ਆ ਨੀ ਦੀਵਾਲੀਏ, ਆ ਨੀ ਦੀਵਾਲੀਏ,
ਹਨੇਰਿਆਂ ਨੂੰ ਦੂਰ ਭਜਾ ਨੀ ਦੀਵਾਲੀਏ,
ਆ ਨੀ ਦੀਵਾਲੀਏ....।
ਸਭਨਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਛਾਈ ਏ,
ਕਹਿੰਦੇ ਰੱਜ-ਰੱਜ ਖਾਣੀ ਮਠਿਆਈ ਏ,
ਸਾਂਝ ਪਿਆਰ ਦੀ ਵਧਾ ਨੀ ਦੀਵਾਲੀਏ,
ਆ ਨੀ ਦੀਵਾਲੀਏ....।
ਕਰਕੇ ਸਫ਼ੈਦੀ ਘਰ ਚਮਕਾਏ ਹੋਏ ਨੇ,
ਮੁਹੱਬਤਾਂ ਦੇ ਫੁੱਲ ਮਹਿਕਾਏ ਹੋਏ ਨੇ,
ਦੂਰੀ ਦਿਲਾਂ ਦੀ ਮਿਟਾ ਨੀ ਦੀਵਾਲੀਏ,
ਆ ਨੀ ਦੀਵਾਲੀਏ....।
ਕਿਤਾਬਾਂ ਸੰਗ ਸਾਂਝ ਪਾਉਣ ਲੋਕ ਦੇਸ਼ ਦੇ,
ਪੜ੍ਹ ਗਿਆਨ ਵਧਾਉਣ ਲੋਕ ਦੇਸ਼ ਦੇ,
ਦੀਪ ਗਿਆਨ ਦੇ ਜਗਾ ਨੀ ਦੀਵਾਲੀਏ,
ਆ ਨੀ ਦੀਵਾਲੀਏ....।
ਪਿੰਡ ਮਸਤੇ ਵਾਲਾ, ਸੁੱਖ ਮੰਗੇ ਸੰਸਾਰ ਦੀ,
ਹੱਥ ਜੋੜ ਅਰਜ਼ 'ਭੁੱਲਰ' ਸਾਹਿਤਕਾਰ ਦੀ,
ਦੇਸ਼ ਵਿਚ ਠੰਢ ਵਰਤਾ ਨੀ ਦੀਵਾਲੀਏ,
ਆ ਨੀ ਦੀਵਾਲੀਏ, ਆ ਨੀ ਦੀਵਾਲੀਏ।
-ਪਿੰਡ ਮਸਤੇਵਾਲਾ (ਜ਼ੀਰਾ)
ਮੋਬਾਈਲ : 94173-19048.