ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2024

ਦੀਵਾਲੀ ਦੀ ਰਾਤ <br/>

Ad Position 21
No active advertisement
ਅਜੀਤ ਡੈਸਕ 31-10-2024

ਅਰਸ਼ਾਂ ਦੀ ਹੋਈ ਐਸੀ, ਫ਼ਰਸ਼ਾਂ ਤੇ ਮਿਹਰਬਾਨੀ
ਦਿਲ ਕਾਸਿਆਂ 'ਚ ਪਾਈ, ਖ਼ੈਰਾਤ ਰੌਸ਼ਨੀ ਦੀ |
ਅੱਖੀਆਂ ਦੇ ਨੀਰ ਲਰਜ਼ੇ, ਪਿਆਰਾਂ ਦੇ ਮੇਘ ਗਰਜੇ
ਸਾਰੀ ਦੀ ਸਾਰੀ ਹੋਈ, ਕਾਇਨਾਤ ਰੌਸ਼ਨੀ ਦੀ |
ਮੱਥਿਆਂ 'ਚ ਦੀਵੇ ਬਲ ਪਏ, ਸਾਰੇ ਹਨੇਰੇ ਜਗ ਪਏ
ਕਿੰਨੀ ਸੁਹਾਵਣੀ ਹੈ, ਇਹ ਦਾਤ ਰੌਸ਼ਨੀ ਦੀ |
ਹਰ ਤਰਫ਼ ਹੈ ਮੁਹੱਬਤ, ਹਰ ਤਰਫ਼ ਹੈ ਮੁਸੱਰਤ
ਧਰਤੀ ਨੂੰ ਵਲ ਰਹੀ ਹੈ, ਇਹ ਕਨਾਤ ਰੌਸ਼ਨੀ ਦੀ |
ਹਰ ਤਰਫ਼ ਤੇਰਾ ਜਲਵਾ, ਹਰ ਦਿਲ 'ਚ ਇਸ਼ਕ ਬਣ ਕੇ
ਤੂੰ ਹੀ ਤਾਂ ਦੇ ਰਿਹਾ ਹੈਾ, ਇਹ ਝਾਤ ਰੌਸ਼ਨੀ ਦੀ |

Ad Position 22
No active advertisement
ਪਿਛਲੀ ਖ਼ਬਰ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ <br/> ਅਗਲੀ ਖ਼ਬਰ Kanaya
Ad Position 24
No active advertisement