02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਕੌਂਸਲ ਮਾਨਸਾ 'ਚ 8 'ਆਪ', ਭਾਜਪਾ 6, ਅਕਾਲੀ ਦਲ 5, ਕਾਂਗਰਸ ਦੇ 3 ਉਮੀਦਵਾਰ ਜੇਤੂ

Ad Position 21
No active advertisement
ਅਜੀਤ ਡੈਸਕ 30-05-2026
ਮਾਨਸਾ, 29 ਮਈ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)-ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ 'ਚੋਂ 8 'ਤੇ ਜਿੱਤ ਹਾਸਿਲ ਕਰ ਕੇ ਮੋਹਰੀ ਧਿਰ ਬਣ ਗਈ ਹੈ | ਸਭ ਤੋਂ ਵਧੇਰੇ 906 ਵੋਟਾਂ ਦੇ ਫ਼ਰਕ ਨਾਲ ਭੂਸ਼ਨ ਕੁਮਾਰ ਅਤੇ ਸਭ ਤੋਂ ਘੱਟ ਅਸ਼ੋਕ ਕੁਮਾਰ ਸਪੋਲੀਆ ਨੇ 12 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ | ਭਾਰਤੀ ਜਨਤਾ ਪਾਰਟੀ ਦੇ 6 ਉਮੀਦਵਾਰ ਜੇਤੂ ਰਹੇ ਹਨ ਜਦਕਿ ਸ਼ੋ੍ਰਮਣੀ ਅਕਾਲੀ ਦਲ ਦੇ 5 ਅਤੇ ਕਾਂਗਰਸ ਦੇ 3 ਉਮੀਦਵਾਰ ਵੀ ਜਿੱਤ ਦੀ ਪੌੜੀ ਚੜ੍ਹ ਗਏ ਹਨ | 5 ਆਜ਼ਾਦ ਉਮੀਦਵਾਰਾਂ ਨੇ ਵੀ ਸਫਲਤਾ ਹਾਸਿਲ ਕੀਤੀ ਹੈ | ਵਾਰਡ ਨੰ: 1 'ਚ ਆਮ ਆਦਮੀ ਪਾਰਟੀ ਦੀ ਕਰਮਜੀਤ ਕੌਰ ਨੇ ਕਾਂਗਰਸ ਦੀ ਸਿਮਰਜੀਤ ਕੌਰ ਨੂੰ 85 ਵੋਟਾਂ ਦੇ ਫ਼ਰਕ ਨਾਲ ਪਛਾੜਿਆ | 2 'ਚ ਸ਼ੋ੍ਰਮਣੀ ਅਕਾਲੀ ਦਲ ਦੇ ਹਰਬੰਸ ਸਿੰਘ ਪੰਮੀ ਨੇ 'ਆਪ' ਉਮੀਦਵਾਰ ਤੇ ਸਾਬਕਾ ਕੌਂਸਲਰ ਰਾਮਪਾਲ ਸਿੰਘ ਬੱਪੀਆਣਾ ਨੂੰ 295 ਵੋਟਾਂ ਦੇ ਫ਼ਰਕ ਨਾਲ ਹਰਾਇਆ | 3 'ਚ ਅਕਾਲੀ ਦਲ ਦੀ ਗੁਰਜੀਤ ਕੌਰ ਨੇ ਭਾਜਪਾ ਦੀ ਰਿੰਪਲ ਰਾਣੀ ਨੂੰ 54 ਵੋਟਾਂ, 4 'ਚ ਸ਼ੋ੍ਰਮਣੀ ਅਕਾਲੀ ਦਲ ਦੇ ਜਸਪ੍ਰੀਤ ਸਿੰਘ ਜੱਸੀ ਨੇ ਸਾਬਕਾ ਕੌਂਸਲਰ ਤੇ ਕਾਂਗਰਸ ਉਮੀਦਵਾਰ ਗੁਰਦੀਪ ਸਿੰਘ ਦੀਪਾ ਨੂੰ 208, 5 'ਚ ਕਾਂਗਰਸ ਦੀ ਕੁਲਵਿੰਦਰ ਮਹਿਤਾ ਨੇ 'ਆਪ' ਦੀ ਅਮਰਜੀਤ ਕੌਰ ਰਹਿਮਤ ਨੂੰ 345, 6 'ਚ ਆਪ ਦੇ ਸੁਖਦੀਪ ਸਿੰਘ ਸੈਂਡੀ ਨੇ ਅਕਾਲੀ ਦਲ ਦੇ ਜਗਤਾਰ ਸਿੰਘ ਦਰਾਕਾ ਨੂੰ 336, 7 'ਚ ਅਕਾਲੀ ਦਲ ਦੀ ਰੁਪਿੰਦਰ ਕੌਰ ਢਿੱਲੋਂ ਨੇ ਭਾਜਪਾ ਦੀ ਪ੍ਰੇਮਾ ਤੁਰਕੀਆ ਨੂੰ 371 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ | ਇਸੇ ਤਰ੍ਹਾਂ ਵਾਰਡ ਨੰ: 8 'ਚ ਆਪ ਦੇ ਹਰਪਾਲ ਸਿੰਘ ਪਾਲੀ ਆਜ਼ਾਦ ਉਮੀਦਵਾਰ ਅੰਮਿ੍ਤਪਾਲ ਗੋਗਾ ਤੋਂ 721 ਵੋਟਾਂ ਵੱਧ ਲੈ ਕੇ, 9 'ਚ ਕਾਂਗਰਸ ਦੀ ਕ੍ਰਿਸ਼ਨਾ ਦੇਵੀ ਨੇ ਅਕਾਲੀ ਦਲ ਦੀ ਵੀਰਪਾਲ ਕੌਰ ਸੇਖੋਂ ਤੋਂ 142, 10 'ਚ ਆਜ਼ਾਦ ਉਮੀਦਵਾਰ ਭੂਸ਼ਨ ਕੁਮਾਰ ਮੱਤੀ ਨੇ ਅਕਾਲੀ ਦਲ ਦੀ ਸ਼ਾਲੂ ਰਾਣੀ ਤੋਂ 656, 11 'ਚ ਅਕਾਲੀ ਦਲ ਦੀ ਸ਼ਿੰਦਰਪਾਲ ਕੌਰ ਨੇ 'ਆਪ' ਦੀ ਵੀਰਪਾਲ ਕੌਰ 366, 12 'ਚ ਭਾਜਪਾ ਦੇ ਪ੍ਰੇਮ ਸਾਗਰ ਭੋਲਾ ਆਜ਼ਾਦ ਉਮੀਦਵਾਰ ਗੁਰਤੇਜ ਸਿੰਘ ਜਗਰੀ ਤੋਂ 134 ਵੋਟਾਂ ਵੱਧ ਲੈ ਕੇ ਜੇਤੂ ਰਹੇ | ਵਾਰਡ ਨੰ: 13 'ਚੋਂ ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਕਾ. ਕ੍ਰਿਸ਼ਨ ਚੌਹਾਨ ਦੀ ਪਤਨੀ ਤੇ ਸਾਬਕਾ ਕੌਂਸਲਰ ਕਿਰਨਾ ਰਾਣੀ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੀ | ਉਸ ਨੇ 'ਆਪ' ਦੀ ਰੰਜਨਾ ਨੂੰ 596 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰ: 14 ਤੋਂ ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਤੇ 'ਆਪ' ਉਮੀਦਵਾਰ ਸੁਨੀਲ ਕੁਮਾਰ ਨੀਨੂੰ ਮੁੜ ਜਿੱਤ ਦੀ ਪੌੜੀ ਚੜ੍ਹ ਗਏ | ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਸੁਰਿੰਦਰ ਕੁਮਾਰ ਨਿਭੋਰੀਆ ਤੋਂ 403 ਵੋਟਾਂ ਵੱਧ ਹਾਸਿਲ ਕੀਤੀਆਂ | 15 'ਚੋਂ ਆਜ਼ਾਦ ਉਮੀਦਵਾਰ ਮੋਨੂੰ ਰਾਣੀ ਜੇਤੂ ਰਹੀ | ਉਸ ਨੇ ਅਕਾਲੀ ਦਲ ਦੀ ਪਰਵੀਨ ਰਾਣੀ ਨੂੰ 17 ਵੋਟਾਂ ਨਾਲ ਪਛਾੜਿਆ | ਵਾਰਡ ਨੰ: 16 'ਚ ਕਾਂਗਰਸ ਉਮੀਦਵਾਰ ਤੇ ਸਾਬਕਾ ਕੌਂਸਲਰ ਸਵ: ਸੀਤਾ ਰਾਮ ਚੂਨੀਆ ਦੀ ਪਤਨੀ ਸਾਬਕਾ ਕੌਂਸਲਰ ਸੁਰੇਸ਼ ਰਾਣੀ ਚੂਨੀਆ ਜਿੱਤ ਹਾਸਲ ਕਰ ਗਏ | ਉਨ੍ਹਾਂ 