ਸੁਲਤਾਨਪੁਰ ਲੋਧੀ, 9 ਮਈ (ਥਿੰਦ)-ਫਾਲਕਨ ਫਾਊਾਡੇਸ਼ਨ ਸਕੂਲ ਸੁਲਤਾਨਪੁਰ ਲੋਧੀ ਵਿਖੇ ਮਦਰਜ਼ ਡੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਐਮ.ਡੀ. ਨਵਦੀਪ ਢਿੱਲੋਂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਬੱਚਿਆਂ ਸ਼ਾਨਦਾਰ ਗਤੀਵਿਧੀਆਂ ਕੀਤੀਆਂ | ਇਸ ਮੌਕੇ ਇੰਚਾਰਜ ਮਮਤਾ, ਹਰਸ਼ , ਮਨਜੀਤ , ਪਰਮਜੀਤ ਅਤੇ ਚੰਚਲ ਦੇ ਸਹਿਯੋਗ ਨਾਲ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜਿਆ | ਜਮਾਤ ਪਹਿਲੀ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ | ਬੱਚਿਆਂ ਨੇ ਮਾਂ ਬਾਰੇ ਸੁੰਦਰ ਲਾਈਨਾਂ ਬੋਲੀਆਂ, ਪਿਆਰੇ ਗੀਤ ਗਾਏ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਮਾਵਾਂ ਅਤੇ ਮਾਪਿਆਂ ਪ੍ਰਤੀ ਆਪਣਾ ਪਿਆਰ, ਸਤਿਕਾਰ ਅਤੇ ਧੰਨਵਾਦ ਪ੍ਰਗਟ ਕੀਤਾ | ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ | ਐਮ.ਡੀ. ਨਵਪ੍ਰੀਤ ਢਿੱਲੋਂ ਨੇ ਬੱਚਿਆਂ ਨੂੰ ਮਾਂ ਦਿਵਸ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਮਾਂ ਦਾ ਰਿਸ਼ਤਾ ਸਭ ਤੋਂ ਉੱਪਰ ਹੈ | ਮਾਂ ਬਾਪ ਦੀ ਸੇਵਾ ਕਰਨ ਵਾਲੇ ਬੱਚੇ ਜ਼ਿੰਦਗੀ ਵਿਚ ਚੰਗਾ ਨਾਮਣਾ ਖੱਟਦੇ ਹਨ | ਉਨ੍ਹਾਂ ਨੇ ਕਿਹਾ ਕਿ ਸਮਾਜ ਵਿਚ ਜੇ ਪਿਆਰ ਅਤੇ ਸੁਨੇਹ ਦੀ ਗੱਲ ਚੱਲਦੀ ਹੈ ਤਾਂ ਉਸ ਦੀ ਸ਼ੁਰੂਆਤ ਮਾਂ ਤੋਂ ਹੁੰਦੀ ਹੈ | ਇਸ ਮੌਕੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ |