ਸੁਲਤਾਨਪੁਰ ਲੋਧੀ, 13 ਅਪ੍ਰੈਲ (ਨਰੇਸ਼ ਹੈਪੀ)-ਬੱਚਿਆਂ ਨੂੰ ਦਸਤਾਰ ਪ੍ਰਤੀ ਪ੍ਰੇਰਿਤ ਕਰਨ ਲਈ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਸਿੱਖ ਧਰਮ ਦੀ ਵਿਰਾਸਤ ਨਾਲ ਜੁੜ ਸਕੇ ਤੇ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਹੋ ਸਕੇ | ਇਸ ਸੰਬੰਧੀ ਭਾਈ ਦਵਿੰਦਰ ਸਿੰਘ ਭਰੋਆਣਾ ਹਜ਼ੂਰੀ ਕਥਾਵਾਚਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਡੱਲਾ ਨੇ ਦੱਸਿਆ ਕਿ ਮੁਖੀ ਕਾਰ ਸੇਵਾ ਸੰਤ ਬਾਬਾ ਘੋਲਾ ਸਿੰਘ ਦੀ ਸਰਪ੍ਰਸਤੀ ਤੇ ਬੀਬੀ ਗੁਰਪ੍ਰੀਤ ਕੌਰ ਮੈਂਬਰ ਐਸ. ਜੀ. ਪੀ. ਸੀ., ਜਥੇਦਾਰ ਬਾਬਾ ਅਵਤਾਰ ਸਿੰਘ, ਭਾਈ ਦਲਜੀਤ ਸਿੰਘ ਗ੍ਰੰਥੀ ਸਿੰਘ ਤੇ ਸੰਗਤਾਂ ਦੇ ਸਹਿਯੋਗ ਨਾਲ 14 ਅਪ੍ਰੈਲ ਨੂੰ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ, ਪਿੰਡ ਭਰੋਆਣਾ, ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੱਚੇ ਕੇਸਧਾਰੀ ਹੋਣ ਅਤੇ ਹਰੇਕ ਬੱਚਾ ਆਪਣਾ ਆਈ. ਡੀ. ਪਰੂਫ਼ ਲੈ ਕੇ ਆਵੇ, ਆਪਣਾ ਲੋੜੀਂਦਾ ਸਾਮਾਨ ਸ਼ੀਸ਼ਾ, ਦਸਤਾਰਾਂ ਲੈ ਕੇ ਆਉਣ | ਦਸਤਾਰ ਮੁਕਾਬਲੇ 'ਚ ਭਾਗ ਲੈਣ ਵਾਲੇ ਹਰ ਬੱਚੇ ਦਾ ਅਤੇ ਦੁਬਾਰਾ ਕੇਸ ਰੱਖਣ ਵਾਲੇ ਬੱਚੇ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ | ਬੱਚਿਆਂ ਦਾ ਵਿਸ਼ੇਸ਼ ਸਨਮਾਨ ਭਾਈ ਹਰਜੀਤ ਸਿੰਘ ਪ੍ਰਚਾਰਕ ਵਲੋਂ ਤਗਮੇ ਤੇ ਟਰਾਫ਼ੀਆਂ ਨਾਲ