ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2021

ਹੋਲੀ

Ad Position 21
No active advertisement
ਅਜੀਤ ਡੈਸਕ 29-03-2021

ਹੋਲੀ ਆਈ-ਹੋਲੀ ਆਈ
ਰੰਗਾਂ ਦਾ ਤਿਉਹਾਰ ਹੈ ਭਾਈ।
ਰੰਗ-ਬਰੰਗੇ ਚਿਹਰੇ ਸਭਦੇ,
ਇਕ-ਦੂਜੇ ਨੂੰ ਫਿਰਦੇ ਲੱਭਦੇ,
ਖੁਸ਼ੀ ਲਿਆਈ ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ।

ਖਾਂਦੇ ਫਿਰਨ ਮਿਠਾਈਆਂ ਸਾਰੇ,
ਭੰਗਾਂ ਪੀ ਕੇ ਲੈਣ ਹੁਲਾਰੇ,
ਮਸਤੀ ਛਾਈ ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ।

ਕਈ ਮੂਰਖਾਂ ਦਾਰੂ ਪੀਤੀ,
ਆਪਣੀ ਇੱਜ਼ਤ ਮਿੱਟੀ ਕੀਤੀ,
ਪੀੜ ਹੰਢਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ।

ਬੱਚੇ ਚੁੱਕ ਪਿਚਕਾਰੀ ਫਿਰਦੇ,
ਸੋਹਣੇ ਲੱਗਣ ਹੱਸਦੇ ਖਿੜਦੇ,
ਛੱਡ ਪੜ੍ਹਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ।

ਸੋਹਣੇ-ਸੋਹਣੇ ਰੰਗ ਉਡਾਉਂਦੇ,
ਹਲਕੇ ਸਭ ਤਿਉਹਾਰ ਮਨਾਉਂਦੇ,
ਭਾਬੀ ਭਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ।

ਜਾਣੂ ਇਕ-ਦੂਜੇ ਦੇ ਆਉਣ,
ਇਕ-ਦੂਜੇ ਨੂੰ ਗਲੇ ਲਗਾਉਣ,
ਛੱਡ ਲੜਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ।

ਊਚ-ਨੀਚ ਦਾ ਭੇਦ ਮਿਟਾ ਕੇ,
ਫਿਰਦੇ ਰੰਗਲੇ ਕੱਪੜੇ ਪਾ ਕੇ,
ਜਾਂਦੇ ਗਾਈ-ਹੋਲੀ ਆਈ।
ਰੰਗਾਂ ਦਾ ਤਿਉਹਾਰ ਹੈ ਭਾਈ।

ਸਭ ਨੂੰ ਚੰਗਾ ਲੱਗੇ ਤਿਉਹਾਰ,
ਖੇਲਣ ਸਾਰੇ ਨਾਲ ਪਿਆਰ,
ਚਾਚੀ ਤਾਈ, ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ।

ਇਕ ਸਾਲ ਹੈ ਪਿੱਛੋਂ ਆਇਆ,
ਸਭਨਾਂ ਦੇ ਇਹ ਮਨ ਨੂੰ ਭਾਇਆ,
ਛੱਡ ਰੁਸਵਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ।

ਫਿਰੇ ਬਹੋਨਾ ਰੰਗ ਉਡਾਉਂਦਾ,
ਆਪਣੇ ਮਿੱਤਰਾਂ ਦੇ ਸੰਗ ਭਾਉਂਦਾ,
ਟੌਹਰ ਬਣਾਈ ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ।
-ਉਮਕਾਰ ਸੂਦ ਬਹੋਨਾ
ਮੋਬਾਈਲ : 096540-36080.

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਹੋਲਾ ਮਹੱਲਾ : ਡੇਰਾ ਸੰਤ ਨਿਸ਼ਚਲ ਸਿੰਘ ਥੜ੍ਹਾ ਸਾਹਿਬ ਜੋੜੀਆਂ
Ad Position 24
No active advertisement