ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2021

ਦੀਵਾਲੀ <h4>* ਜਗਦੀਸ਼ ਸਿੰਘ ਕਲਾਨੌਰ *</h4>

Ad Position 21
No active advertisement
ਅਜੀਤ ਡੈਸਕ 04-11-2021

ਰੌਸ਼ਨੀਆਂ ਦਾ ਹਾਰ ਦੀਵਾਲੀ,
ਸਾਂਝਾਂ ਦਾ ਤਿਉਹਾਰ ਦੀਵਾਲੀ।

ਖੁਸ਼ੀਆਂ-ਖੇੜੇ ਲੈ ਕੇ ਆਵੇ,
ਬੱਚਿਆਂ ਲਈ ਉਪਹਾਰ ਦੀਵਾਲੀ।

ਬਦੀਆਂ ਦਾ ਗ਼ਰਦਾ ਝੜ ਜਾਵੇ ,
ਤਾਂ ਹੋਵੇ ਸਾਕਾਰ ਦੀਵਾਲੀ ।

ਧੀ ਲਛਮੀ ਦੀ ਹੋਵੇ ਪੂਜਾ,
ਬਣੇ ਨਾ ਸਿਰ ਦਾ ਭਾਰ ਦੀਵਾਲੀ।

ਪਰਦੇਸੀ ਧੀ-ਪੁੱਤਰਾਂ ਦੇ
ਪਰਤਣ ਦਾ ਇਕਰਾਰ ਦੀਵਾਲੀ।

ਚਿਰੀਂ-ਵਿਛੁੱਨੇ ਸੱਜਣਾਂ ਦੇ ਗਲ਼
ਮਿਲਣੇ ਦਾ ਇਤਬਾਰ ਦੀਵਾਲੀ।

ਬਲ਼ੇ ਬਨੇਰੇ ਮੋਹ ਦਾ ਦੀਪਕ,
ਔਰਤ ਦਾ ਸਤਿਕਾਰ ਦੀਵਾਲੀ।

ਨੌਕਰ ਤੇ ਮਾਲਕ ਦੋਵਾਂ ਲਈ,
ਹੋ ਜਾਵੇ ਇਕਸਾਰ ਦੀਵਾਲੀ ।

ਪ੍ਰਦੂਸ਼ਣ ਨਾ ਸ਼ੋਰ ਵਧਾਵੇ,
ਬਣੇ ਨਾ ਹਾਹਾਕਾਰ ਦੀਵਾਲੀ.

ਫੁੱਲ ਸਿਆਲ਼ੀ, ਬੂਟੇ ਲਾਵੋ,
ਖਿੜੇ-ਪੁੜੇ ਗ਼ੁਲਜ਼ਾਰ ਦੀਵਾਲੀ।

ਬਣੀ ਰਹੇ ਜੇ ਪਾਕਿ-ਪਵਿੱਤਰ
ਤਾਂ ਤੇ ਵਾਹਵਾਕਾਰ ਦੀਵਾਲੀ।

ਚਾਨਣ ਦਾ ਛੱਟਾ ਦੇ ਜਾਵੇ,
ਮਨ ਦੇ ਅੰਦਰਵਾਰ ਦੀਵਾਲੀ।


-ਮੋਬਾਈਲ: 98727-65490

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਗੀਤ <h4>* ਤ੍ਰੈਲੋਚਨ ਲੋਚੀ *</h4>
Ad Position 24
No active advertisement