ਕਪੂਰਥਲਾ, 25 ਫਰਵਰੀ (ਅਮਨਜੋਤ ਸਿੰਘ ਵਾਲੀਆ)- ਧਾਲੀਵਾਲ ਰੋਡ 'ਤੇ ਸਿਰ ਵਿਚ ਲੱਕੜ ਵੱਜਣ ਕਾਰਨ ਇਕ 8 ਸਾਲਾ ਬੱਚੀ ਦੀ ਮੌਤ ਹੋ ਗਈ | ਤਸ਼ਕਰ ਮਾਥੋ ਵਾਸੀ ਮਨਸੂਰਵਾਲ ਦੋਨਾ ਔਜਲਾ ਰੋਡ ਨੇ ਦੱਸਿਆ ਕਿ ਉਸ ਦੇ ਬੱਚੇ ਬਾਲਣ ਚੁਗਣ ਲਈ ਗਏ ਸਨ ਤੇ ਇਸ ਦੌਰਾਨ ਉਸ ਦੀ ਲੜਕੀ ਕਵਿਤਾ (8) ਦੇ ਸਿਰ 'ਤੇ ਅਚਾਨਕ ਉੱਪਰੋਂ ਲੱਕੜ ਦਾ ਟਾਹਣਾ ਵੱਜ ਗਿਆ ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਜਿੱਥੇ ਡਿਊਟੀ ਡਾਕਟਰ ਸ਼ੈਲਜਾ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ ਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ | ਇਸ ਸਬੰਧੀ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |