ਫਗਵਾੜਾ, 25 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਮਲਕੀਤ ਸਿੰਘ ਵੈੱਲਫੇਅਰ ਸਪੋਰਟਸ ਕਲੱਬ ਪਿੰਡ ਮਾਧੋਪੁਰ ਵਲੋਂ ਮਾਧੋਪੁਰ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ ਤਿੰਨ ਦਿਨਾਂ ਫੁੱਟਬਾਲ ਟੂਰਨਾਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਫੁੱਟਬਾਲ ਦੇ ਖੇਡ ਮੇਲੇ ਵਿਚ ਲਗਭਗ 50 ਟੀਮਾਂ ਨੇ ਆਪਣੇ ਜੌਹਰ ਦਿਖਾਏ | ਓਪਨ ਵਿਚ ਜਗਜੀਤਪੁਰ ਨੇ ਖਾਟੀ ਨੂੰ ਹਰਾ ਕੇ 41 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਸਮੇਤ ਟਰਾਫ਼ੀ ਹਾਸਲ ਕੀਤੀ ਤੇ ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਨਾਲ ਨਿਵਾਜਿਆ ਗਿਆ | ਭਾਰ ਵਰਗ ਵਿਚ ਮੇਹਟਾ ਨੇ ਆਹਲੋਵਾਲ ਢੇਰੀਆ ਨੂੰ ਹਰਾ ਕੇ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਹਾਸਲ ਕੀਤੀ ਤੇ ਉਪ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਦੇ ਕੇ ਨਿਵਾਜਿਆ ਗਿਆ | ਟੂਰਨਾਮੈਂਟ ਵਿਚ ਵਧੀਆਂ ਖਿਡਾਰੀਆਂ ਨੂੰ ਵੀ ਨਗਦ ਰਾਸ਼ੀ ਸਮੇਤ ਟਰਾਫ਼ੀਆਂ ਨਾਲ ਨਿਵਾਜਿਆ ਗਿਆ | ਅੰਤ ਵਿਚ ਸਰਪੰਚ ਨਰਿੰਦਰ ਸਿੰਘ ਮਾਧੋਪੁਰ ਤੇ ਦਵਿੰਦਰ ਸਿੰਘ ਮਾਧੋਪੁਰ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਨੰਬਰਦਾਰ ਨਰਿੰਦਰ ਸਿੰਘ ਮਾਧੋਪੁਰ, ਦਵਿੰਦਰ ਸਿੰਘ ਮਾਧੋਪੁਰ, ਗੁਰਮੀਤ ਸਿੰਘ ਮਾਧੋਪੁਰ, ਕਸ਼ਮੀਰ ਸਿੰਘ ਕੈਨੇਡਾ, ਜਰਨੈਲ ਸਿੰਘ ਕੈਨੇਡਾ, ਮਨਜਿੰਦਰ ਸਿੰਘ, ਗੁਰਦੀਪ ਸਿੰਘ, ਹਰਜੀਤ ਸਿੰਘ ਭੋਲੀ, ਤਰਲੋਚਨ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ ਮਨੀਲਾ, ਜਰਨੈਲ ਸਿੰਘ, ਗੁਰਜੋਤ ਸਿੰਘ, ਮਹਿੰਦਰ ਸਿੰਘ, ਰਾਣਾ, ਸੋਮਾ ਕੋਚ, ਸੁੱਖਾ ਕੋਚ, ਜਸਵਿੰਦਰ ਸਿੰਘ, ਸੋਢੀ ਰਾਮ, ਪ੍ਰਦੀਪ ਸਿੰਘ ਯੂ ਕੇ, ਮਹਿੰਦਰ ਸਿੰਘ ਕੈਨੇਡਾ, ਸੰਨੀ, ਗੁਰਜੋਤ ਸਿੰਘ, ਅਮਨਾ, ਸ਼ਿੰਦਾ ਧਾਲੀਵਾਲ, ਨਿੰਦਾ, ਪਿੰਦਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ |
ਸਰਪੰਚ ਮਲਕੀਤ ਸਿੰਘ ਦੀ ਯਾਦ 'ਚ ਮਾਧੋਪੁਰ ਦਾ ਤਿੰਨ ਦਿਨਾਂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ
ਅਜੀਤ ਡੈਸਕ
26-02-2026