18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਾਂ-ਪੁੱਤ ਨੇ ਲਗਾਏ ਪਿੰਡ ਦੇ ਐਨ. ਆਰ. ਆਈ. 'ਤੇ ਧੱਕੇਸ਼ਾਹੀ ਦੇ ਦੋਸ਼

Ad Position 21
No active advertisement
ਅਜੀਤ ਡੈਸਕ 17-04-2026
ਨੂਰਮਹਿਲ, 16 ਅਪ੍ਰੈਲ (ਤਜਿੰਦਰ ਕਾਮਰ)-ਪੀੜਤ ਜਸਵਿੰਦਰ ਕੌਰ ਵਾਸੀ ਹਰੀਸਿੰਘ ਸਿੱਧਮ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਕਰੀਬ 1.00 ਦੇ ਕਰੀਬ ਸਾਡੇ ਪਿੰਡ ਦਾ ਰਹਿਣ ਵਾਲਾ ਚਰਨਜੀਤ ਸਿੰਘ ਐਨ. ਆਰ. ਆਈ. ਆਪਣੀ ਬਲੈਰੋ ਗੱਡੀ ਨੰਬਰ ਪੀਬੀ 32 ਆਰ 7607 ਸਵਾਰ ਹੋ ਕੇ ਗੱਡੀ 'ਚ 9-10 ਅਣਪਛਾਤੇ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਸਾਡੀ ਜ਼ਮੀਨ 'ਤੇ ਕਬਜ਼ੇ ਦੀ ਨੀਅਤ ਸਾਡੇ ਖੂਹ 'ਤੇ ਆ ਗਏ | ਜੋ ਕਿ ਸਾਡਾ ਪਹਿਲਾਂ ਹੀ ਪੰਜਾਬ ਹਾਈ ਕੋਰਟ ਵਲੋਂ ਜ਼ਮੀਨੀ ਸਟੇਅ ਹੋਣ ਬਾਵਜੂਦ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ | ਜਦੋਂ ਮੈਂ ਤੇ ਮੇਰਾ ਬੇਟਾ ਖੂਹ 'ਤੇ ਪਹੁੰਚ ਕੇ ਅਸੀਂ 112 ਕੰਟਰੋਲਰੂਮ 'ਤੇ ਫੋਨ ਕਰਕੇ ਸ਼ਿਕਾਇਤ ਦਰਜ ਕਾਰਵਾਈ | ਪੁਲਿਸ ਆਉਣ ਤੋਂ ਪਹਿਲਾ ਇਕ ਗੱਡੀ ਵਾਲੇ ਅਣਪਛਾਤੇ ਆਪਣੇ-ਆਪਣੇ ਤੇਜਧਾਰ ਹਥਿਆਰਾਂ ਨਾਲ ਮੌਕੇ ਤੋਂ ਫਰਾਰ ਹੋ ਗਏ | ਚਰਨਜੀਤ ਸਿੰਘ ਐਨ. ਆਰ. ਆਈ. ਨੂੰ ਮੌਕੇ 'ਤੇ ਮਾਂ-ਪੁੱਤ ਨੇ ਬਲੈਰੋ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਨੂਰਮਹਿਲ ਪੁਲਿਸ 'ਤੇ 112 ਤਾਇਨਾਤ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤੀ ਗਈ | ਇਸ ਸੰਬੰਧੀ ਦੂਜੀ ਧਿਰ ਚਰਨਜੀਤ ਸਿੰਘ ਐਨ. ਆਰ. ਆਈ. ਦਾ ਕਹਿਣਾ ਕਿ ਜਸਵਿੰਦਰ ਕੌਰ ਜੋ ਮੇਰੇ 'ਤੇ ਦੋਸ਼ ਲਾ ਰਹੀ ਹੈ ਮੈਂ ਉਸ ਬਾਰੇ ਆਪਣਾ ਕੋਈ ਸਪਸ਼ਟੀਕਰਨ ਨਹੀਂ ਦੇਣਾ ਚਾਹੁੰਦਾ | 112 ਦੇ ਪੁਲਿਸ ਮੁਲਾਜ਼ਮ ਨੇ ਕਿਹਾ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਹੈ ਜੋ ਵੀ ਆਪਣੇ ਬਿਆਨ ਦੇਣਗੇ ਉਸ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦਾ ਨਤੀਜਾ ਰਿਹਾ ਸੌ ਪ੍ਰਤੀਸ਼ਤ ਅਗਲੀ ਖ਼ਬਰ ਬਿਆਸ ਪਿੰਡ ਵਿਖੇ ਅੱਗ ਲੱਗਣ ਕਾਰਨ ਕਿਸਾਨ ਦੀ ਕਰੀਬ ਡੇਢ ਏਕੜ ਕਣਕ ਸੜੀ
Ad Position 24