* ਗੁਰਦੀਸ਼ ਕੌਰ ਗਰੇਵਾਲ *
ਬਾਬਾ ਤੇਰੇ ਦੇਸ ਵਿਚ,
ਸੱਜਣਾ ਦੇ ਭੇਸ ਵਿਚ,
ਰੋਜ਼ ਰੋਜ਼ ਨਿੱਤ ਨਿੱਤ,
ਠਗ ਪਏ ਨੇ ਲੁੱਟਦੇ।
ਲਾਲੋ ਨੂੰ ਪਛਾਣੇ ਕੌਣ,
ਕਿਰਤੀ ਨੂੰ ਜਾਣੇ ਕੌਣ,
ਸਕਤਿਆਂ ਦਾ ਰਾਜ ਏਥੇ,
ਭਾਗੋ ਏਥੇ ਬੁੱਕਦੇ।
ਕੋਈ ਨਾ ਦਲੀਲ ਸੁਣੇ,
ਕੋਈ ਨਾ ਅਪੀਲ ਸੁਣੇ,
ਸੱਚੀ ਗੱਲ ਕਰੇ ਜਿਹੜਾ,
ਜੇਲ੍ਹ ਵਿਚ ਸੁੱਟਦੇ।
ਵਲੀ ਕੰਧਾਰੀ ਏਥੇ,
ਬਣੇ ਹੰਕਾਰੀ ਏਥੇ,
ਸੁੱਟਦੇ ਪਹਾੜ ਰੋਜ਼,
ਸਾਥੋਂ ਕਿੱਥੇ ਰੁਕਦੇ।
ਕਰੇ ਜੇ ਪੁਕਾਰ ਕੋਈ,
ਮੰਗੇ ਰੁਜ਼ਗਾਰ ਕੋਈ,
ਕਰਦੇ ਜ਼ੁਬਾਨ ਬੰਦ,
ਨਾਲੇ ਚੰਮ ਕੁੱਟਦੇ।
ਬਾਣੀ ਵਾਲੇ ਬਾਣ ਤੇਰੇ,
ਰਾਹ ਰੁਸ਼ਨਾਉਣ ਜਿਹੜੇ,
ਕਰਨੀ ਵੀਚਾਰ ਕੀ ਏ?
ਅੰਗ ਪਾੜ ਸੁੱਟਦੇ।
ਬਖਸ਼ੀਂ ਸੁਮੱਤ ਦਾਤਾ,
ਦੇਈਂ ਕੋਈ ਮੱਤ ਦਾਤਾ,
'ਦੀਸ਼' ਦਿਆਂ ਬੋਲਾਂ ਦੀ ਨਾ,
ਸੰਘੀ ਕੋਈ ਘੁੱਟਦੇ।
-ਫੋਨ : 403-404-1450 (ਕੈਲਗਰੀ)।
ਸਭ ਤੇ ਵਡਾ ਸਤਿਗੁਰੁ ਨਾਨਕੁ
* ਡਾ: ਸਰਬਜੀਤ ਕੌਰ ਸੰਧਾਵਾਲੀਆ *
ਹੈ ਸਾਢੇ ਪੰਜ ਸੌ ਸਾਲਾ ਪੁਰਬ ਦਾਤਾਰ ਦਾ
ਹਰ ਦਿਲ ਵਿਚ ਉਸ ਦਾ ਪਿਆਰ ਉਛਾਲੇ ਮਾਰਦਾ।
ਜਦੋਂ ਧਰਤੀ ਉਤੇ ਮਹਾਂਨੂਰ ਪ੍ਰਕਾਸ਼ਿਆ ਸੀ
ਤਾਂ ਕਾਇਨਾਤ ਦਾ ਕਣ ਕਣ ਗਿਆ ਹੁਲਾਸਿਆ ਸੀ
ਹਰ ਪਾਸੇ ਆਲਮ ਛਾਇਆ ਖਿੜੀ ਬਹਾਰ ਦਾ...
ਉਸ ਤਰਸਵਾਨ ਨੇ ਸਾਰੀ ਧਰਤੀ ਤਾਰੀ ਸੀ
ਹਰ ਦੀਨ ਦੁਖੀ ਦੀ ਉਸ ਨੇ ਪੀੜ ਨਿਵਾਰੀ ਸੀ
ਉਹ ਮਹਿਰਮ ਸਾਂਝਾ ਸਾਰੇ ਹੀ ਸੰਸਾਰ ਦਾ...
ਉਹਦੀ ਲਾਲੋ ਜਿਹੇ ਗ਼ਰੀਬਾਂ ਦੇ ਨਾਲ ਯਾਰੀ ਸੀ
ਉਹਨੂੰ ਸਾਰੀ ਦੁਨੀਆ ਹੀ ਅੰਤਾਂ ਦੀ ਪਿਆਰੀ ਸੀ
ਉਹ ਚੱਪੇ ਚੱਪੇ ਖ਼ੁਸ਼ਬੂ ਰਿਹਾ ਖਿਲਾਰਦਾ...
ਉਹਨੇ ਕਰਮ ਕਾਂਡ ਤੇ ਵਹਿਮ ਭਰਮ ਨੂੰ ਛੰਡਿਆ ਸੀ
ਉਹਨੇ ਭਰ ਭਰ ਪਿਆਲੇ ਨਾਮ ਪ੍ਰੇਮ ਰਸ ਵੰਡਿਆ ਸੀ
ਉਹ ਬਾਰਿਸ਼ ਬਣ ਕੇ ਰਿਹਾ ਜਗਤ ਨੂੰ ਠਾਰਦਾ...
ਉਹ ਸਭ ਧਰਮਾਂ ਕੌਮਾਂ ਦੇਸ਼ਾਂ ਦਾ ਸਾਂਝਾ ਸੀ
ਉਹਦੀ ਰਹਿਮਤ ਤੋਂ ਕੋਈ ਵੀ ਰਿਹਾ ਨਾ ਵਾਂਝਾ ਸੀ
ਉਹਨੇ ਨਾਮ ਜਪਾਇਆ ਇਕੋ ਪਰਵਦਿਗਾਰ ਦਾ...
ਉਹ ਸੋਹਣਾ ਸਾਹਿਬ ਵੱਸਦਾ ਸਾਡੇ ਸਾਹਾਂ ਵਿਚ
ਅਸੀਂ ਪ੍ਰੀਤ ਵਿਛਾਈ ਬੈਠੇ ਉਹਦੇ ਰਾਹਾਂ ਵਿਚ
ਹਰ ਪਾਸੇ ਜ਼ਿਕਰ ਹੈ ਸੱਚਖੰਡ ਦੀ ਸਰਕਾਰ ਦਾ
ਹਰ ਦਿਲ ਵਿਚ ਉਸਦਾ ਪਿਆਰ ਉਛਾਲੇ ਮਾਰਦਾ।
ਪੀਰ ਨਾਨਕ
* ਬਾਬੂ ਫ਼ੀਰੋਜ਼ਦੀਨ ਸ਼ਰਫ਼ *
(1898-1955)
ਰੁਤਬੇ ਸ਼ਾਹਾਂ ਦੇ ਰੱਖਦੇ ਜੱਗ ਉੱਤੇ,
ਤੇਰੇ ਬੂਹੇ ਦੇ ਜੇੜ੍ਹੇ ਫ਼ਕੀਰ ਨਾਨਕ।
ਪੱਕੀ ਸਨਦ ਹੈ ਸਵਰਗ ਦੇ ਵਾਸਤੇ ਇਹ
ਤੇਰੀ ਗੋਦੜੀ ਦੀ ਪਾਟੀ ਲੀਰ ਨਾਨਕ।
ਤੇਰੇ ਪੈਰਾਂ ਦੀ ਮਲ਼ੀ ਜਿਸ ਖ਼ਾਕ ਪਿੰਡੇ,
ਕੁੰਦਨ ਹੋ ਗਿਆ ਓਦ੍ਹਾ ਸਰੀਰ ਨਾਨਕ।
ਭਲਾ ਬੰਦੇ ਹਕੀਕਤ ਕੀ ਰੱਖਦੇ ਨੇ
ਕੱਢੇ ਪੱਥਰਾਂ ਦੇ ਵਿਚੋਂ ਨੀਰ ਨਾਨਕ।
ਪਾਇਆ ਇਕ ਓਂਕਾਰ ਦੇ ਰਾਹ ਸਿੱਧੇ
ਪਾ ਕੇ ਇਕ ਦੀ ਇਕ ਲਕੀਰ ਨਾਨਕ।
ਜੇੜ੍ਹੇ ਜੇੜ੍ਹੇ ਸਨ ਜ਼ੁਲਮ ਕਮਾਣ ਵਾਲੇ
ਤੁਸਾਂ ਕਰ ਦਿੱਤੇ ਸਿੱਧੇ ਤੀਰ ਨਾਨਕ।
ਜਲਵੇ ਨੂਰ ਦੇ ਵੇਖਦਾ ਰਹਾਂ ਹਰਦਮ
ਵੱਸੇ ਅੱਖੀਆਂ ਵਿਚ ਤਸਵੀਰ ਨਾਨਕ।
ਦੁਨੀਆ ਥੱਕ ਗਈ ਏ ਗਿਣ-ਗਿਣ ਗੁਣ ਤੇਰੇ
ਪਾਇਆ ਅੰਤ ਨਾ ਗੁਣੀ ਗਹੀਰ ਨਾਨਕ।
ਕਰਾਂ ਦੱਸ ਕੀ ਸ਼ਾਨ ਬਿਆਨ ਤੇਰੀ?
ਗੁਰੂ ਸਿੱਖਾਂ ਦੇ 'ਸ਼ਰਫ਼' ਦੇ ਪੀਰ ਨਾਨਕ।
ਤੇਰੇ ਮਿੱਠੇ ਬੋਲ ਬਾਬਾ
* ਮੁਮਤਾਜ਼ ਬਲੋਚ ਝੰਗ *
ਤੇਰੇ ਮਿੱਠੇ ਬੋਲ ਬਾਬਾ ਰੱਬ ਰੱਬ ਜਪਦੇ।
ਸੱਚ ਦੇ ਸਮੁੰਦਰਾਂ 'ਚ ਹਰ ਵੇਲੇ ਤਰਦੇ।
ਤੇਰੇ ਮਿੱਠੇ ਬੋਲ ਬਾਬਾ ਹੱਸ ਹੱਸ ਬੋਲਦੇ।
ਦੁਖੀ ਸੁਖੀ ਦਿਲਾਂ ਦੀਆਂ ਘੁੰਡੀਆਂ ਨੂੰ ਖੋਲ੍ਹਦੇ।
ਤੇਰੇ ਮਿੱਠੇ ਬੋਲ ਬਾਬਾ ਕੰਨਾਂ ਵਿਚ ਰਚਦੇ।
ਦਿਲ ਵਾਲੇ ਬਾਗ਼ਾਂ ਵਿਚ ਮੋਰਾਂ ਵਾਂਗੂੰ ਨੱਚਦੇ।
ਤੇਰੇ ਮਿੱਠੇ ਬੋਲ ਬਾਬਾ ਏਕਤਾ ਸਿਖਾਂਦੇ ਨੇ।
ਤਾਈਉਂ ਸਾਰੇ ਨਿੱਕੇ ਵੱਡੇ ਰਲ ਮਿਲ ਗਾਂਦੇ ਨੇ।
ਤੇਰੇ ਮਿੱਠੇ ਬੋਲ ਬਾਬਾ ਮੱਕੇ ਹੋ ਕੇ ਆਏ ਨੇ।
ਮਦਨੀ ਦੁਆਰੇ ਤੋਂ ਵੀ ਚੋਖੇ ਫ਼ੈਜ਼ ਪਾਏ ਨੇ।
ਤੇਰੇ ਮਿੱਠੇ ਬੋਲ ਬਾਬਾ ਸਬਨਾਂ ਨੂੰ ਭਾਂਵਦੇ।
ਉੱਚੀਆਂ ਨੀਵੀਆਂ ਜਾਤਾਂ ਵਾਲੇ ਫ਼ਰਕ ਮਿਟਾਂਵਦੇ।
ਤੇਰੇ ਮਿੱਠੇ ਬੋਲ ਬਾਬਾ ਫੁੱਲਾਂ ਵਾਲੀ ਖਾਰੀ ਏ।
ਤਾਈਉਂ ਤਾਂ 'ਬਲੋਚ' ਦਿਲ ਤੇਰੇ ਅੱਗੇ ਹਾਰੀ ਏ।
ਗੁਰੂ ਨਾਨਕ ਸ਼ਾਹ
* ਨਜ਼ੀਰ ਅਕਬਰਾਬਾਦੀ *
(1735-1830)
ਹੈਂ ਕਹਤੇ ਨਾਨਕ ਸ਼ਾਹ ਜਿਨਹੇਂ ਵਹ ਪੂਰੇ ਹੈਂ ਆਗਾਹ ਗੁਰੂ।
ਵਹ ਕਾਮਿਲ ਰਹਬਰ ਜਗ ਮੇਂ ਹੈਂ ਯੂੰ ਰੌਸ਼ਨ ਜੈਸੇ ਮਾਹ ਗੁਰੂ।
ਮਕਸੂਦ ਮੁਰਾਦ ਉਮੀਦ ਸਭੀ ਬਰ ਲਾਤੇ ਹੈਂ ਦਿਲਖਵਾਹ ਗੁਰੂ।
ਨਿਤ ਲੁਤਫ਼-ਓ-ਕਰਮ ਸੇ ਕਰਤੇ ਹੈਂ ਹਮ ਲੋਗੋਂ ਕਾ ਨਿਰਬਾਹ ਗੁਰੂ।
ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ।
ਸਬ ਸੀਸ ਨਵਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ॥੧॥
ਹਰ ਆਨ ਦਿਲੋਂ ਵਿਚ ਯਾਂ ਅਪਨੇ ਜੋ ਧਯਾਨ ਗੁਰੂ ਕਾ ਲਾਤੇ ਹੈਂ।
ਔਰ ਸੇਵਕ ਹੋਕਰ ਉਨਕੇ ਹੀ ਹਰ ਸੂਰਤ ਬੀਚ ਕਹਾਤੇ ਹੈਂ।
ਗੁਰੂ ਅਪਨੀ ਲੁਤਫ਼-ਓ-ਇਨਾਯਤ ਸੇ ਸੁਖਚੈਨ ਉਨਹੇਂ ਦਿਖਲਾਤੇ ਹੈਂ।
ਖ਼ੁਸ਼ ਰਖਤੇ ਹੈਂ ਹਰ ਹਾਲ ਉਨਹੇਂ ਸਬ ਤਨ ਕਾ ਕਾਜ ਬਨਾਤੇ ਹੈਂ।
ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ।
ਸਬ ਸੀਸ ਨਵਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ॥੨॥
ਜੋ ਆਪ ਗੁਰੂ ਨੇ ਬਖ਼ਸ਼ਿਸ਼ ਸੇ ਇਸ ਖੂਬੀ ਕਾ ਇਰਸ਼ਾਦ ਕੀਯਾ।
ਹਰ ਬਾਤ ਹੈ ਵਹ ਇਸ ਖੂਬੀ ਕੀ ਤਾਸੀਰ ਨੇ ਜਿਸ ਪਰ ਸਾਦ ਕੀਯਾ।
ਯਾਂ ਜਿਸ ਜਿਸ ਨੇ ਉਨ ਬਾਤੋਂ ਕੋ ਹੈ ਧਯਾਨ ਲਗਾਕਰ ਯਾਦ ਕੀਯਾ।
ਹਰ ਆਨ ਗੁਰੂ ਨੇ ਦਿਲ ਉਨਕਾ ਖ਼ੁਸ਼ ਵਕਤ ਕੀਯਾ ਔਰ ਸ਼ਾਦ ਕੀਯਾ।
ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ।
ਸਬ ਸੀਸ ਨਵਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ॥੩॥
* ਮੁਹੰਮਦ ਇਕਬਾਲ * (1877-1938)
ਕੌਮ ਨੇ ਪੈਗ਼ਾਮੇ-ਗੌਤਮ ਕੀ ਜ਼ਰਾ ਪਰਵਾਹ ਨ ਕੀ।
ਕਦਰ ਪਹਚਾਨੀ ਨ ਅਪਨੇ ਗੋਹਰੇ-ਯਕ-ਦਾਨਾਅ ਕੀ।
ਆਹ! ਬਦਕਿਸਮਤ ਰਹੇ ਆਵਾਜ਼ੇ-ਹਕ ਸੇ ਬੇਖ਼ਬਰ,
ਗ਼ਾਫ਼ਿਲ ਅਪਨੇ ਫਲ ਕੀ ਸ਼ੀਰੀਨੀ ਸੇ ਹੋਤਾ ਹੈ ਸ਼ਜਰ।
ਆਸ਼ਕਾਰ ਉਸਨੇ ਕੀਯਾ ਜੋ ਜ਼ਿੰਦਗੀ ਕਾ ਰਾਜ਼ ਥਾ,
ਹਿੰਦ ਕੋ ਲੇਕਿਨ ਖਯਾਲੀ ਫ਼ਲਸਫ਼ੇ ਪਰ ਨਾਜ਼ ਥਾ।
ਸ਼ਮ:ਏਂ-ਹਕ ਸੇ ਜੋ ਮੁਨੱਵਰ ਹੋ ਯੇ ਵੋ ਮਹਫ਼ਿਲ ਨ ਥੀ,
ਬਾਰਿਸ਼ੇ-ਰਹਮਤ ਹੂਈ ਲੇਕਿਨ ਜ਼ਮੀਂ ਕਾਬਿਲ ਨ ਥੀ।
