02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਗਿੱਦੜਬਾਹਾ ਪ੍ਰਸ਼ਾਸਨ ਦੇ ਢਿੱਲੇ ਪ੍ਰਬੰਧਾਂ ਕਾਰਨ ਆਮ ਲੋਕ ਪ੍ਰੇਸ਼ਾਨ ਅੱਧ-ਵਿਚਕਾਰੋਂ ਲਟਕੀਆਂ ਪੁੱਟੀਆਂ ਸੜਕਾਂ, ਥਾਂ-ਥਾਂ ਮਲਬੇ ਦੇ ਢੇਰ ਪਏ

Ad Position 21
No active advertisement
ਅਜੀਤ ਡੈਸਕ 04-07-2026
ਗਿੱਦੜਬਾਹਾ, 3 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਬੀਤੇ ਦਿਨ ਪਈ ਹਲਕੀ ਬਾਰਿਸ਼ ਕਾਰਨ ਗਿੱਦੜਬਾਹਾ ਸ਼ਹਿਰ ਵਿਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸ਼ਹਿਰ ਅੰਦਰ ਸੀਵਰੇਜ ਤੇ ਜਲਘਰ ਦੀਆਂ ਜ਼ਮੀਨਦੋਜ ਪੈ ਰਹੀਆਂ ਪਾਈਪਾਂ ਦੀ ਚਾਲ ਢਿੱਲੀ ਪੈ ਗਈ ਹੈ। ਥਾਂ-ਥਾਂ ’ਤੇ ਪਿਆ ਮਲਬਾ ਪ੍ਰਸ਼ਾਸਨ ਦਾ ਮੂੰਹ ਚਿੜ੍ਹਾ ਰਿਹਾ ਹੈ। ਸੜਕਾਂ ਦੀ ਮੁਰੰਮਤ ਸਮੇਂ ਸਿਰ ਨਾ ਹੋਣ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਮੌਨਸੂਨ ਦੀ ਬਾਰਿਸ਼ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਵਿਚ ਚਿੰਤਾ ਪਾਈ ਜਾ ਰਹੀ ਕਿ ਅੱਧ-ਵਿਚਕਾਰ ਲਟਕਿਆ ਸੀਵਰੇਜ ਦਾ ਕਾਰਜ ਨੇਪਰੇ ਚੜ੍ਹਨ ’ਚ ਹੋਣ ਵਾਲੀ ਦੇਰੀ ਕਾਰਨ ਸ਼ਹਿਰ ਦੇ ਕਈ ਮੁਹੱਲੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਡੁੱਬ ਸਕਦੇ ਹਨ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਾਸੀ ਲੰਮੇ ਸਮੇਂ ਤੋਂ ਸੀਵਰੇਜ ਤੇ ਜਲਘਰ ਦੀਆਂ ਪਾਈਪਾਂ ਵਿਚ ਆ ਰਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਹਨ। ਲਾਲਕੋਠੀ ਤੋਂ ਅੱਗੇ ਸੀਵਰੇਜ ਦੀ ਨਵੀਂ ਪਾਈਪ ਵਿਛਾਈ ਗਈ ਹੈ। ਭੱਠੀਵਾਲਾ ਮੋੜ ਤੋਂ ਸਟੇਡੀਅਮ ਤੱਕ ਸੀਵਰੇਜ ਦੀ ਪਾਈਪ ਪਾਈ ਜਾ ਚੁੱਕੀ ਹੈ ਅਤੇ ਹੁਣ ਕਈ ਦਿਨਾਂ ਤੋਂ ਲੰਬੀ ਰੋਡ ਫਾਟਕ ਤੋਂ ਸਟੇਡੀਅਮ ਤੱਕ ਪਾਈਪ ਪਾਉਣ ਦੇ ਸੁਸਤ ਚਾਲ ਚੱਲ ਰਹੇ ਕਾਰਜ ਨੂੰ ਦੇਖਦਿਆਂ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਬਾਰਿਸ਼ਾਂ ਸ਼ੁਰੂ ਹੋਣ ਨਾਲ ਇਹ ਕੰਮ ਸਮੇਂ ਸਿਰ ਨੇਪਰੇ ਨਹੀਂ ਚੜ੍ਹ ਸਕੇਗਾ। ਬੀਤੇ ਦਿਨ ਹਲਕੀ ਜਿਹੀ ਪਈ ਬਾਰਿਸ਼ ਕਾਰਨ ਅੱਧ-ਵਿਚਕਾਰ ਪਏ ਸੀਵਰੇਜ ਦੇ ਕੰਮ ਨੇ ਪਾਣੀ ਦੀ ਨਿਕਾਸੀ ਵਿਚ ਵੱਡਾ ਵਿਘਨ ਪਾਇਆ ਅਤੇ ਸਰਕੂਲਰ ਰੋਡ ਪਾਣੀ ਨਾਲ ਨੱਕੋ-ਨੱਕ ਭਰ ਗਿਆ। ਸ਼ਹਿਰ ਅੰਦਰ ਵਾਹਨ ਪੁੱਟੀਆਂ ਸੜਕਾਂ ਵਿਚ ਧਸੇ ਦੇਖੇ ਗਏ। ਇਥੇ ਹੀ ਬੱਸ ਨਹੀਂ, ਪ੍ਰਸ਼ਾਸਨ ਨੇ ਸਰਕੂਲਰ ਰੋਡ ’ਤੇ ਖੜੇ੍ਹ ਪਾਣੀ ਦਾ ਨਿਕਾਸ ਸਟੇਡੀਅਮ ਵਿਚ ਕਰ ਦਿੱਤਾ। ਹਰ ਵਾਰ ਦੀ ਤਰ੍ਹਾਂ ਸਟੇਡੀਅਮ ਦੀ ਦੁਬਾਰਾ ਮੁਰੰਮਤ ਕਰਵਾਉਣੀ ਪਵੇਗੀ, ਜਿਸ ਕਰਕੇ ਰੋਜ਼ਾਨਾ ਅਭਿਆਸ ਕਰਨ ਵਾਲੇ ਖਿਡਾਰੀਆਂ ਨੂੂੰ ਹੁਣ ਕਈ ਦਿਨ ਵਿਹਲੇ ਰਹਿਣਾ ਪਵੇਗਾ। ਮੌਨਸੂਨ ਦੀ ਭਰਵੀਂ ਬਾਰਿਸ਼ ਪੈ ਜਾਂਦੀ ਹੈ ਤਾਂ ਸ਼ਹਿਰ ਦੇ ਪਾਣੀ ਦੇ ਨਿਕਾਸ ਦਾ ਕੋਈ ਢੁਕਵਾਂ ਪ੍ਰਬੰਧ ਕਰਨਾ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਪ੍ਰਸ਼ਾਸਨ ਪਹਿਲਾਂ ਹੀ ਲੰਬੀ ਰੋਡ ਜਾਣ-ਆਉਣ ਵਾਲਿਆਂ ਲਈ ਟ੍ਰੈਫ਼ਿਕ ਵਿਵਸਥਾ ਨੂੰ ਦਰੁਸਤ ਕਰਨ ਲਈ ਬਦਲਵਾਂ ਪ੍ਰਬੰਧ ਕਰਨ ਵਿਚ ਨਾਕਾਮ ਰਿਹਾ ਹੈ। ਜਲਘਰ ਦੇ ਪਾਣੀ ਦੀ ਸਪਲਾਈ ਲਈ ਸ਼ਹਿਰ ਵਿਚ ਪਾਈਆਂ ਗਈਆਂ ਪਾਈਪਾਂ ਉਪਰੰਤ ਸੜਕਾਂ ਦੀ ਮੁਰੰਮਤ ਦੇ ਢਿੱਲੇ ਕਾਰਜ ਅਤੇ ਥਾਂ-ਥਾਂ ’ਤੇ ਪਏ ਮਲਬੇ ਤੋਂ ਆਮ ਜਨਜੀਵਨ ਪ੍ਰਭਾਵਿਤ ਰਿਹਾ ਹੈ। ਸੀਵਰੇਜ ਵਿਭਾਗ ਦੇ ਜੇ.ਈ. ਲਖਵਿੰਦਰ ਸਿੰਘ ਵਲੋਂ ਸੀਵਰੇਜ ਦਾ ਕਾਰਜ ਜਲਦੀ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਪੀ.ਡਬਲਯੂ.ਡੀ. ਦੇ ਐਕਸੀਅਨ ਰੰਕਿਤ ਕੁਮਾਰ ਨੇ ਕਿਹਾ ਕਿ ਸੀਵਰੇਜ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਆਪਣਾ ਕੰਮ ਸ਼ੁਰੂ ਕਰਨਗੇ ਅਤੇ ਇਹ ਸੀਵਰੇਜ ਵਿਭਾਗ ’ਤੇ ਹੀ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਦੇਰ ’ਚ ਕੰਮ ਮੁਕੰਮਲ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਨੇ ਨੈਸ਼ਨਲ ਡਾਕਟਰ ਡੇਅ ਮਨਾਇਆ ਅਗਲੀ ਖ਼ਬਰ ਨਾਟੋ ਨਾਲ ਇਕਤਰਫ਼ਾ ਰਿਸ਼ਤਾ ਬੇਤੁਕਾ-ਟਰੰਪ
Ad Position 24
No active advertisement