03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸੁਨੀਲ ਕਟਿਆਲ ਦੁਬਾਰਾ ਪ੍ਰਧਾਨ ਬਣੇ ਨਿਗਮ ਅਫ਼ਸਰਾਂ ਨਾਲ ਮਸਲੇ ਹੱਲ ਕਰਨ ਦਾ ਵੀ ਦਿੱਤਾ ਭਰੋਸਾ

Ad Position 21
No active advertisement
ਅਜੀਤ ਡੈਸਕ 27-07-2026
ਜਲੰਧਰ, 26 ਜੁਲਾਈ (ਸ਼ਿਵ)-ਅੱਜ ਇੱਕ ਨਿੱਜੀ ਹੋਟਲ ਵਿਚ ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਸੁਨੀਲ ਕਟਿਆਲ ਦੀ ਅਗਵਾਈ ਵਿਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਨਿਗਮ ਵਿਚ ਕੰਮ ਕਰਦੇ ਆ ਰਹੀਆਂ ਦਿੱਕਤਾਂ ਮੈਂਬਰ ਵਲੋਂ ਪ੍ਰਧਾਨ ਸੁਨੀਲ ਕਟਿਆਲ ਨੂੰ ਦੱਸਿਆ ਗਈਆਂ। ਪ੍ਰਧਾਨ ਸੁਨੀਲ ਕਟਿਆਲ ਨੇ ਜਲਦ ਹੀ ਇੱਕ ਮੀਟਿੰਗ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਵਿਚ ਰੱਖਣ ਦਾ ਭਰੋਸਾ ਦਿੱਤਾ । ਐਸੋਸੀਏਸ਼ਨ ਵਲੋਂ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਹੁੰਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਤੋਂ ਐਸੋਸੀਏਸ਼ਨ ਦਾ ਪ੍ਰਧਾਨ ਸੁਨੀਲ ਕਟਿਆਲ ਨੂੰ ਸਰਵਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਤੇ ਮੀਤ ਪ੍ਰਧਾਨ ਮਨਹਰ ਸਬਾਰ, ਜਨਰਲ ਸਕੱਤਰ ਰਾਜਵਿੰਦਰ ਸਿੰਘ ਰਾਜਾ , ਚੀਫ਼ ਐਡਵਾਈਜ਼ਰ ਰਣਜੀਤ ਸਿੰਘ ਬੇਦੀ , ਖ਼ਜ਼ਾਨਚੀ ਖੁਸ਼ਵੰਤ ਸਿੰਘ , ਵਾਈਸ ਕੈਸ਼ੀਅਰ ਪ੍ਰਿੰਸ ਸਿੱਕਾ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਚੁਣਿਆ ਗਿਆ । ਪ੍ਰਧਾਨ ਸੁਨੀਲ ਕਟਿਆਲ ਅਤੇ ਜਨਰਲ ਸਕੱਤਰ ਰਾਜਵਿੰਦਰ ਸਿੰਘ ਰਾਜਾ ਨੇ ਆਏ ਸਾਰੇ ਮੈਂਬਰ ਨੂੰ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਹਰ ਸਮੇਂ ਮੈਂਬਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੇਗੀ । ਇਸ ਮੀਟਿੰਗ ਵਿਚ ਸੁਰਜੀਤ ਸਿੰਘ, ਜਸਪਾਲ ਸਿੰਘ , ਗਿਬਸਨ , ਰਜ਼ਨੀਸ਼, ਕੁਲਦੀਪ ਸਿੰਘ , ਨਵਦੀਪ , ਗੁਰਸ਼ਰਨ ਕੌਰ , ਨੀਰਜ , ਤਰਨਜੀਤ , ਕੁਮਾਰ ਸਾਬ੍ , ਸਾਹਿਲ , ਸੁਧੇਰਾ , ਰਜਨੀਸ਼ ਰਾਣਾ , ਗੋਲਡੀ ਆਦਿ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਵੈਸਟ ’ਚ ਆਮ ਆਦਮੀ ਪਾਰਟੀ ਨੂੰ ਝਟਕਾ ‘ਆਪ’ ਦੇ ਵਲੰਟੀਅਰ ਯਸ਼ਪਾਲ ਮਾਸਟਰ ਆਪਣੇ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਅੱਜ ਹੋਵੇਗਾ ਕੂੜਾ ਪ੍ਰਬੰਧਨ ਦੇ 600 ਕਰੋੜ ਦੇ ਪ੍ਰਾਜੈਕਟ ਦਾ ਫ਼ੈਸਲਾ ਮੇਅਰ ਦੀ ਪ੍ਰਧਾਨਗੀ ਵਿਚ ਹੋਵੇਗੀ ਵਿੱਤ ਤੇ ਠੇਕਾ ਕ...
Ad Position 24
No active advertisement