02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਲਾਇਨਜ਼ ਕਲੱਬ ਵਿਸ਼ਾਲ ਨੇ ਨੈਸ਼ਨਲ ਡਾਕਟਰ ਡੇਅ ਮਨਾਇਆ

Ad Position 21
No active advertisement
ਅਜੀਤ ਡੈਸਕ 04-07-2026
ਫ਼ਰੀਦਕੋਟ, 3 ਜੁਲਾਈ (ਜਸਵੰਤ ਸਿੰਘ ਪੁਰਬਾ)-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵਲੋਂ ਸਥਾਨਕ ਅਫ਼ਸਰ ਕਲੱਬ ਵਿਖੇ ਲਾਇਨ ਰਵੀ ਬਾਂਸਲ ਦੀ ਪ੍ਰਧਾਨਗੀ ਹੇਠ ਨੈਸ਼ਨਲ ਡਾਕਟਰਜ਼ ਡੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਡਾ. ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਮੁੱਖ ਮਹਿਮਾਨ ਅਤੇ ਡਾ. ਗੁਰਸੇਵਕ ਸਿੰਘ ਦਸਮੇਸ਼ ਡੈਂਟਲ ਕਾਲਜ ਦੇ ਡਾਇਰੈਕਟਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਲੱਬ ਦੇ ਡਾਕਟਰ ਮੈਂਬਰਜ਼ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਥਾਨਾ ਲਾਇਨ ਗੁਰਵਿੰਦਰ ਧਿੰਗੜਾ ਵਲੋਂ ਪੜ੍ਹੀ ਗਈ। ਮਹਿਮਾਨਾਂ ਨੂੰ ਜੀ ਆਇਆਂ ਨੂੰ ਡਾ. ਸੰਜੀਵ ਗੋਇਲ, ਪ੍ਰੋਜੈਕਟ ਚੇਅਰਮੈਨ ਅਤੇ ਪ੍ਰਧਾਨ ਆਈ.ਐਮ.ਏ. ਪੰਜਾਬ (ਇਲੈਕਟ) ਨੇ ਕਿਹਾ। ਇਸ ਮੌਕੇ ਡਾਕਟਰਜ਼ ਡੇਅ ਬਾਰੇ ਡਾ. ਐਸ.ਐਸ. ਬਰਾੜ ਨੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਡਾ. ਰਾਜੀਵ ਸੂਦ ਨੂੰ ਡਾ. ਬੀ.ਸੀ.ਰਾਏ ਐਵਾਰਡ ਵੀ ਦਿੱਤਾ ਗਿਆ ਹੈ। ਡਾ. ਬੀ.ਸੀ. ਰਾਏ ਦੇ ਜਨਮ ਦਿਨ 1 ਜੁਲਾਈ ਨੂੰ ਹੀ ਭਾਰਤ ਅੰਦਰ ਡਾਕਟਰਸ ਡੇਅ ਮਨਾਇਆ ਜਾਂਦਾ ਹੈ। ਡਾ. ਰਾਜੀਵ ਸੂਦ ਨੇ ਹਾਜ਼ਰ ਮੈਂਬਰਾਂ ਨਾਲ ਆਪਣੇ ਯਾਦਗਾਰੀ ਪਲ ਸਾਂਝੇ ਕੀਤੇ ਅਤੇ ਉਨ੍ਹਾਂ ਦੀ ਠਹਿਰ ਦੌਰਾਨ ਹੁਣ ਤੱਕ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਜ ਵਿਦਿਆਰਥੀ ਮੈਡੀਕਲ ਕਾਲਜ ਫ਼ਰੀਦਕੋਟ ’ਚ ਦਾਖਲਾ ਲੈਣ ਨੂੰ ਪਹਿਲ ਦਿੰਦੇ ਹਨ। ਸਮਾਗਮ ’ਚ ਲਾਇਨ ਡਾ. ਅਮਿਤ ਜੈਨ, ਲਾਇਨ ਡਾ. ਪ੍ਰਵੀਨ ਕੁਮਾਰ ਗੁਪਤਾ, ਲਾਇਨ ਡਾ. ਰਵਿੰਦਰ ਗੋਇਲ, ਲਾਇਨ ਡਾ. ਜਗਰਾਜ ਸਿੰਘ, ਲਾਇਨ ਡਾ. ਪੰਕਜ ਮਿੱਤਲ, ਲਾਇਨ ਡਾ. ਗੁਰਸੇਵਕ ਸਿੰਘ, ਲਾਇਨ ਡਾ. ਹਰਜਿੰਦਰ ਸਿੰਘ ਖੋਸਾ ਨੂੰ ਸਨਮਾਨਿਤ ਕੀਤਾ ਗਿਆ। ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਲਾਇਨ ਐਡਵੋਕੇਟ ਰਾਜ ਕੁਮਾਰ ਗੁਪਤਾ, ਸਕੱਤਰ ਲਾਇਨ ਕਲੱਬ ਫ਼ਰੀਦਕੋਟ ਵਿਸ਼ਾਲ ਵਲੋਂ ਮਨਮੋਹਕ ਅੰਦਾਜ਼ ’ਚ ਨਿਭਾਈ ਗਈ। ਇਸ ਮੌਕੇ ਲਾਇਨ ਅਮਰਦੀਪ ਗਰੋਵਰ, ਲਾਇਨ ਬਲਦੇਵ ਤੇਰੀਆ, ਲਾਇਨ ਦਿਲਦੀਪ ਸਿੰਘ ਪਟੇਲ, ਲਾਇਨ ਗੁਰਵਿੰਦਰ ਸਿੰਘ ਧਿੰਗੜਾ, ਲਾਇਨ ਗਗਨਦੀਪ ਸੁਖੀਜਾ, ਲਾਇਨ ਗੋਰਾ ਜੈਨ, ਲਾਇਨ ਹਰਿੰਦਰ ਦੁਆ, ਲਾਇਨ ਇਕਬਾਲ ਘਾਰੂ, ਲਾਇਨ ਜਤਿੰਦਰ ਗੁਪਤਾ, ਲਾਇਨ ਸਵਰਨਜੀਤ ਸਿੰਘ ਗਿੱਲ, ਲਾਇਨ ਯੁਗੇਸ਼ ਗਰਗ ਲਾਇਨ ਜਗਜੀਤ ਧਿੰਗੜਾ, ਲਾਇਨਜ਼ ਨਿੰਦਰਜੈਨ, ਲਾਇਨ ਪਿ੍ਰੰਸੀਪਲ ਐਸ.ਐਸ.ਬਰਾੜ, ਲਾਇਨ ਮਨੀਸ਼ ਗੁਪਤਾ, ਲਾਇਨ ਸ਼ਮਸ਼ੇਰ ਸਿੰਘ ਸੈਰੀ, ਲਾਇਨ ਰਾਜੇਸ਼ ਧਿੰਗੜ੍ਹਾ, ਪੀ.ਆਰ.ਓ. ਲਾਇਨ ਵਰਿੰਦਰ ਕੋਛੜ, ਖਜ਼ਾਨਚੀ ਲਾਇਨ ਰਵੀ ਸੇਠੀ, ਲਾਇਨ ਸੁਮਿਤ ਸੁਖੀਜਾ, ਲਾਇਨ ਵਿਨੋਦ ਮਿੱਤਲ ਹਾਜ਼ਰ ਸਨ। ਇਸ ਮੌਕੇ ਕਲੱਬ ਦੇ ਨਵੇਂ ਪ੍ਰਧਾਨ ਰਵੀ ਬਾਂਸਲ, ਸਕੱਤਰ ਰਾਜ ਕੁਮਾਰ ਗੁਪਤਾ, ਕੈਸ਼ੀਅਰ ਵਰਿੰਦਰ ਕੋਛੜ ਅਤੇ ਪੀ.ਆਰ.ਓ ਰਾਜੇਸ਼ ਧੀਂਗੜਾ ਨੂੰ ਸਮੂਹ ਕਲੱਬ ਨੇ ਆਪਣੀ ਟਰਮ ਸ਼ੁਰੂ ਕਰਨ ਤੇ ਹਾਰ ਪਹਿਨਾ ਕੇ ਸਨਮਾਨ ਦਿੱਤਾ ਅਤੇ ਭਵਿੱਖ ਦੇ ਹਰ ਪ੍ਰੋਗਰਾਮ ’ਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਪੁਲ ਨਿਰਮਾਣ ਲਈ ਬਣਾਈ ਆਰਜ਼ੀ ਕੱਚੀ ਸੜਕ ’ਤੇ ਵਾਹਨ ਧੱਸਣ ਲੱਗੇ ਅਗਲੀ ਖ਼ਬਰ ਗਿੱਦੜਬਾਹਾ ਪ੍ਰਸ਼ਾਸਨ ਦੇ ਢਿੱਲੇ ਪ੍ਰਬੰਧਾਂ ਕਾਰਨ ਆਮ ਲੋਕ ਪ੍ਰੇਸ਼ਾਨ ਅੱਧ-ਵਿਚਕਾਰੋਂ ਲਟਕੀਆਂ ਪੁੱਟੀਆਂ ਸੜਕਾਂ, ਥਾਂ-ਥਾਂ...
Ad Position 24
No active advertisement