26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕ੍ਰਿਕਟ ਖਿਡਾਰਨ ਜਪਨੀਤ ਕੌਰ ਨੇ ਪੰਜਾਬ ਅੰਡਰ-15 ਕ੍ਰਿਕਟ ਟੀਮ 'ਚ ਜਗ੍ਹਾ ਬਣਾਈ

Ad Position 21
No active advertisement
ਅਜੀਤ ਡੈਸਕ 24-01-2026
ਗਿੱਦੜਬਾਹਾ, 23 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਜੇ.ਐੱਨ.ਜੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੀ ਹੋਣਹਾਰ ਕਿ੍ਕਟ ਖਿਡਾਰਣ ਜਪਨੀਤ ਕੌਰ ਨੇ ਪੰਜਾਬ ਕਿ੍ਕਟ ਐਸੋਸੀਏਸ਼ਨ ਜੋ ਕਿ ਬੋਰਡ ਆਫ਼ ਕੰਟਰੋਲ ਫਾਰ ਕਿ੍ਕਟ ਇੰਨ ਇੰਡੀਆ ਦੇ ਅਧੀਨ ਹੈ, ਦੀ ਅੰਡਰ-15 ਲੜਕੀਆਂ ਦੀ ਟੀਮ ਵਿਚ ਆਪਣੀ ਜਗ੍ਹਾ ਬਣਾਈ ਹੈ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਦੋ ਖਿਡਾਰਨਾਂ ਨੇ ਪੰਜਾਬ ਦੀ ਟੀਮ ਵਿਚ ਸਥਾਨ ਹਾਸਿਲ ਕੀਤਾ ਸੀ, ਜਿਸ ਵਿਚੋਂ ਜੇ.ਐੱਨ.ਜੇ. ਡੀ.ਏ.ਵੀ. ਸਕੂਲ ਗਿੱਦੜਬਾਹਾ ਦੀ ਵਿਦਿਆਰਥਣ ਤੇ ਡੀ.ਏ.ਵੀ. ਕਿ੍ਕਟ ਅਕੈਡਮੀ ਦੀ ਖਿਡਾਰਨ ਜਪਨੀਤ ਕੌਰ ਹੈ | ਜਪਨੀਤ ਕੌਰ ਨੇ ਇਸ ਪ੍ਰਾਪਤੀ ਲਈ ਆਪਣੇ ਪਰਿਵਾਰ, ਸਕੂਲ ਕੋਚ ਗਗਨਦੀਪ ਸਿੰਘ ਦੀ ਬਿਹਤਰੀਨ ਕੋਚਿੰਗ ਅਤੇ ਸਕੂਲ ਵਲੋਂ ਕ੍ਰਿਕਟ ਲਈ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਦਿੱਤਾ ਹੈ | ਦੂਜੇ ਪਾਸੇ ਕ੍ਰਿਕਟ ਕੋਚ ਗਗਨਦੀਪ ਸਿੰਘ ਨੇ ਕਿਹਾ ਕਿ ਇਹ ਸਭ ਜਪਨੀਤ ਕੌਰ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਇਸ ਖਿਡਾਰਨ ਨੇ ਪੂਰੇ ਪੰਜਾਬ ਦੀਆਂ ਅੰਡਰ-15 ਖਿਡਾਰਨਾਂ ਦੇ ਲੱਗੇ ਦੋ ਕੈਂਪਾਂ ਵਿਚ ਕੁੱਲ ਸਿਲੈਕਟ ਹੋਈਆਂ 50 ਖਿਡਾਰਨਾਂ ਨੂੰ ਪਛਾੜਦੇ ਹੋਏ ਪੰਜਾਬ ਕਿ੍ਕਟ ਐਸੋਸੀਏਸ਼ਨ ਦੀ ਅੰਡਰ-15 ਲੜਕੀਆਂ ਦੀ ਟੀਮ ਵਿਚ ਆਪਣੀ ਜਗ੍ਹਾ ਬਣਾਈ ਅਤੇ ਹੋਏ ਮੈਚਾਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ | ਅੱਜ ਸਕੂਲ ਪੁੱਜਣ 'ਤੇ ਪਿ੍ੰ. ਗੁਰਦਾਸ ਸਿੰਘ ਮਾਨ ਨੇ ਇਸ ਹੋਣਹਾਰ ਖਿਡਾਰਨ ਦੀ ਹੌਸਲਾ ਅਫ਼ਜਾਈ ਕਰਦਿਆਂ ਉਸ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਲਹਿਰਾਉਣਗੇ ਕੌਮੀ ਝੰਡਾ ਅਗਲੀ ਖ਼ਬਰ ਗਿੱਦੜਬਾਹਾ ਇਲਾਕੇ 'ਚ ਬਾਰਿਸ਼ ਹੋਈ
Ad Position 24