ਹੋਈ ਸੀ ਜਿਸ ਵਿਚ ਉਨ੍ਹਾਂ ਕਣਕ ਦੀ ਫਸਲ ਬੀਜੀ ਹੋਈ ਹੈ | ਅੱਜ 12 ਵਜੇ ਦੇ ਕਰੀਬ ਖੇਤਾਂ ਦੇ ਨਜ਼ਦੀਕ ਲੱਗਿਆ ਟਰਾਂਸਫਾਰਮਰ, ਜਿਸ ਦੀ ਸਪਲਾਈ ਇਕ ਹਾਈਵੇ 'ਤੇ ਬਣੀ ਗੱਡੀਆਂ ਦੀ ਏਜੰਸੀ ਨੂੰ ਜਾਂਦੀ ਹੈ, 'ਚੋਂ ਸਪਾਰਕਿੰਗ ਹੋਣ ਕਾਰਨ ਡਿਗੀਆਂ ਚੰਗਿਆੜੀਆਂ ਨਾਲ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗ ਗਈ | ਅੱਗ ਲੱਗੀ ਦੇਖ ਨਜ਼ਦੀਕੀ ਏਜੰਸੀ ਵਾਲਿਆਂ ਤੇ ਪਿੰਡ ਵਾਸੀਆਂ ਨੇ ਸਥਾਨਕ ਲੋਕਾਂ ਵਲੋਂ ਬੜੀ ਬਹਾਦਰੀ ਦਿਖਾਉਂਦੇ ਹੋਏ ਨਾਲ ਜੱਦੋ ਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ ਗਿਆ | ਪੀੜਤ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਰੀਬ ਡੇਢ ਏਕੜ ਕਣਕ ਦੀ ਬਿਲਕੁਲ ਪੱਕੀ ਹੋਈ ਖੜ੍ਹੀ ਫਸਲ ਸੜ ਕੇ ਸੁਆਹ ਹੋ ਗਈ | ਕਿਸਾਨ ਜਰਨੈਲ ਸਿੰਘ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ | ਜਿਕਰਯੋਗ ਹੈ ਕਿ ਪਾਵਰਕਾਮ ਵਿਭਾਗ ਵਲੋਂ ਮੋਟਰਾਂ ਦੀ ਬਿਜਲੀ ਸਪਲਾਈ ਦਿਨ ਵੇਲੇ ਬੰਦ ਕੀਤੀ ਹੋਈ ਸੀ ਪਰ ਪੀੜਤ ਜਰਨੈਲ ਸਿੰਘ ਦੇ ਖੇਤਾਂ ਲਾਗੇ ਇਕ ਏਜੰਸੀ ਨੂੰ ਦਿੱਤੀ ਹੋਈ ਬਿਜਲੀ ਸਪਲਾਈ ਦਾ ਟਰਾਂਸਫਾਰਮਰ ਲੱਗਿਆ ਹੋਇਆ ਹੈ ਜਿਸ 'ਚੋਂ ਚੰਗਿਆੜੀ ਨਿਕਲਣ ਕਾਰਨ ਹਾਦਸਾ ਵਾਪਰਿਆ ਗਿਆ | ਪੀੜਤ ਕਿਸਾਨ ਨੇ ਮੰਗ ਕੀਤੀ ਹੈ ਕਿ ਏਜੰਸੀ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵਾਲਾ ਟਰਾਂਸਫਾਰਮਰ ਉਨ੍ਹਾਂ ਦੇ ਖੇਤਾਂ ਤੋਂ
Ad Position 22
No active advertisement
ਪਿਛਲੀ ਖ਼ਬਰ ਮਾਂ-ਪੁੱਤ ਨੇ ਲਗਾਏ ਪਿੰਡ ਦੇ ਐਨ. ਆਰ. ਆਈ. 'ਤੇ ਧੱਕੇਸ਼ਾਹੀ ਦੇ ਦੋਸ਼ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24