ਨਕੋਦਰ, 16 ਅਪ੍ਰੈਲ (ਗੁਰਵਿੰਦਰ ਸਿੰਘ)-ਕੇਂਦਰੀ ਮਾਧਿਮਿਕ ਬੋਰਡ ਪ੍ਰੀਖਿਆਵਾਂ ਦੇ ਐਲਾਨੇ ਦਸਵੀਂ ਦੇ ਨਤੀਜਿਆਂ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ | ਸਕੂਲ ਦਾ ਕੁਲ ਨਤੀਜਾ ਬਹੁਤ ਹੀ ਉੱਤਮ ਰਿਹਾ ਤੇ ਵਿਦਿਆਰਥੀਆਂ ਨੇ ਉੱਚ ਅੰਕ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥੀਆਂ ਤੇ ਅਧਿਆਪਕਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੇ ਵਿਦਿਆਰਥੀਆਂ ਵਿਚੋਂ ਕ੍ਰਮਵਾਰ ਨਵਰਾਜ ਸਿੰਘ 93.8%, ਜੈਸਮੀਨ ਕੌਰ 93.6%, ਮਿਤੁਸ਼ ਕੁਮਾਰ 92.8%, ਗੁਰਸਿਮਰਨ ਕੋਰ 91.8%, ਏਕਮਜੋਤ ਕੌਰ 88.4%, ਗੁਰਨੂਰ ਕੌਰ 86.6% ਅੰਕ ਲੈ ਕੇ ਕਾਮਯਾਬ ਰਹੇ | ਵਿਦਿਆਰਥੀਆਂ ਦੀ ਦਿਨ ਰਾਤ ਦੀ ਮਿਹਨਤ ਨਾਲ ਹੀ ਉਨ੍ਹਾਂ ਨੇ ਇਸ ਸਫਲਤਾ ਨੂੰ ਹਾਸਿਲ ਕੀਤਾ | ਅੰਗਰੇਜ਼ੀ, ਇਨਫਾਰਮੇਸ਼ਨ ਟੈਕਨੋਲੋਜੀ ਵਿਗਿਆਨ, ਪੰਜਾਬੀ ਤੇ ਸਮਾਜਿਕ ਵਿਗਿਆਨ ਵਰਗੇ ਮੁੱਖ ਵਿਸ਼ਿਆਂ ਵਿਚ ਕਈ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਹਾਸਿਲ ਕੀਤੇ | ਖਾਸ ਤੌਰ 'ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦੀ ਇਨਫਾਰਮੇਸ਼ਨ ਟੈਕਨਾਲਜੀ ਵਿਚ ਅੰਕ ਪ੍ਰਾਪਤੀ ਪ੍ਰਸ਼ੰਸਯੋਗ ਰਹੀ | ਸਕੂਲ ਦੇ ਹੋਣਹਾਰ ਵਿਦਿਆਰਥੀਆ ਨਵਰਾਜ ਸਿੰਘ 99, ਮਿੱਤੂਸ਼ ਕੁਮਾਰ 99, ਜੈਸਮੀਨ ਕੌਰ 98, ਗੁਰਲੀਨ ਕੌਰ 98, ਵਾਰਿਸ ਵਰਮਾ 97, ਗੁਰਸ਼ਾਨ ਸਿੰਘ 97, ਗੁਰਨੂਰ ਕੌਰ 97, ਗੁਰ ਸਿਮਰਨ ਕੌਰ 96, ਗੁਰ ਰੂਪ ਕੌਰ 95, ਜੈਸਮੀਨ ਕੌਰ 95, ਏਕਮਜੋਤ ਕੌਰ 94, ਸਿਮਰਨਪ੍ਰੀਤ ਕੌਰ 93, ਕਿ੍ਸ਼ਨਾ ਉਪਲ 93, ਸਹਿਜਨੀਤ ਕੌਰ 92, ਸਿਮਰਪ੍ਰੀਤ ਸਿੰਘ 92, ਅਨੁਨੀਤ ਕੌਰ 91, ਰਿਧੀ ਸ਼ਰਮਾ 90, ਗੁਰਕੀਰਤ ਸਿੰਘ 90 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅੰਗਰੇਜ਼ੀ ਭਾਸ਼ਾ ਵਿਚ ਕ੍ਰਮਵਾਰ ਜੈਸਮੀਨ ਕੌਰ ਨੇ 99, ਨਵਰਾਜ ਸਿੰਘ 93 ਤੇ ਗੁਰਸਿਮਰਨ ਸਿੰਘ ਨੇ 90 ਅੰਕ ਪ੍ਰਾਪਤ ਕੀਤੇ | ਪੰਜਾਬੀ ਭਾਸ਼ਾ ਵਿਚ ਗੁਰਸਿਮਰਨ ਕੌਰ ਨੇ 98, ਗੁਰਨੂਰ ਕੌਰ 97, ਅਮੀਰੋਜ਼ ਕੌਰ 93, ਏਕਮਜੋਤ ਕੌਰ 93, ਮਿਤੁਸ਼ ਕੁਮਾਰ 92, ਜੈਸਮੀਨ ਕੌਰ 91 ਅੰਕ ਹਾਸਿਲ ਕੀਤੇ | ਵਿਗਿਆਨ ਵਿਸ਼ੇ ਵਿਚ ਨਵਰਾਜ ਸਿੰਘ ਨੇ 93 ਤੇ ਮਿਤੁਸ਼ ਕੁਮਾਰ ਨੇ 88 ਅੰਕ ਅਤੇ ਇਸ ਉਪਲੱਬਦੀ ਨੂੰ ਜਾਰੀ ਰੱਖਦੇ ਹੋਏ ਸਮਾਜਿਕ ਵਿਗਿਆਨ ਦੇ ਵਿਸ਼ੇ ਵਿਚ ਕ੍ਰਮਵਾਰ ਨਵਰਾਜ ਸਿੰਘ 96, ਮਿਤਸ਼ ਕੁਮਾਰ ਨੇ 94, ਸਿਮਰਪ੍ਰੀਤ ਨੇ 94, ਜੈਸਮੀਨ ਕੌਰ 91, ਏਕਮਜੋਤ ਕੌਰ 90, ਗੁਰਸਿਮਰਨ ਕੌਰ 87, ਅਮਿਰੋਜ਼ ਕੌਰ 87 ਹਾਸਿਲ ਕਰਕੇ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ | ਸਕੂਲ ਮੈਨੇਜਮੈਂਟ ਵਲੋਂ ਵੀ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਪ੍ਰਤੀਬੱਧ ਰਹੇਗਾ | ਸਕੂਲ ਦੇ ਇਸ ਸ਼ਾਨਦਾਰ ਨਤੀਜੇ ਨੂੰ ਦੇਖ ਕੇ ਪਿ੍ੰਸੀਪਲ ਸ੍ਰੀਮਤੀ ਸੰਧਿਆ ਦੀਵਾਨ ਨੇ ਵਿਦਿਆਰਥੀਆਂ ਤੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ | ਪਿ੍ੰਸੀਪਲ ਨੇ ਬੱਚਿਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਜੀਵਨ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ |