ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2021

ਗੀਤ <h4>* ਤ੍ਰੈਲੋਚਨ ਲੋਚੀ *</h4>

Ad Position 21
No active advertisement
ਅਜੀਤ ਡੈਸਕ 04-11-2021

ਚਿਰਾਗਾਂ ਨੂੰ ਜਗਾਓ...
ਚਿਰਾਗਾਂ ਨੂੰ ਜਗਾਓ, ਮਿਹਰਬਾਨੋ,
ਧਰਮ ਅਪਣਾ ਨਿਭਾਓ, ਮਿਹਰਬਾਨੋ,
ਚਿਰਾਗਾਂ ਨੂੰ ਜਗਾਓ....।
ਹਕੂਮਤ ਹੈ ਹਨੇਰੇ ਦੀ ਚੁਫੇਰੇ,
ਤਰਸਦੇ ਰੌਸ਼ਨੀ ਨੂੰ ਇਹ ਬਨੇਰੇ,
ਤੁਸੀਂ ਚਾਨਣ ਖਿੰਡਾਓ, ਮਿਹਰਬਾਨੋ,
ਚਿਰਾਗਾਂ ਨੂੰ ਜਗਾਓ....।
ਜ਼ਰਾ ਜਾਗੋ ਚੁਫੇਰੇ ਨ੍ਹੇਰ ਛਾਇਆ,
ਕਿ ਜਾਗਣ ਦਾ ਹੀ ਹੁਣ ਹੈ ਵਕਤ ਆਇਆ,
ਤੇ ਲਫ਼ਜ਼ਾਂ ਨੂੰ ਜਗਾਓ, ਮਿਹਰਬਾਨੋ,
ਚਿਰਾਗਾਂ ਨੂੰ ਜਗਾਓ...।
ਚਿਰਾਗਾਂ ਕਰਨੀਆਂ ਰੌਸ਼ਨ ਇਹ ਰਾਹਵਾਂ,
ਤੁਹਾਨੂੰ ਦੇ ਰਹੇ ਤਾਂ ਹੀ ਸਦਾਵਾਂ,
ਜ਼ਰਾ ਉਠੋ ਤੇ ਆਓ ਮਿਹਰਬਾਨੋ,
ਚਿਰਾਗਾਂ ਨੂੰ ਜਗਾਓ...।
ਜੇ ਇਕ ਦੀਵਾ ਬੁਝੇ ਤਾਂ ਡਰ ਨਾ ਜਾਇਓ,
ਕਿ ਕਰਕੇ ਹੌਸਲਾ ਦੂਜਾ ਜਗਾਇਓ,
ਚੁਫੇਰੇ ਫੈਲ ਜਾਓ, ਮਿਹਰਬਾਨੋ,
ਚਿਰਾਗਾਂ ਨੂੰ ਜਗਾਓ...।
ਭੇਤ ਮੈਂ ਨ੍ਹੇਰਿਆਂ ਦਾ ਪਾ ਗਿਆ ਹਾਂ,
ਤੇ ਲੈ ਕੇ ਸ਼ਬਦ ਸੁੱਚੇ ਆ ਗਿਆ ਹਾਂ,
ਤੁਸੀਂ ਨਗਮਾ ਬਣਾਓ, ਮਿਹਰਬਾਨੋ,
ਚਿਰਾਗਾਂ ਨੂੰ ਜਗਾਓ, ਮਿਹਰਬਾਨੋ,
ਚਿਰਾਗਾਂ ਨੂੰ ਜਗਾਓ, ਮਿਹਰਬਾਨੋ।


-ਮੋਬਾਈਲ : 98142-53315.

Ad Position 22
No active advertisement
ਪਿਛਲੀ ਖ਼ਬਰ ਦੀਵਾਲੀ <h4>* ਜਗਦੀਸ਼ ਸਿੰਘ ਕਲਾਨੌਰ *</h4> ਅਗਲੀ ਖ਼ਬਰ ਗਰੀਨ ਦੀਵਾਲੀ <h4>* ਗੁਰਵਿੰਦਰ ਸਿੰਘ ਸਿੱਧੂ *</h4>
Ad Position 24
No active advertisement