02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਲਕੇ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡੇ ਆਦਮਪੁਰ ਵਿਖੇ ਮਨਾਇਆ ਜਾਵੇਗਾ ਯਾਤਰੀ ਸੁਵਿਧਾ ਦਿਵਸ <br/>

Ad Position 21
repet_subhas-goyals [Copy P29]
ਯਾਤਰੀ ਸੁਵਿਧਾ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਏਅਰਪੋਰਟ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਅਮਿਤ ਕੁਮਾਰ, ਮੋਹਨ ਪਨਵਰ, ਸ਼ੁਭਮ ਕਪੂਰ ਤੇ ਡੀ.ਐੱਸ.ਪੀ. ਜਸਵੰਤ ਕੌਰ | ਤਸਵੀਰ-ਰਮਨ ਦਵੇਸਰ <br/> 14-06-2026
ਆਦਮਪੁਰ, 13 ਜੂਨ (ਰਮਨ ਦਵੇਸਰ)-ਏਅਰਪੋਰਟ ਅਥਾਰਟੀ ਆਫ ਇੰਡੀਆ 15 ਜੂਨ ਨੂੰ ਦੇਸ਼ ਭਰ ਵਿੱਚ 'ਯਾਤਰੀ ਸੁਵਿਧਾ ਦਿਵਸ' ਮਨਾਏਗੀ | ਇਸ ਕ੍ਰਮ ਵਿੱਚ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡੇ, ਆਦਮਪੁਰ ਵਿਖੇ ਵੱਖ-ਵੱਖ ਯਾਤਰੀ-ਕੇਂਦਿ੍ਤ, ਸਮਾਜਿਕ ਅਤੇ ਜਨਤਕ ਜਾਗਰੂਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ | ਇਸ ਮੌਕੇ, ਹਵਾਈ ਅੱਡੇ ਦੇ ਕੰਪਲੈਕਸ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਜਾਵੇਗਾ ਅਤੇ ਯਾਤਰੀਆਂ ਦੇ ਸਵਾਗਤ ਅਤੇ ਸਹੂਲਤ ਨਾਲ ਸਬੰਧਤ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ | ਏਅਰਪੋਰਟ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਨੇ ਕਿਹਾ ਕਿ 'ਯਾਤਰੀ ਸੁਵਿਧਾ ਦਿਵਸ' ਸਿਰਫ ਇੱਕ ਸਮਾਗਮ ਨਹੀਂ ਹੈ ਬਲਕਿ ਯਾਤਰੀਆਂ ਪ੍ਰਤੀ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਸੇਵਾ, ਸਮਰਪਣ ਅਤੇ ਜਿੰਮੇਵਾਰੀ ਦੀ ਭਾਵਨਾ ਦਾ ਪ੍ਰਤੀਕ ਹੈ | ਯਾਤਰੀ ਸੁਵਿਧਾ ਦਿਵਸ ਤਹਿਤ, ਰੁੱਖ ਲਗਾਉਣ ਦੀਆਂ ਮੁਹਿੰਮਾਂ, ਸਿਹਤ ਜਾਂਚ ਕੈਂਪ, ਖੂਨਦਾਨ ਕੈਂਪ, ਨੁੱਕੜ ਨਾਟਕ ਅਤੇ ਹੋਰ ਸਮਾਜਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ | ਇਸ ਮੌਕੇ ਏਜੀਐਮ (ਸਿਵਲ) ਅਮਿਤ ਕੁਮਾਰ, ਮੋਹਨ ਪਨਵਰ, ਸ਼ੁਭਮ ਕਪੂਰ, ਡੀਐੱਸਪੀ ਜਸਵੰਤ ਕੌਰ |

Ad Position 22
No active advertisement
ਪਿਛਲੀ ਖ਼ਬਰ ਅਜੀਤ ਰਾਮ ਲੇਸੜੀਵਾਲ ਬਣੇ ਬਲਾਕ ਆਦਮਪੁਰ ਕਾਂਗਰਸ ਦੇ ਚੇਅਰਮੈਨ ਐੱਸ.ਸੀ. ਡਿਪਾਰਟਮੈਂਟ ਅਗਲੀ ਖ਼ਬਰ ਵੈਟਰਨ ਆਰਗੇਨਾਈਜ਼ੇਸ਼ਨ ਵਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਸਿਲਾਈ ਮਸ਼ੀਨਾਂ ਅਤੇ ਰਾਸ਼ਨ ਵੰਡਿਆ <br/>
Ad Position 24