ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-03-2022

ਰੰਗਾਂ ਦਾ ਤਿਉਹਾਰ ਹੋਲੀ

Ad Position 21
No active advertisement
ਅਜੀਤ ਡੈਸਕ 18-03-2022

ਸਾਡੇ ਹਰ ਤਿਉਹਾਰ ਦੇ ਪਿਛੋਕੜ ਵਿਚ ਕੋਈ ਨਾ ਕੋਈ ਇਤਿਹਾਸਕ ਘਟਨਾਂ ਜਾਂ ਮਿੱਥ ਜ਼ਰੂਰ ਹੁੰਦੀ ਹੈ। ਹੋਲੀ ਬਾਰੇ ਇਹ ਪ੍ਰਸੰਗ ਹੈ ਕਿ ਹਰਨਾਕਸ਼ ਇਕ ਬਹੁਤ ਹੰਕਾਰੀ ਰਾਜਾ ਸੀ ਤੇ ਆਪਣੇ-ਆਪ ਨੂੰ ਸਰਬ ਸ਼ਕਤੀਮਾਨ ਪਰਮਾਤਮਾ ਅਖਵਾਉਂਦਾ ਸੀ ਪਰ ਉਸ ਦਾ ਪੁੱਤਰ ਪ੍ਰਹਿਲਾਦ ਉਸ ਨੂੰ ਰੱਬ ਮੰਨਣ ਤੋਂ ਮੁਨਕਰ ਸੀ। ਪੁੱਤਰ ਦੀ ਇਸ ਗੱਲ ਤੋਂ ਨਿਰਾਸ਼ ਅਭਿਮਾਨੀ ਬਾਪ ਨੇ ਉਸ ਨੂੰ ਮਰਵਾਉਣ ਦੀ ਇਕ ਤਰਕੀਬ ਸੋਚੀ। ਉਸ ਦੀ ਭੈਣ ਨੂੰ ਇਸ ਗੱਲ ਦਾ ਵਰ ਪ੍ਰਾਪਤ ਸੀ ਕਿ ਉਸ ਨੂੰ ਅੱਗ ਵਿਚ ਨਹੀਂ ਸਾੜਿਆ ਜਾ ਸਕਦਾ, ਇਕ ਵਾਰ ਮਿੱਥੀ ਸਾਜ਼ਿਸ਼ ਅਨੁਸਾਰ ਹੋਲਿਕਾ ਪ੍ਰਹਿਲਾਦ ਨੂੰ ਗੋਦ ਵਿਚ ਲੈ ਕੇ ਬੈਠ ਗਈ ਤੇ ਉਪਰੋਂ ਅੱਗ ਬਾਲ ਦਿੱਤੀ ਗਈ, ਵਰ ਸਰਾਪ ਸਾਬਿਤ ਹੋਇਆ ਹੋਲਿਕਾ ਅੱਗ 'ਚ ਸੜ ਕੇ ਮਰ ਗਈ ਤੇ ਪ੍ਰਹਿਲਾਦ ਨੂੰ ਆਂਚ ਵੀ ਨਾ ਆਈ। ਇਸ ਘਟਨਾ ਦੇ ਆਧਾਰ 'ਤੇ ਹੋਲੀ ਮਨਾਉਣੀ ਆਰੰਭ ਹੋਈ। ਕੇਵਲ ਅਸੀਂ ਹੀ ਹੋਲੀ ਨਹੀਂ ਖੇਡਦੇ, ਪ੍ਰਕਿਰਤੀ ਵੀ ਆਪਣੀ ਲੀਲਾ ਰਚਾ ਕੇ ਹੋਲੀ ਖੇਡਦੀ ਹੈ, ਜਦੋਂ ਸਾਵਣ ਦੀ ਰੁੱਤ ਆਉਂਦੀ ਹੈ ਤੇ ਕਈ ਵਾਰ ਆਕਾਸ਼ ਵਿਚ ਸਤਰੰਗੀ ਪੀਂਘ ਪਈ ਦਿਸਦੀ ਹੈ ਇਵੇਂ ਲਗਦਾ ਹੇ ਜਿਵੇਂ ਪ੍ਰਕਿਰਤੀ ਰਾਣੀ ਜਾਮਣੀ, ਵੈਗਨੀ, ਲਾਲ, ਨੀਲੀ, ਹਰੀ ਸੰਤਰੀ, ਚਿੱਟੇ ਰੰਗ ਦੀ ਚੁੰਨੀ ਓੜ ਕੇ ਹੋਲੀ ਖੇਡਦੀ ਨਜ਼ਰ ਆ ਰਹੀ ਹੈ।
ਗੰਭੀਰ ਸਮਸਿਆਵਾਂ : ਇਨ੍ਹਾਂ ਰੰਗਾਂ ਨਾਲ ਜੋ ਹੋਲੀ ਵਾਲੇ ਦਿਨ ਵਰਤੇ ਜਾਂਦੇ ਹਨ, ਜੁੜੀਆਂ ਹੋਈਆਂ ਕੁਝ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਇਹ ਦੇਖਣ ਦੀ ਲੋੜ ਹੈ ਕਿ ਇਹ ਕੈਮੀਕਲ ਨਾਲ ਬਣਾਏ ਹੋਏ ਰੰਗ ਵਿਚ ਭੰਗ ਨਾ ਪਾ ਦੇਣ, ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਇਹ ਰੰਗ ਬਹੁਤ ਮਿਕਦਾਰ ਵਿਚ ਵਰਤੇ ਜਾਂਦੇ ਹਨ ਤਾਂ ਸਰੀਰ ਦੇ ਵੱਖੋ-ਵੱਖਰੇ ਅੰਗ ਇਸ ਨਾਲ ਪ੍ਰਭਾਵਿਤ ਹੁੰਦੇ ਹਨ।
ਕੈਮੀਕਲਾਂ ਦਾ ਅੱਖਾਂ 'ਤੇ ਪ੍ਰਭਾਵ : ਸਰੀਰ ਦੇ ਅੰਗਾਂ ਵਿਚੋਂ ਸਭ ਤੋਂ ਵਧ ਪ੍ਰਭਾਵਿਤ ਹੋਣ ਵਾਲਾ ਅੰਗ ਅੱਖਾਂ ਹਨ ਜੋ ਹੋਲੀ ਵਾਲੇ ਦਿਨ ਸਭ ਤੋਂ ਵਧ ਸੰਭਾਲਣ ਦੀ ਲੋੜ ਹੁੰਦੀ ਹੈ। ਜਦੋਂ ਕੈਮੀਕਲ ਨਾਲ ਭਰਿਆ ਹੋਇਆ ਹੋਲੀ ਦਾ ਪਾਣੀ ਅੱਖਾਂ ਵਿਚ ਚਲਿਆ ਜਾਂਦਾ ਹੈ ਤਾਂ ਅੱਖਾਂ ਖਰਾਬ ਹੋਣ ਦੀ ਨੌਬਤ ਆ ਜਾਂਦੀ ਹੈ ਤੇ ਇਥੋਂ ਤੱਕ ਅੱਖਾਂ ਦੀ ਜੋਤ ਬਿਲਕੁਲ ਜਾਣ ਦੀ ਸੰਭਾਵਨਾਂ ਵਧ ਜਾਂਦੀ ਹੈ।
ਵਾਲਾਂ 'ਤੇ ਪ੍ਰਭਾਵ : ਇਸ ਨਾਲ ਕੈਮੀਕਲ ਨਾਲ ਭਰਿਆ ਹੋਇਆ ਪਾਣੀ ਸਿਰ ਦੇ ਵਾਲਾਂ 'ਤੇ ਵੀ ਜਦੋਂ ਪੈਂਦਾ ਹੈ ਤਾਂ ਸਿਰ ਦੇ ਵਾਲਾਂ ਦੀਆਂ ਕਈ ਗੰਭੀਰ ਇਲਾਮਤਾਂ ਪੈਦਾ ਹੋ ਸਕਦੀਆਂ ਹਨ।
ਪ੍ਰਦੂਸ਼ਣ ਦੀ ਸਮਸਿਆ : ਹੋਲੀ ਨਾਲ ਇਕ ਗੰਭੀਰ ਸੱਮਸਿਆ ਜੋ ਉੇਭਰ ਕੇ ਸਾਨੂੰ ਪ੍ਰੇਸ਼ਾਨ ਕਰਦੀ ਹੈ ਉਹ ਹੈ ਹੋਲੀ ਦਾ ਪ੍ਰਦੂਸ਼ਣ ਵੀ ਦਿਨੋ-ਦਿਨ ਵਧ ਰਹੀ ਸਮੱਸਿਆ ਨਾਲ ਜੁੜਨਾ, ਲੋਕ ਸਹਿਜ ਢੰਗ ਨਾਲ ਹੋਲੀ ਨਹੀਂ ਖੇਡਦੇ ਸਗੋਂ ਕਈ ਥਾਂ ਰੰਗਾਂ ਦੀਆਂ ਪਾਣੀ ਦੀਆਂ ਬਾਲਟੀਆਂ ਇਕ-ਦੂਸਰੇ 'ਤੇ ਸੁੱਟਣ ਤੱਕ ਜਾਂਦੇ ਹਨ, ਕਈ ਲੋਕ ਪਰੰਪਰਾ ਦੀ ਆੜ ਲੈ ਕੇ ਇਕ ਦੂਸਰੇ 'ਤੇ ਗੋਬਰ ਸੁੱਟਣ ਤੱਕ ਜਾਂਦੇ ਹਨ, ਗਲੀਆਂ ਵਿਚ ਚਿਕੜ ਪੈਦਾ ਹੋ ਜਾਂਦਾ ਹੈ ਤੇ ਪ੍ਰਦੂਸ਼ਣ ਦੀ ਸੱਮਸਿਆ ਗੰਭੀਰ ਰੁੂਪ ਵਿਚ ਸਾਨੂੰ ਪ੍ਰੇਸ਼ਾਨ ਕਰਦੀ ਹੈ ।

-274 ਏ ਐਕਸ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ।
ਮੋਬਾਈਲ : 98152-55295

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਬੀਰਤਾ ਅਤੇ ਸਵੈ ਭਰੋਸੇ ਦਾ ਪ੍ਰਤੀਕ ਹੋਲਾ ਮਹੱਲਾ
Ad Position 24
No active advertisement