18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਫੋਰਟਿਸ ਹਸਪਤਾਲ ਦੇ ਮਾਹਿਰਾਂ ਨੇ 'ਆਈ. ਐੱਮ. ਏ.' ਦੇ ਡਾਕਟਰਾਂ ਨੂੰ ਆਧੁਨਿਕ ਇਲਾਜ ਪ੍ਰਤੀ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਐੱਮ. ਐੱਸ. ਲੋਹੀਆ)–ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.), ਦੀ ਜ਼ਿਲ੍ਹਾ ਇਕਾਈ ਵਲੋਂ ਆਪਣੇ ਮੈਂਬਰ ਡਾਕਟਰਾਂ ਨੂੰ ਬਿਾਮਰੀਆਂ ਦੇ ਆਧੁਨਿਕ ਇਲਾਜ ਤੇ ਦਵਾਈਆਂ ਬਾਰੇ ਜਾਗਰੂਕ ਕਰਨ ਲਈ ਨਿਰੰਤਰ ਮੈਡੀਕਲ ਸਿੱਖਿਆ (ਸੀ. ਐਮ. ਈ.) ਕਰਵਾਈ ਗਈ, ਜਿਸ ਦੌਰਾਨ ਫੋਰਟਿਸ ਹਸਪਤਾਲ, ਜਲੰਧਰ ਦੇ ਮਾਹਿਰ ਡਾਕਟਰਾਂ ਨੇ ਆਈ. ਐੱਮ. ਏ. ਦੇ ਮੈਂਬਰ ਡਾਕਟਰਾਂ ਨੂੰ 'ਆਟੋਇਮਿਊਨ ਬਿਮਾਰੀਆਂ' ਤੇ 'ਰੋਬੋਟਿਕ ਗੋਡੇ ਬਦਲਣ ਦੀ ਸਰਜਰੀ' ਬਾਰੇ ਜਾਣਕਾਰੀ ਦਿੱਤੀ | ਆਈ. ਐੱਮ. ਏ. ਦੇ ਜ਼ਿਲ੍ਹਾ ਪ੍ਰਧਾਨ ਡਾ. ਧੀਰਜ ਭਾਟੀਆ ਦੀ ਅਗਵਾਈ ਹੇਠ ਕਰਵਾਈ ਸੀ. ਐੱਮ. ਈ. ਦੌਰਾਨ ਫੋਰਟਿਸ ਹਸਪਤਾਲ 'ਚ ਸੇਵਾਵਾਂ ਦੇ ਰਹੇ ਡਾ. ਅੰਕੁਸ਼ ਪੀ. ਐਮ. (ਇਮਯੂਨੋਲੋਜਿਸਟ ਤੇ ਰਾਇਮੈਟੋਲੋਜਿਸਟ) ਨੇ ਜਾਣਕਾਰੀ ਦਿੱਤੀ ਕਿ ਗਠੀਆ, ਜੋੜਾਂ ਤੇ ਪਿੱਠ 'ਚ ਦਰਦ, ਚਮੜੀ 'ਤੇ ਧੱਫ਼ੜ ਅਤੇ ਵਾਰ-ਵਾਰ ਮੂੰਹ ਦੇ ਫੋੜੇ ਆਦਿ ਬਿਮਾਰੀਆਂ, ਆਟੋਇਮਿਊਨ ਬਿਮਾਰੀਆਂ ਵਜੋਂ ਜਾਣੀਆਂ ਜਾਂਦੀਆਂ ਹਨ | ਇਨ੍ਹਾਂ ਦਾ ਜਲਦ ਇਲਾਜ ਨਾ ਕੀਤੇ ਜਾਣ 'ਤੇ ਇਹ ਖ਼ਤਰਨਾਕ ਸਾਬਤ ਹੁੰਦੀਆਂ ਹਨ | ਉਨ੍ਹਾਂ ਵਲੋਂ 'ਆਟੋਇਮਿਊਨ ਬਿਮਾਰੀਆਂ' ਦਾ ਪਤਾ ਲਗਾਉਣ ਲਈ ਲੋੜੀਂਦੇ ਟੈੱਸਟਾਂ ਤੇ ਆਧੁਨਿਕ ਇਲਾਜ ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਫੋਰਟਿਸ ਹਸਪਤਾਲ ਦੇ ਹੱਡੀਆਂ ਤੇ ਜੋੜ ਬਦਲਣ ਦੇ ਮਾਹਿਰ ਡਾ. ਆਰ. ਆਰ. ਸੱਗੜ ਨੇ ਜਾਣਕਾਰੀ ਸਾਂਝੀ ਕੀਤੀ ਕਿ 'ਰਵਾਇਤੀ ਸਰਜਰੀ ਨਾਲੋਂ ਰੋਬੋਟਿਕ ਗੋਡੇ ਬਦਲਣ ਦੇ ਨਤੀਜੇ ਜ਼ਿਆਦਾ ਸਟੀਕ ਹੁੰਦੇ ਹਨ | ਉਨ੍ਹਾਂ ਰੋਬੋਟਿਕ ਸਰਜਰੀ ਤੇ ਰਵਾਇਤੀ ਸਰਜਰੀ 'ਚ ਅੰਤਰ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਹਾਜ਼ਰ ਡਾਕਟਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ | ਇਸ ਮੌਕੇ ਡਾ. ਗੁਰਦੇਵ ਸਿੰਘ ਪਰਮਾਰ, ਡਾ. ਵਿਜੇ ਮਹਾਜਨ, ਡਾ. ਸੀ. ਪੀ. ਸਿੱਕਾ, ਡਾ. ਕਪਿਲ ਗੁਪਤਾ, ਡਾ. ਦਿਲਬੰਸ ਸਿੰਘ ਪੰਧੇਰ, ਡਾ. ਵਿਜੇਪਾਲ ਸਿੰਘ ਸਿੱਧੂ ਅਤੇ ਡਾ. ਐੱਚ. ਐਸ. ਓਬਰਾਏ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੈਰੀਟੋਰੀਅਸ ਸਕੂਲਾਂ ਤੇ ਸਕੂਲ ਆਫ਼ ਐਮੀਨੈਸ 'ਚ ਕਿਉਂ ਬੰਦ ਨੇ ਖਿਡਾਰੀਆਂ ਲਈ ਬੂਹੇ ਅਗਲੀ ਖ਼ਬਰ ਬੱਚਿਆਂ ਦੇ ਸਿਰ 'ਤੇ ਲੱਗੀ ਸੱਟ ਨੂੰ ਅਣਗੌਲਿਆਂ ਹੋ ਸਕਦਾ ਹੈ ਨੁਕਸਾਨਦੇਹ-ਡਾ. ਥਾਮਸ ਏ. ਨਾਕਾਗਾਵਾ
Ad Position 24