16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2022

ਗੀਤ-ਮੋਹ ਦੇ ਦੀਵੇ ਬਾਲ

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 24-10-2022

ਚੂੰਗੜਿਆਂ ਵਿਚ ਭਰੀ ਮੁਹੱਬਤ
ਭਰ ਦੀਵਿਆਂ ਦਾ ਥਾਲ
ਨ੍ਹੇਰੀਆਂ ਨੁੱਕਰਾਂ ਭਾਲ ਤੂੰ
ਮੋਹ ਦੇ ਦੀਵੇ ਬਾਲ।
ਇਕ ਦੀਵਾ ਦੇਹੜੀ 'ਤੇ ਰੱਖੀਂ
ਅੱਖਾਂ ਮੀਚ ਧਿਆਈਂ
ਇੱਜ਼ਤ ਬਣੀ ਰਹੇ ਘਰ ਦੀ
ਥੋੜ ਤੋੜ ਨਾ ਪਾਈਂ
ਰਹੇ ਚਾਨਣ ਤੁਰਦਾ ਨਾਲ...।
ਇਕ ਦੀਵਾ ਪਾਣੀ ਮੁੱਢ ਰੱਖੀਂ
ਕਰਨੀ ਇਕ ਅਰਜੋਈ
ਖੁਆਜਿਆ ਜ਼ਹਿਰਾਂ ਘੋਲਣ ਦੀ
ਸਾਥੋਂ ਬੰਜਰ ਗ਼ਲਤੀ ਹੋਈ
ਅਸੀਂ ਹਾਲੋਂ ਹੋਏ ਬੇਹਾਲ...।
ਇਕ ਦੀਵਾ ਰੁੱਖਾਂ ਮੁੱਢ ਰੱਖੀਂ
ਪੌਣ ਝੁਲਾਉਂਦੀ ਪੱਖੀ
ਜੰਗਲ ਕੱਟੇ, ਲਾਸ਼ ਅਸੀਂ
ਆਪਣੇ ਮੋਢਿਆਂ 'ਤੇ ਰੱਖੀ
ਸਾਹਾਂ ਨੂੰ ਪਿਆ ਜੰਜਾਲ...।
ਇਕ ਦੀਵਾ ਖੇਤਾਂ ਮੁੱਢ ਰੱਖੀਂ
ਫ਼ਸਲ ਮੁੜੇ ਘਰ ਆਵੇ
ਜੰਗ ਜਿੱਤ ਜਾਵੇ ਕਿਸਾਨ
ਗਲੋਂ ਫਾਹੀ ਲੱਥ ਜਾਵੇ
ਤੂੰ ਬਣੀਂ ਅਸਾਡੀ ਢਾਲ...।
ਵੱਡ ਵਡੇਰਿਆਂ ਮੂਹਰੇ ਬਾਲੀਂ
ਇਕ ਦੀਵਾ ਬਾਲੀਂ ਮਦਰੱਸੇ
ਦੀਵਾ ਬਾਲ ਕਿਤਾਬਾਂ ਮੂਹਰੇ
ਸ਼ਬਦ ਮਨਾਂ ਵਿਚ ਵੱਸੇ
ਸੁਲਝਣ ਸਭ ਅੜੇ ਸਵਾਲ...।
ਮੜ੍ਹੀਂ ਮਸਾਣੀਂ ਨਾ ਦੀਵੇ ਬਾਲੀਂ
ਪੁਰਖੇ ਤੇਰੇ ਅੰਦਰ
ਧਰਮ ਕਰਮ ਦੇ ਬਣੇ ਹੋਏ
ਮਨ ਵਿਚ ਮੰਦਰ
ਤੂੰ ਸੰਸਕਾਰਾਂ 'ਚੋਂ ਭਾਲ,
ਮੋਹ ਦੇ ਦੀਵੇ ਬਾਲ।

-ਮੋਬਾਈਲ : 97806-67686

Ad Position 22
No active advertisement
ਪਿਛਲੀ ਖ਼ਬਰ ਫੇਰ ਦੀਵਾਲੀ ਹੋਵੇਗੀ ਅਗਲੀ ਖ਼ਬਰ ਦੀਵਿਆਂ ਦਾ ਸੰਦੇਸ਼
Ad Position 24