• ਮਨਜੀਤ ਸਿੰਘ ਘੜੈਲੀ •
ਰੌਸ਼ਨੀਆਂ ਨਾਲ ਜਗ-ਮਗ ਕਰਨੀ ਰਾਤ ਹਨੇਰੇ ਵਾਲੀ |
ਪ੍ਰਦੂਸ਼ਣ ਤੋਂ ਰਹਿਤ ਮਨਾਉਣੀ ਐਤਕੀਂ ਵਾਰ ਦੀਵਾਲੀ |
ਨਾ ਹੀ ਅਸੀਂ ਪਟਾਕਿਆਂ ਦੇ ਨਾਲ ਕਰਨਾ ਸ਼ੋਰ ਸ਼ਰਾਬਾ |
ਰੱਖਣਾ ਸਵੱਛ ਪੁਆਧ, ਮਾਲਵਾ, ਮਾਝਾ ਅਤੇ ਦੁਆਬਾ |
ਹਰ ਇਕ ਕੋਨੇ ਨੂੰ ਰੁਸ਼ਨਾਉਣਾ ਭਰ ਦੀਵਿਆਂ ਦੀ ਥਾਲੀ |
ਪ੍ਰਦੂਸ਼ਣ ਤੋਂ ਰਹਿਤ ਮਨਾਉਣੀ .. .. .. .. .. .. |
ਸਾਫ਼-ਸੁਥਰੀਆਂ ਚੀਜ਼ਾਂ ਨੂੰ ਹੀ ਸ਼ਹਿਰੋਂ ਲੈ ਕੇ ਆਉਣਾ |
ਸੁੱਕੇ ਮੇਵੇ, ਫ਼ਲ ਤਾਜ਼ੇ ਖਾ ਆਪਣਾ ਮਨਾ ਪ੍ਰਚਾਉਣਾ |
ਫਾਲਤੂ ਖਰੀਦ-ਫਰੋਖ਼ਤ ਕਰਕੇ ਜੇਬ ਨਾ ਕਰਨੀ ਖਾਲੀ |
ਪ੍ਰਦੂਸ਼ਣ ਤੋਂ ਰਹਿਤ ਮਨਾਉਣੀ .. .. .. .. .. |
ਰਲ-ਮਿਲ ਖੁਸ਼ੀਆਂ ਨਾਲ ਮਨਾਉਣਾ ਤਿਉਹਾਰ ਰੌਸ਼ਨੀ ਵਾਲਾ |
ਸਾਂਝਾਂ ਵਿਚ ਹੈ ਬਰਕਤ ਹੁੰਦੀ, ਨਫ਼ਰਤ ਦਾ ਮੂੰਹ ਕਾਲਾ |
ਮੋਹ ਦੇ ਦੀਵੇ ਬਾਲ ਚੁਫੇਰੇ, ਵੰਡਣੀ ਹੈ ਖੁਸ਼ਹਾਲੀ |
ਪ੍ਰਦੂਸ਼ਣ ਤੋਂ ਰਹਿਤ ਮਨਾਉਣੀ ਐਤਕੀਂ ਵਾਰ ਦੀਵਾਲੀ |
-ਪਿੰਡ : ਘੜੈਲੀ (ਬਠਿੰਡਾ) |
ਮੋਬਾਈਲ : 98153-91625