09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵਲੋਂ ਕਰ ਕਮਲਾਂ ਨਾਲ ਕਸਬੇ ਦੀ ਫਿਰਨੀ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 05-07-2026
ਢਿਲਵਾਂ, 4 ਜੁਲਾਈ (ਗੋਬਿੰਦ ਸੁਖੀਜਾ)-ਕਸਬਾ ਢਿਲਵਾਂ ਦੀ ਫ਼ਿਰਨੀ ਦਾ ਉਦਘਾਟਨ ਸਰਕਾਰੀ ਸਕੂਲ ਦੇ ਪਿੱਛੇ ਢਿਲਵਾਂ ਵਿਚ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਡਾਇਰੈਕਟਰ ਜਲ ਸਰੋਤ ਵਿਭਾਗ ਪੰਜਾਬ ਤੇ ਕਾਰਜ ਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ, ਸ੍ਰੀਮਤੀ ਰਜਨੀ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਢਿੱਲਵਾਂ ਨੇ ਸਾਂਝੇ ਤੌਰ ’ਤੇ ਕੀਤਾ| ਉਦਘਾਟਨ ਕਰਨ ਉਪਰੰਤ ਹਰਸਿਮਰਨ ਸਿੰਘ ਘੁੰਮਣ ਡਾਇਰੈਕਟਰ ਜਲ ਸਰੋਤ ਵਿਭਾਗ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕੰਮ ਲਈ ਸਮੂਹ ਕੌਂਸਲਰ ਤੇ ਇਲਾਕਾ ਨਿਵਾਸੀ ਵਧਾਈ ਦੇ ਪਾਤਰ ਹਨ| ਉਨ੍ਹਾਂ ਦੱਸਿਆ ਕਿ ਇਸ ਫਿਰਨੀ ’ਤੇ 1 ਕਰੋੜ 30 ਲੱਖ ਰੁਪਿਆ ਖਰਚਾ ਆਵੇਗਾ, ਇਸ ਤੋਂ ਇਲਾਵਾ ਇਲਾਕੇ ਵਿਚ ਸੀਵਰੇਜ ਦਾ ਜਿਸ ਨੇ ਕੁਨੈਕਸ਼ਨ ਲੈਣਾ ਹੈ ਉਹ ਸਮੇਂ ਸਿਰ ਲੈ ਲੈਣ ਕਿਉਂਕਿ ਬਾਅਦ ਵਿਚ ਨਵੀਆਂ ਸੜਕਾਂ ਨਾ ਪੁੱਟਿਓ, ਬਹੁਤ ਨੁਕਸਾਨ ਹੁੰਦਾ ਹੈ| ਇਸ ਮੌਕੇ ਇਲਾਕਾ ਵਾਸੀਆਂ ਵਲੋਂ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਡਾਇਰੈਕਟਰ ਜਲ ਸਰੋਤ ਵਿਭਾਗ ਪੰਜਾਬ ਦਾ ਨਗਰ ਪੰਚਾਇਤ ਦਫ਼ਤਰ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ| ਇਸ ਮੌਕੇ ਬਲਜੀਤ ਸਿੰਘ ਢਿੱਲੋ ਸਿਟੀ ਪ੍ਰਧਾਨ, ਹਰਨੇਕ ਸਿੰਘ ਚੱਕੀ ਵਾਲ਼ੇ, ਦਲਬੀਰ ਵਸੀਕਾ ਕੌਂਸਲਰ ਹਰਜਿੰਦਰ ਸਿੰਘ ਸ਼ਿੰਦਰ ਕੌਂਸਲਰ, ਬਲਰਾਜ ਸਿੰਘ ਗਾਇਕ, ਵਿੱਕੀ ਭੰਮਰਾ, ਸੁਰਜੀਤ ਸਿੰਘ ਗੋਰਾ, ਦਿਲਦਾਰ ਸਿੰਘ, ਗੁਰਪ੍ਰੀਤ ਸਿੰਘ ਨੰਦਰਾ, ਕੁਲਵਿੰਦਰ ਸਿੰਘ ਲੱਕੀ, ਥਾਣਾ ਮੁਖੀ ਹਰਜਿੰਦਰ ਸਿੰਘ, ਸਬ ਇੰਸਪੈਕਟਰ ਕੁਲਦੀਪ ਸਿੰਘ,ਕਰਮਜੀਤ ਸਿੰਘ ਢਿੱਲੋ, ਹਰਪ੍ਰੀਤ ਸਿੰਘ ਨੰਬਰਦਾਰ, ਬਾਵਾ ਬਲਦੇਵ ਸਿੰਘ ਬਿੱਲਾ ਮੀਤ ਪ੍ਰਧਾਨ,ਸੁਨੀਲ ਅਨੰਦ ਕੌਂਸਲਰ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਬੂਟਾ ਸਿੰਘ ਵਾਈਸ ਪ੍ਰਧਾਨ, ਕਮਲ ਕੁਮਾਰ, ਵਿਪਣ ਕੁਮਾਰ, ਰਣਦੀਪ ਸਿੰਘ ਵੜੈਚ ਕਾਰਜ ਸਾਧਕ ਅਫ਼ਸਰ ਢਿਲਵਾਂ, ਸੁਰਜੀਤ ਸਿੰਘ ਗੋਰਾ, ਸੰਜੀਵ ਸ਼ਰਮਾ, ਦਿਲਦਾਰ ਸਿੰਘ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਖੱਸਣ ਵਿਖੇ ਪੀਰ ਬਾਬਾ ਮੁਲਖ ਸ਼ਾਹ ਦੇ ਦਰਬਾਰ ‘ਤੇ 48ਵਾਂ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਵਿਰੁੱਧ ਕਿਸਾਨ ਆਰ ਪਾਰ ਦੀ ਲੜਾਈ ਲੜਣਗੇ-ਕਿਸਾਨ ਆਗੂ
Ad Position 24