03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਗਰਮੀਆਂ ਦੀਆਂ ਛੁੱਟੀਆਂ ਕਾਰਨ ਸ਼ਹਿਰ ਦੇ ਵੱਡੀ ਗਿਣਤੀ ਬਾਜ਼ਾਰ ਅਗਲੇ 3-4 ਦਿਨਾਂ ਲਈ ਰਹਿਣਗੇ ਬੰਦ

Ad Position 21
No active advertisement
ਅਜੀਤ ਡੈਸਕ 26-06-2026
ਜਲੰਧਰ, 25 ਜੂਨ (ਜਤਿੰਦਰ ਪੰਮੀ)-ਗਰਮੀਆਂ ਦੀਆਂ ਛੁੱਟੀਆਂ ਕਾਰਨ ਜਿੱਥੇ ਆਮ ਲੋਕ ਆਪਣੇ ਬੱਚਿਆਂ ਨਾਲ ਘੁੰਮਣ-ਫਿਰਨ ਤੇ ਸਮਾਂ ਬਿਤਾ ਰਹੇ ਹਨ, ਉਥੇ ਹੀ ਮਹਾਨਗਰ ਦੇ ਦੁਕਾਨਦਾਰਾਂ ਨੇ ਵੀ ਰੁਝੇਵਿਆਂ ਭਰੇ ਕਾਰੋਬਾਰੀ ਜੀਵਨ ’ਚੋਂ ਸਮਾਂ ਕੱਢ ਕੇ ਆਪਣੇ ਪਰਿਵਾਰਾਂ ਨਾਲ ਬਿਤਾਉਣ ਲਈ ਛੁੱਟੀਆਂ ਕੀਤੀਆਂ ਹੋਈਆਂ ਹਨ। ਇਸ ਕਾਰਨ ਸ਼ਹਿਰ ਦੇ ਕਈ ਬਾਜ਼ਾਰ ਬੀਤੇ ਦਿਨਾਂ ਤੋਂ ਬੰਦ ਹਨ ਅਤੇ ਕਈ ਅੱਜ ਤੋਂ ਅਗਲੇ 3-4 ਦਿਨਾਂ ਤਕ ਬੰਦ ਰਹਿਣਗੇ। ਬਾਜ਼ਾਰ ਬੰਦ ਰੱਖਣ ਬਾਰੇ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਨੇ ਸਮੂਹ ਦੁਕਾਨਦਾਰਾਂ ਨਾਲ ਮਸ਼ਵਰਾ ਕਰਕੇ ਪਹਿਲਾਂ ਹੀ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਸੀ ਤਾਂ ਜੋ ਸੰਬੰਧਤ ਬਾਜ਼ਾਰਾਂ ’ਚ ਆਉਣ ਵਾਲੇ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਸਾਰੇ ਬਾਜ਼ਾਰਾਂ ਦੇ ਆਉਂਦੇ ਸੋਮਵਾਰ ਨੂੰ ਖੁੱਲ੍ਹਣ ਦੀ ਉਮੀਦ ਹੈ। ਮਹਾਨਗਰ ਨਗਰ ਦੀਆਂ ਛੁੱਟੀਆਂ ਕਾਰਨ ਬੰਦ ਕੀਤੀਆਂ ਗਈਆਂ ਮਾਰਕੀਟਾਂ ਵਿੱਚ ਭਗਤ ਸਿੰਘ ਚੌਕ ਸਥਿਤ ਸੈਨੇਟਰੀ ਮਾਰਕੀਟ, ਅਟਾਰੀ ਬਾਜ਼ਾਰ, ਸ਼ੇਖਾਂ ਬਾਜ਼ਾਰ, ਭਾਂਡਿਆਂ ਵਾਲਾ ਬਾਜ਼ਾਰ, ਫਗਵਾੜਾ ਗੇਟ ਸਥਿਤ ਇਲੈਕਟ੍ਰੋਨਿਕਸ ਤੇ ਹੋਰ ਸਾਮਾਨ ਵਾਲੀਆਂ ਦੁਕਾਨਾਂ, ਨਾਜ਼ ਸਿਨੇਮਾ ਵਾਲੀ ਸਕੂਟਰ ਮਾਰਕੀਟ, ਇਮਾਮਨਾਸਰ ਸਥਿਤ ਕਰਿਆਨਾ ਮਾਰਕੀਟ, ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ ਤੇ ਮਾਈ ਹੀਰਾਂ ਗੇਟ ਮਾਰਕੀਟ ਦੀਆਂ ਦੁਕਾਨਾਂ ਸ਼ਾਮਲ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਭਗਤ ਸਿੰਘ ਚੌਕ ਮਾਰਕੀਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੁਕੇਸ਼ ਵਰਮਾ ਨੇ ਕਿਹਾ ਕਿ ਸਾਰਾ ਸਾਲ ਕਾਰੋਬਾਰੀ ਰੁਝੇਵਿਆਂ ਕਾਰਨ ਨਾ ਤਾਂ ਕਿਤੇ ਬਾਹਰ ਘੁੰਮਣ ਨਿਕਲਿਆ ਜਾਂਦਾ ਹੈ ਅਤੇ ਨਾ ਹੀ ਪਰਿਵਾਰ ਨੂੰ ਪੂਰਾ ਸਮਾਂ ਦਿੱਤਾ ਜਾਂਦਾ ਹੈ। ਕੰਮ ਦੇ ਦਿਨਾਂ ਦੌਰਾਨ ਕਾਰੋਬਾਰੀ ਤੇ ਦੁਕਾਨਦਾਰ ਸਵੇਰੇ ਹੀ ਘਰੋਂ ਨਿਕਲ ਜਾਂਦੇ ਹਨ ਅਤੇ ਸਾਰਾ ਦਿਨ ਦੁਕਾਨ ’ਤੇ ਹੀ ਨਿਕਲ ਜਾਂਦਾ ਹੈ। ਰਾਤ ਨੂੰ ਘਰ ਵਾਪਸੀ ਹੁੰਦੀ ਸੀ ਤੇ ਉਸ ਵੇਲੇ ਪਰਿਵਾਰ ਨੇ ਬਾਹਰ ਘੁੰਮਣ ਦਾ ਸਮਾਂ ਨਹੀਂ ਹੁੰਦਾ। ਇਸ ਦੇ ਨਾਲ ਹੀ ਦੁਕਾਨਦਾਰਾਂ ਕੋਲੋਂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਛੁੱਟੀਆਂ ਦੌਰਾਨ ਆਪਣੇ ਪਰਿਵਾਰਕ ਕੰਮ ਕਰਨ ਦਾ ਸਮਾਂ ਮਿਲ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਤੇ ਟਰੈਫਿਕ ਪੁਲਿਸ ਨੇ ਰਾਮਾ ਮੰਡੀ ਮਾਰਕੀਟ ’ਚ ਨਾਜਾਇਜ਼ ਕਬਜ਼ੇ ਹਟਾਏ, ਕਈਆਂ ਦੇ ਕੱਟੇ ਚਲਾਨ ਤੇ ਦਿੱਤੀ ਚਿਤਾਵ... ਅਗਲੀ ਖ਼ਬਰ ਸੀਵਰੇਜ ਲੀਕੇਜ, ਹੌਦੀਆਂ ਦੇ ਸਹੀ ਨਾ ਬਣਨ ਕਾਰਨ ਕਈ ਥਾਵਾਂ ’ਤੇ ਧਸ ਰਹੀਆਂ ਸੜਕਾਂ ਪੁਰਾਣੀ ਸਬਜ਼ੀ ਮੰਡੀ ਬਾਹਰ ਸੜਕ ਧਸਣ ਦ...
Ad Position 24
No active advertisement