ਆਹ! ਸ਼ੂਦਰ ਕੇ ਲੀਏ ਹਿੰਦੁਸਤਾਨ ਗ਼ਮਖ਼ਾਨਾ ਹੈ,
ਦਰਦੇ-ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ ਹੈ।
ਬ੍ਰਹਮਨ ਸਰਸ਼ਾਰ ਹੈ ਅਬ ਤਕ ਮਯੇ ਪਿੰਦਾਰ ਮੇਂ,
ਸ਼ਮ-ਏ-ਗੌਤਮ ਜਲ ਰਹੀ ਹੈ ਮਹਫ਼ਿਲੇ-ਅਗ਼ਯਾਰ ਮੇਂ।
ਬੁਤਕਦਾ ਫਿਰ ਬਾਦ ਮੁੱਦਤ ਕੇ ਮਗਰ ਰੌਸ਼ਨ ਹੂਆ,
ਨੂਰੇ ਇਬਰਾਹੀਮ ਸੇ ਆਜ਼ਰ ਕਾ ਘਰ ਰੌਸ਼ਨ ਹੂਆ।
ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦੇ ਕਾਮਿਲ ਨੇ ਜਗਾਯਾ ਖਾਬ ਸੇ।
ਅਮਨ ਕੀ ਜੋਤ ਜਗਾ ਗਏ ਨਾਨਕ
* ਮੁਹੰਮਦ ਅੱਬਾਸ ਧਾਲੀਵਾਲ *
ਅਮਨ ਕੀ ਜੋਤ ਜਗਾ ਗਏ ਨਾਨਕ,
ਜ਼ੁਲਮਤੋਂ ਕੋ ਮਿਟਾ ਗਏ ਨਾਨਕ।
ਬੁੱਤ ਪ੍ਰਸਤੀ ਕੀ ਪੁਰ-ਫ਼ਜ਼ਾਓਂ ਮੇਂ,
ਗੁਲ-ਏ-ਵਾਹਦਤ ਖ਼ਿਲਾ ਗਏ ਨਾਨਕ।
ਰਸਮ-ਏ-ਫ਼ਰਸੂਦਾ-ਉ-ਪਾਖੰਡੋਂ ਸੇ,
ਝੂਠੇ ਪਰਦੇ ਹਟਾ ਗਏ ਨਾਨਕ।
ਬੰਦਗੀ ਏਕ ਰੱਬ ਕੀ ਕਰਕੇ ਯਹਾਂ,
ਰਾਹ-ਏ-ਹੱਕ ਪੇ ਚਲਾ ਗਏ ਨਾਨਕ।
ਅਪਨੇਂ ਹਾਥੋਂ ਸੇ ਖ਼ੁਦ ਕਾਸ਼ਤ ਕਰ,
ਮਿਹਨਤ ਕਰਨਾ ਸਿਖਾ ਗਏ ਨਾਨਕ।
ਜਜ਼ਬਾ-ਏ-ਉਲਫ਼ਤ ਬੇਦਾਰ ਕਰ ਹਮ ਮੇਂ,
ਨਫ਼ਰਤ-ਏ-ਸਬ ਮਿਟਾ ਗਏ ਨਾਨਕ।
ਸੰਗ ਮਰਦਾਨਾ ਕੇ ਹਮ ਸਫ਼ਰ ਬਣ ਕੇ,
ਮਿਲ ਕਰ ਰਹਿਨਾ ਸਿਖਾ ਗਏ ਨਾਨਕ।
ਹੱਕ-ਓ-ਬਾਤਿਲ ਮੇਂ ਤਮੀਜ਼ ਕਰਨਾ,
ਜ਼ਾਹਿਲੋਂ ਕੋ ਸਿਖਾ ਗਏ ਨਾਨਕ।
ਹਮ ਕੋ 'ਜਿਤੁ ਜੰਮਹਿ' ਸ਼ਬਦ ਪੜ੍ਹਾ,
ਇੱਜ਼ਤ-ਏ-ਨਿਸਵਾਂ ਸਿਖਾ ਗਏ ਨਾਨਕ।
ਬੁੱਤ ਪ੍ਰਸਤੋਂ ਕੇ ਬੀਚ 'ਅੱਬਾਸ',
ਨਗ਼ਮਾ-ਏ-ਵਾਹਦਤ ਸੁਣਾ ਗਏ ਨਾਨਕ।
-ਮੋਬਾਈਲ : 98552-59650.