'ਆਪ' ਦੇ ਉਮੀਦਵਾਰ ਬਾਦਲ ਨੂੰ 500 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 17 'ਚ 'ਆਪ' ਦੀ ਇੰਦਰਜੀਤ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਸਰਬਜੀਤ ਕੌਰ ਨੂੰ 80 ਵੋਟਾਂ, 18 'ਚ ਆਜ਼ਾਦ ਉਮੀਦਵਾਰ ਅਰਪਿਤ ਚੌਧਰੀ ਨੇ ਆਪ ਦੇ ਨੇਮ ਕੁਮਾਰ ਨੇਮਾ ਨੂੰ 237, 19 'ਚ ਭਾਜਪਾ ਦੀ ਕਮਲੇਸ਼ ਰਾਣੀ ਨੇ 'ਆਪ' ਦੀ ਮੰਜੂ ਰਾਣੀ ਨੂੰ 184, 20 'ਚ 'ਆਪ' ਦੇ ਅਸ਼ੋਕ ਕੁਮਾਰ ਸਪੋਲੀਆ ਨੇ ਭਾਜਪਾ ਦੇ ਰਮੇਸ਼ ਕੁਮਾਰ ਰਾਜੀ ਨੂੰ 12, 21 'ਚ ਭਾਜਪਾ ਦੀ ਰੋਮਾ ਅਗਰਵਾਲ ਨੇ ਕਾਂਗਰਸ ਦੀ ਮਨਵਿੰਦਰ ਕੌਰ ਰਾਣਾ ਨੂੰ 428, 22 'ਚ ਭਾਜਪਾ ਦੇ ਸਾਬਕਾ ਕੌਂਸਲਰ ਪ੍ਰਵੀਨ ਕੁਮਾਰ ਟੋਨੀ ਨੇ ਕਾਂਗਰਸ ਦੀ ਸਾਬਕਾ ਕੌਂਸਲਰ ਆਯੂਸ਼ੀ ਸ਼ਰਮਾ ਨੂੰ 441, 23 'ਚ ਭਾਜਪਾ ਦੇ ਭੂਸ਼ਨ ਕੁਮਾਰ ਨੇ 'ਆਪ' ਦੇ ਮਨੀਸ਼ ਕੁਮਾਰ ਨੂੰ 906 ਦੇ ਫ਼ਰਕ ਨਾਲ ਪਛਾੜ ਦਿੱਤਾ | ਵਾਰਡ ਨੰ: 24 'ਚ ਆਜ਼ਾਦ ਉਮੀਦਵਾਰ ਵਿਨੋਦ ਕੁਮਾਰ ਭੰਮਾ ਜਿੱਤਣ 'ਚ ਸਫਲ ਰਹੇ | ਉਨ੍ਹਾਂ 'ਆਪ' ਦੇ ਅਨਿਲ ਕੁਮਾਰ ਤਾਇਲ ਨੂੰ 900 ਵੋਟਾਂ, 25 'ਚ 'ਆਪ' ਦੀ ਕਰਮਜੀਤ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਵੀਰਪਾਲ ਕੌਰ ਨੂੰ 133, 26 'ਚ ਆਪ' ਦੇ ਸਾਬਕਾ ਕੌਂਸਲਰ ਕ੍ਰਿਸ਼ਨ ਸਿੰਘ ਨੇ ਕਾਂਗਰਸ ਦੀ ਅਨੂ ਕੌਰ ਨੂੰ 796 ਅਤੇ ਵਾਰਡ ਨੰਬਰ 27 'ਚ ਭਾਜਪਾ ਦੀ ਸੁਖਜੀਤ ਕੌਰ ਨੇ ਆਪ ਦੀ ਬਲਜੀਤ ਕੌਰ ਨੂੰ 477 ਵੋਟਾਂ ਦੇ ਫ਼ਰਕ ਨਾਲ ਹਰਾਇਆ |
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ 'ਚ ਨਿੱਜੀ ਕੰਪਨੀ ਦੇ ਪਏ ਫੂਸੇ ਨੂੰ ਚੁਕਵਾਉਣ ਲਈ ਮਾਰਕਿਟ ਕਮੇਟੀ ਦੇ ਹੱਥ ਖੜ੍ਹੇ <br/> ਅਗਲੀ ਖ਼ਬਰ ਬਰੇਟਾ 'ਚ 11 ਆਜ਼ਾਦ ਤੇ 2 'ਆਪ' ਦੇ ਉਮੀਦਵਾਰਾਂ ਨੇ ਜਿੱਤ ਕੀਤੀ ਪ੍ਰਾਪਤ <br/>
Ad Position 24
No active advertisement