02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਲੋਟ ਵਿਖੇ ਭਾਜਪਾ ਨਹੀਂ ਖੜ੍ਹੇ ਕਰ ਰਹੀ ਸਾਰੇ 27 ਵਾਰਡਾਂ 'ਚ ਉਮੀਦਵਾਰ-ਜ਼ਿਲ੍ਹਾ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 17-05-2026
ਮਲੋਟ, 16 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੇ ਆਖ਼ਰੀ ਦਿਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਵਲੋਂ ਵੀ ਵੱਡੀ ਗਿਣਤੀ ਵਿਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ | ਇਸ ਮੌਕੇ ਤਹਿਸੀਲ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਦੱਸਿਆ ਕਿ ਉਹ ਸਵੇਰੇ 9:30 ਵਜੇ ਤੋਂ ਹੀ ਉਮੀਦਵਾਰਾਂ ਦੀਆਂ ਫ਼ਾਈਲਾਂ ਲੈ ਕੇ ਪਹੁੰਚ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਕਈ ਉਮੀਦਵਾਰਾਂ ਦੇ ਫਾਰਮ ਭਰੇ ਜਾ ਚੁੱਕੇ ਹਨ ਅਤੇ ਬਾਕੀ ਲਾਈਨਾਂ ਵਿਚ ਲੱਗੇ ਹੋਏ ਹਨ | ਚੋਣ ਰਣਨੀਤੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਭਾਜਪਾ ਸਾਰੇ 27 ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਨਹੀਂ ਕਰ ਰਹੀ ਹੈ | ਸਥਾਨਕ ਰਾਜਨੀਤਿਕ ਸਮੀਕਰਨਾਂ ਕਾਰਨ ਵਾਰਡ ਨੰਬਰ 23 ਤੋਂ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਆਜ਼ਾਦ ਉਮੀਦਵਾਰ ਟਿੰਕਾ ਗਰਗ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਕੁਝ ਵਾਰਡਾਂ ਵਿਚ ਆਖ਼ਰੀ ਮੌਕੇ ਉਮੀਦਵਾਰ ਬਦਲਣ ਜਾਂ ਖ਼ਾਲੀ ਰਹਿਣ ਦੇ ਸਵਾਲ 'ਤੇ ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 7 ਤੋਂ ਮਹਿਲਾ ਰਾਖਵੀਂ ਸੀਟ ਹੋਣ ਕਰਕੇ ਮਜ਼ਬੂਤ ਮਹਿਲਾ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਹੈ | ਸ਼ਹਿਰ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਸਤੀਸ਼ ਅਸੀਜਾ ਨੇ ਸੱਤਾਧਾਰੀ ਧਿਰ 'ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਸ਼ਹਿਰ ਦੇ ਹਾਲਾਤ ਸਭ ਦੇ ਸਾਹਮਣੇ ਹਨ | ਪਿਛਲੇ 15 ਦਿਨਾਂ ਤੋਂ ਸਫ਼ਾਈ ਕਰਮਚਾਰੀ ਹੜਤਾਲ 'ਤੇ ਬੈਠੇ ਹਨ, ਜਿਸ ਕਾਰਨ ਗਲੀਆਂ-ਮੁਹੱਲਿਆਂ ਵਿਚ ਗੰਦਗੀ ਦਾ ਬੁਰਾ ਹਾਲ ਹੈ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ | ਮੌਜੂਦਾ ਸਰਕਾਰ ਸ਼ਹਿਰ ਦੀ ਸੰਭਾਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ | ਜੇਕਰ ਸ਼ਹਿਰ ਨਿਵਾਸੀਆਂ ਨੇ ਹੁਣ ਵੀ ਇਨ੍ਹਾਂ ਨੂੰ ਨਾ ਨਕਾਰਿਆ ਤਾਂ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ | ਭਾਜਪਾ ਆਗੂ ਨੇ ਮਲੋਟ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਇੱਥੇ ਡਬਲ ਇੰਜਣ ਦੀ ਸਰਕਾਰ (ਕੇਂਦਰ ਤੇ ਸਥਾਨਕ ਪੱਧਰ 'ਤੇ ਭਾਜਪਾ) ਨਹੀਂ ਬਣੇਗੀ, ਉਦੋਂ ਤੱਕ ਸ਼ਹਿਰ ਦਾ ਮੁਕੰਮਲ ਵਿਕਾਸ ਸੰਭਵ ਨਹੀਂ ਹੈ | ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਮਲੋਟ ਦੇ ਲੋਕ ਭਾਰਤੀ ਜਨਤਾ ਪਾਰਟੀ ਦੀ ਮਿਊਾਸਪਲ ਕਮੇਟੀ ਬਣਾਉਣ ਦਾ ਮੌਕਾ ਦਿੰਦੇ ਹਨ, ਤਾਂ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਸੁਧਾਰ ਕੇ ਮਲੋਟ ਨੂੰ ਬਹੁਤ ਵਧੀਆ ਅਤੇ ਸੁੰਦਰ ਢੰਗ ਨਾਲ ਵਿਕਸਿਤ ਕੀਤਾ ਜਾਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਬਹੁਤ ਮਜ਼ਬੂਤੀ ਨਾਲ ਚੋਣਾਂ ਲੜ ਕੇ ਮਲੋਟ ਵਿਚ ਆਪਣੀ ਕਮੇਟੀ ਬਣਾਉਣ ਜਾ ਰਹੀ ਹੈ | ਇਸ ਮੌਕੇ ਭਾਜਪਾ ਆਗੂ ਰਿਖੀਕੇਖ ਭੋਲੀ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਰੋਧੀਆਂ ਦੀ ਧੱਕੇਸ਼ਾਹੀ ਵਾਲੀ ਰਵਾਇਤ ਨੂੰ 'ਆਪ' ਨੇ ਕੀਤਾ ਖ਼ਤਮ-ਡਾ. ਬਲਜੀਤ ਕੌਰ <br/> ਅਗਲੀ ਖ਼ਬਰ ਮਲੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਨੇ 27 ਵਾਰਡਾਂ 'ਚੋਂ 26 ਉਮੀਦਵਾਰਾਂ ਦੇ ਕਾਗ਼ਜ਼ ਦਾਖ਼ਲ ਕੀਤੇ ਵਾਰਡ ਨੰਬਰ 23 ਨੰਬਰ ਤ...
Ad Position 24
No active advertisement