ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2021

ਗਰੀਨ ਦੀਵਾਲੀ <h4>* ਗੁਰਵਿੰਦਰ ਸਿੰਘ ਸਿੱਧੂ *</h4>

Ad Position 21
No active advertisement
ਅਜੀਤ ਡੈਸਕ 04-11-2021

ਗੰਧਲਾ ਚੌਗਿਰਦੇ ਨੂੰ ਬੜਾ ਅਸੀਂ ਕਰਿਆ,
ਧੂੰਏਂ ਨਾਲ ਧਰਤੀ ਦਾ ਸੀਨਾ ਸਾੜ ਧਰਿਆ,
ਹੋਰ ਬਰਬਾਦੀ ਹੁਣ ਜਾਣੀ ਨਹੀਂ ਸੰਭਾਲੀ,
ਸਭਨਾਂ ਮਨਾਉਣੀ ਏ ਗਰੀਨ ਦੀਵਾਲੀ।

ਕੀਤਾ ਅਸੀਂ ਫ਼ੈਸਲਾ ਪਟਾਕੇ ਨਾ ਚਲਾਵਾਂਗੇ,
ਹੋਵੇ ਹਰਿਆਲੀ ਹੋਰ ਰੁੱਖ ਵੀ ਲਗਾਵਾਂਗੇ,
ਕੁਦਰਤ ਦੇ ਬਾਗ਼ੀਂ ਅਸਾਂ ਬਣਨਾ ਏ ਮਾਲੀ,
ਸਭਨਾਂ ਮਨਾਉਣੀ ਏ ਗਰੀਨ ਦੀਵਾਲੀ।

ਸਾਡੀ ਸੋਹਣੀ ਧਰਤੀ ਨੂੰ ਅਸੀਂ ਹੀ ਬਚਾਉਣਾ ਏ,
ਪਟਾਕਿਆਂ ਬਿਨਾਂ ਐਤਕੀਂ ਦੀਵਾਲੀ ਨੂੰ ਮਨਾਉਣਾ ਏ,
ਰੁਕਣਾ ਏ ਖੇਤਾਂ 'ਚੋਂ ਵੀ, ਸਾੜਨੋਂ ਪਰਾਲੀ,
ਸਭਨਾਂ ਮਨਾਉਣੀ ਏ ਗਰੀਨ ਦੀਵਾਲੀ।

ਕਰੀਏ ਪ੍ਰਣ ਇਹ ਭਵਿੱਖ ਰੁਸ਼ਨਾਉਣ ਦਾ,
ਹਰ ਵਰ੍ਹੇ ਇੰਝ ਹੀ ਦੀਵਾਲੀ ਨੂੰ ਮਨਾਉਣ ਦਾ,
'ਸਿੱਧੂ' ਸਰ ਦੱਸੀ ਗੱਲ, ਮਨ 'ਚ ਵਸਾਲੀ,
ਸਭਨਾਂ ਮਨਾਉਣੀ ਏ ਗਰੀਨ ਦੀਵਾਲੀ।


-ਰਾਮਪੁਰਾ ਫੂਲ, ਸ. ਸ. ਸ. ਸ. ਲਹਿਰਾ ਧੂਰਕੋਟ (ਬਠਿੰਡਾ) ਮੋ: 98154-86225

Ad Position 22
No active advertisement
ਪਿਛਲੀ ਖ਼ਬਰ ਗੀਤ <h4>* ਤ੍ਰੈਲੋਚਨ ਲੋਚੀ *</h4> ਅਗਲੀ ਖ਼ਬਰ ਆ ਨੀ ਦੀਵਾਲੀਏ <h4>* ਹਰਦੇਵ ਸਿੰਘ ਭੁੱਲਰ *</h4>
Ad Position 24
No active advertisement