16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਗ਼ਜ਼ਲ ਉਸ ਨੇ ਛੇੜੀ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026

* ਗੁਰਦਿਆਲ ਰੌਸ਼ਨ *
ਗੁਰਦਿਆਲ ਦਲਾਲ ਅਜਿਹਾ ਅਦੀਬ ਹੈ ਜਿਸ ਦੀ ਕਲਮ ਨੇ ਸਾਹਿਤ ਦੀ ਸ਼ਾਇਦ ਹੀ ਕੋਈ ਵਿਧਾ ਛੱਡੀ ਹੋਵੇ। ਉਸ ਨੇ ਸਮੇਂ ਸਮੇਂ 'ਤੇ ਗ਼ਜ਼ਲ, ਦੋਹਾ, ਕਹਾਣੀ, ਨਾਵਲ, ਬਾਲ ਸਾਹਿਤ, ਅਨੁਵਾਦ, ਸੰਪਾਦਨਾ ਤੇ ਸਵੈ ਜੀਵਨੀ 'ਤੇ ਛੱਬੀ ਦੇ ਕਰੀਬ ਕਿਤਾਬਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਇਨ੍ਹਾਂ ਵਿਚੋਂ ਉਸ ਦੇ ਗ਼ਜ਼ਲ ਸੰਗ੍ਰਹਿਾਂ ਦੀ ਗਿਣਤੀ ਚਾਰ ਹੈ। ਕੁਝ ਪੁਸਤਕਾਂ ਗ਼ਜ਼ਲ ਵਿਧਾਨ 'ਤੇ ਵੀ ਹਨ। ਵੰਡ ਤੋਂ ਸਾਲ ਕੁ ਪਹਿਲਾਂ ਰਾਏਪੁਰ (ਰੋਪੜ) ਵਿਚ ਪੈਦਾ ਹੋਏ ਦਲਾਲ ਦੀ ਰਿਹਾਇਸ਼ ਅੱਜਕਲ੍ਹ ਦੋਰਾਹਾ ਵਿਖੇ ਹੈ। ਉਹ ਸਿੱਖਿਆ ਵਿਭਾਗ ਵਿਚੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਇਆ ਹੈ ਤੇ ਉਸ ਦਾ ਵਾਹ ਮੁਸ਼ਕਿਲਾਂ ਨਾਲ ਜੂਝਦੀ ਆਮ ਲੋਕਾਈ ਨਾਲ ਰਿਹਾ ਹੈ। ਇਸੇ ਕਾਰਨ ਉਸ ਦੀ ਗ਼ਜ਼ਲ ਦਾ ਸੁਭਾਅ ਤੇ ਤਾਸੀਰ ਲੋਕਪੱਖੀ ਹੈ ਤੇ ਉਹ ਪੂਰੇ ਸੰਸਾਰ ਵਿਚ ਬਰਾਬਰਤਾ ਦਾ ਹਾਮੀ ਹੈ। ਉਹ ਆਪਣੇ ਸ਼ਿਅਰ ਵਲ ਪਾ ਕੇ ਨਹੀਂ ਕਹਿੰਦਾ, ਲੋਕ ਭਾਵਨਾਵਾਂ ਤੇ ਲੋਕ-ਦਰਦਾਂ ਨਾਲ ਜੁੜੇ ਦਲਾਲ ਦੀ ਇਹ ਸ਼ੈਲੀ ਜ਼ਰੂਰੀ ਵੀ ਹੈ ਜੋ ਅਵਾਮ ਨਾਲ ਸਿੱਧਾ ਰਾਬਤਾ ਕਰਨ ਵਿਚ ਸਹਾਇਕ ਸਿੱਧ ਹੁੰਦੀ ਹੈ। ਪੇਸ਼ ਹਨ ਗੁਰਦਿਆਲ ਦਲਾਲ ਦੀਆਂ ਦੋ ਗ਼ਜ਼ਲਾਂ- -ਮੋਬਾਈਲ : 99884-44002

Ad Position 22
No active advertisement
ਪਿਛਲੀ ਖ਼ਬਰ ਸਮੇਂ ਦੀ ਗਰਦ ਹੇਠ ਦੱਬ ਕੇ ਰਹਿ ਗਿਆ ਸ਼ਾਨਾਂਮੱਤਾ ਸ਼ਬਦ ਭੱਠੀ ਅਗਲੀ ਖ਼ਬਰ * ਗੁਰਦਿਆਲ ਦਲਾਲ *
Ad Position 24