03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸੱਭਿਆਚਾਰਕ ਮੇਲੇ ਸਾਡੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ- ਰਾਣਾ ਗੁਰਜੀਤ ਸਿੰਘ

Ad Position 21
No active advertisement
ਅਜੀਤ ਡੈਸਕ 25-06-2026


ਕਪੂਰਥਲਾ, 24 ਜੂਨ (ਵਿਸ਼ੇਸ਼ ਪ੍ਰਤੀਨਿਧ)-ਗ੍ਰਾਮ ਪੰਚਾਇਤ ਪਿੰਡ ਆਰੀਆਂਵਾਲ ਵਲੋਂ ਸਵ: ਗੁਰਮੀਤ ਸਿੰਘ ਤੇ ਸਵਰਗੀ ਸਰਬਜੀਤ ਕੌਰ ਸਰਪੰਚ ਦੀ ਮਿੱਠੀ ਯਾਦ ਵਿਚ ਬੀਤੇ ਦਿਨ ਪਿੰਡ ਆਰੀਆਂਵਾਲ ਦੇ ਪਾਰਕ ਵਿਚ ਸਭਿਆਚਾਰਕ ਮੇਲਾ ਕਰਵਾਇਆ ਗਿਆ | ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਗ੍ਰਾਮ ਪੰਚਾਇਤ ਪਿੰਡ ਆਰੀਆਂਵਾਲ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਵਲੋਂ ਇਹ ਮੇਲਾ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਸਾਬਕਾ ਸਰਪੰਚ ਸਵ: ਗੁਰਮੀਤ ਸਿੰਘ ਤੇ ਸਾਬਕਾ ਸਰਪੰਚ ਸਵ: ਬੀਬੀ ਸਰਬਜੀਤ ਕੌਰ ਵਲੋਂ ਪਿੰਡ ਦੇ ਸਰਪੰਚ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਭਿਆਚਾਰਕ ਮੇਲੇ ਸਾਡੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ | ਇਸਤੋਂ ਪਹਿਲਾਂ ਮੇਲੇ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਗੋਪੀ ਨੇ ਰਾਣਾ ਗੁਰਜੀਤ ਸਿੰਘ ਤੇ ਉਨ੍ਹਾਂ ਨਾਲ ਆਈਆਂ ਹੋਰ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਮੇਲੇ ਦੌਰਾਨ ਉੱਘੇ ਗਾਇਕ ਸੁੱਚਾ ਜੈਲਾ, ਮਨੀ ਗਿੱਲ, ਰਾਣਾ ਲਹਿਰੀ, ਮਨੀ ਸੱਭਰਵਾਲ ਨੇ ਆਪਣੇ ਚਰਚਿਤ ਗੀਤਾਂ ਨਾਲ ਭਰਵੀਂ ਹਾਜ਼ਰੀ ਲਗਵਾਈ ਉਪਰੰਤ ਉੱਘੇ ਕੱਵਾਲ ਪ੍ਰਵੇਜ਼ ਖ਼ਾਨ ਨੇ ਆਪਣੀ ਸੂਫ਼ੀ ਗਾਇਕੀ ਰਾਹੀਂ ਮੇਲੀਆਂ ਨੂੰ ਮੰਤਰਮੁਗਧ ਕੀਤਾ | ਮੇਲੇ ਦੀ ਪ੍ਰਬੰਧਕ ਕਮੇਟੀ ਵਲੋਂ ਰਾਣਾ ਗੁਰਜੀਤ ਸਿੰਘ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਰਜਿੰਦਰ ਵਾਲੀਆ, ਬਲਵਿੰਦਰ ਸਿੰਘ, ਰੋਸ਼ਨ ਤੇ ਹੋਰ ਸ਼ਖ਼ਸੀਅਤਾਂ ਨੂੰ ਗੁਰਪ੍ਰੀਤ ਸਿੰਘ ਗੋਪੀ ਤੇ ਹੋਰ ਪੰਚਾਇਤ ਮੈਂਬਰਾਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਮੇਲੇ ਮੌਕੇ ਪਿੰਡ ਦੀ ਸਰਪੰਚ ਮਨਪ੍ਰੀਤ ਕੌਰ, ਪੰਚ ਸਰਦੂਲ ਸਿੰਘ, ਰਾਣੀ, ਸਤਨਾਮ ਕੌਰ, ਮਨਜੀਤ ਕੌਰ, ਰਾਣੀ ਤੋਂ ਇਲਾਵਾ ਇਲਾਕੇ ਦੀਆਂ ਹੋਰ ਕਈ ਪ੍ਰਮੁੱਖ ਸ਼ਖ਼ਸ਼ੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੰਡਵਾ ਵਿਖੇ ਧਾਰਮਿਕ ਸਮਾਗਮ ਕਰਵਾਏ ਅਗਲੀ ਖ਼ਬਰ ਕਣਕ ਦੀਆਂ ਵਿਸ਼ੇਸ਼ ਗੁਣਾਂ ਵਾਲੀਆਂ ਕਿਸਮਾਂ ਲੋਕਾਂ ਦੀ ਸਿਹਤ ਵਿਚ ਸੁਧਾਰ ਲਿਆਉਣ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ- ਸ...
Ad Position 24
No active advertisement