02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਵੈਟਰਨ ਆਰਗੇਨਾਈਜ਼ੇਸ਼ਨ ਵਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਸਿਲਾਈ ਮਸ਼ੀਨਾਂ ਅਤੇ ਰਾਸ਼ਨ ਵੰਡਿਆ <br/>

Ad Position 21
repet_subhas-goyals [Copy P29]
ਵੈਟਰਨ ਆਰਗੇਨਾਈਜ਼ੇਸ਼ਨ ਵੱਲੋਂ ਕਰਵਾਏ ਸਮਾਗਮ ਦÏਰਾਨ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਅਤੇ ਰਾਸ਼ਨ ਵੰਡਦੇ ਹੋਏ ਮੁੱਖ ਮਹਿਮਾਨ ਅਤੇ ਸੰਸਥਾ ਦੇ ਅਹੁਦੇਦਾਰ¢ ਤਸਵੀਰ- ਤਜਿੰਦਰ ਕੁਮਾਰ <br/> 14-06-2026
ਨੂਰਮਹਿਲ, 13 ਜੂਨ (ਤਜਿੰਦਰ ਕੁਮਾਰ)-ਜ਼ਿਲ੍ਹਾ ਜਲੰਧਰ ਵਿੱਚ ਸਾਬਕਾ ਸੈਨਿਕਾਂ ਦੀ ਸੰਸਥਾ ਵੈਟਰਨ ਆਰਗੇਨਾਈਜ਼ੇਸ਼ਨ ਵੱਲੋਂ ਸਮਾਜ ਸੇਵਾ ਦੇ ਤਹਿਤ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਅਤੇ ਰਾਸ਼ਨ ਵੰਡਿਆ ਗਿਆ¢ਇਸ ਮੌਕੇ ਸੰਸਥਾ ਦੇ ਪ੍ਰਤੀਨਿਧੀ ਮਨਦੀਪ ਕੁਮਾਰ ਸ਼ੁਕਲਾ ਨੂਰਮਹਿਲ ਨੇ ਕਿਹਾ ਕਿ ਸਾਬਕਾ ਸੈਨਿਕ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਵੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ¢ ਉਨ੍ਹਾਂ ਕਿਹਾ ਕਿ ਸੈਨਿਕ ਕੇਵਲ ਸਰਹੱਦਾਂ ਦੀ ਰੱਖਿਆ ਹੀ ਨਹੀਂ ਕਰਦਾ, ਸਗੋਂ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੀ ਹਮੇਸ਼ਾ ਅੱਗੇ ਰਹਿੰਦਾ ਹੈ¢ ਉਨ੍ਹਾਂ ਇਹ ਵੀ ਦੱਸਿਆ ਕਿ ਵਿਦੇਸ਼ਾਂ ਵਿੱਚ ਵਸਦੇ ਸਾਬਕਾ ਸੈਨਿਕ ਵੀ ਅਜਿਹੇ ਭਲਾਈ ਕਾਰਜਾਂ ਲਈ ਖੁੱਲ੍ਹ ਕੇ ਸਹਿਯੋਗ ਦੇ ਰਹੇ ਹਨ¢ਸਮਾਗਮ ਦÏਰਾਨ 25 ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ, ਜਦਕਿ ਕਈ ਲੋੜਵੰਦ ਭੈਣਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਤਾਂ ਜੋ ਉਹ ਆਪਣਾ ਰੋਜ਼ਗਾਰ ਸ਼ੁਰੂ ਕਰਕੇ ਆਰਥਿਕ ਤÏਰ 'ਤੇ ਖੁਦਮੁਖਤਿਆਰ ਬਣ ਸਕਣ¢ਇਸ ਸਮਾਗਮ ਵਿੱਚ ਸੁਮਨ ਲਤਾ ਪਾਠਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਉਨ੍ਹਾਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਭਲਾਈ ਦੇ ਕਾਰਜ ਲੋੜਵੰਦ ਪਰਿਵਾਰਾਂ ਲਈ ਵੱਡਾ ਸਹਾਰਾ ਸਾਬਤ ਹੁੰਦੇ ਹਨ¢ਇਸ ਮÏਕੇ ਸੂਬੇਦਾਰ ਸੰਤੋਖ ਸਿੰਘ, ਅਮਰਜੀਤ ਸਿੰਘ, ਹਰਜਿੰਦਰ ਸਿੰਘ, ਚਮਨ ਲਾਲ, ਅਨਿਲ ਕੁਮਾਰ, ਭੂਸ਼ਨ ਲਾਲ ਸ਼ਰਮਾ ਅਤੇ ਕੁਲਦੀਪ ਸ਼ਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਭਲਕੇ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡੇ ਆਦਮਪੁਰ ਵਿਖੇ ਮਨਾਇਆ ਜਾਵੇਗਾ ਯਾਤਰੀ ਸੁਵਿਧਾ ਦਿਵਸ <br/> ਅਗਲੀ ਖ਼ਬਰ ਫਰਿੱਜ ਦੀ ਬਿਜਲੀ ਸ਼ਾਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, 10 ਤੋਂ 12 ਲੱਖ ਰੁਪਏ ਦਾ ਹੋਇਆ ਨੁਕਸਾਨ <br/>
Ad Position 24