ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2024

ਦੋਹੇ <br/>

Ad Position 21
No active advertisement
ਅਜੀਤ ਡੈਸਕ 31-10-2024

• ਜਗਤਾਰ ਗਿੱਲ •

ਆਓ ਦੀਵੇ ਬਾਲੀਏ, ਹੋਵੇ ਹਨੇਰਾ ਦੂਰ,
ਚਾਨਣ ਦੇ ਅੱਗੇ ਭੱਜਣਾ, 'ਨੇਰੇ ਦਾ ਦਸਤੂਰ |

ਆਓੋ ਦੀਵੇ ਬਾਲੀਏ, ਘਰ ਘਰ ਹੋਵੇ ਲੋਅ |
ਬਾਹੋਂ ਪਕੜ ਉਠਾਲੀਏ, ਰਹੇ ਜੋ ਹਨੇਰਾ ਢੋਅ |

ਆਓ ਦੀਵੇ ਬਾਲੀਏ, ਅੰਬਰ ਭਰ ਜਾਏ ਨੂਰ,
ਧਰਤੀ ਵੰਡੇ ਬਰਕਤਾਂ, ਅੰਨ ਦਏ ਭਰਪੂਰ |

ਆਓ ਦੀਵੇ ਬਾਲੀਏ, ਮੰਗੀਏੇ ਇਹ ਵਰਦਾਨ,
ਪਰਤ ਆਉਣ ਖੁਸ਼ਹਾਲੀਆਂ, ਹੋਵੇ ਸੌਖੀ ਜਾਨ |

ਆਓ ਦੀਵੇ ਬਾਲੀਏ, ਮਨ ਚੋਂ ਜਾਏ ਹਨੇਰ,
ਇਕ ਗਲਵਕੜੀ ਬੱਝੀਏ, ਰਹੇ ਨਾ ਤੇਰ ਤੇ ਮੇਰ |

ਆਓ ਦੀਵੇ ਬਾਲੀਏ, ਦਰ ਦਰ ਵੰਡੀਏ ਪਿਆਰ,
ਨਫ਼ਰਤ ਵਾਲੇ ਦਿਲਾਂ ਚੋਂ, ਮਿਲਦਾ ਨਾ ਸਤਿਕਾਰ |

ਆਓ ਦੀਵੇ ਬਾਲੀਏ, ਪਿਆਰ ਦਾ ਪਾ ਕੇ ਤੇਲ,
ਰੱਬਾ! ਇਹ ਅਰਦਾਸ ਹੈ, ਵਿਛੜਿਆਂ ਨੂੰ ਮੇਲ |

ਆਓ ਦੀਵੇ ਬਾਲੀਏ, ਮਹਿਕੇ ਚਾਰ ਚੁਫੇਰ |
ਵੱਟੀਏ ਬੱਤੀ ਪਿਆਰ ਦੀ, ਹੋ ਨਾ ਜਾਵੇ ਦੇਰ |

ਆਓ ਦੀਵੇ ਬਾਲੀਏ, ਮਹਿਕੇ ਬੀਅਬਾਨ,
ਫਲ-ਫੁਲ ਵੰਡਣ ਬਰਕਤਾਂ, ਵਿਹੜੇ ਦੀ ਮੁਸਕਾਨ |

ਆਓ ਦੀਵੇ ਬਾਲੀਏ, ਅੱਜ ਸਮੇਂ ਦੀ ਲੋੜ,
ਨੀਤਾਂ ਜੇ ਸਾਫ ਹੋਣ ਤਾਂ, ਰਹੇ ਰੱਤੀ ਨਾ ਥੋੜ |

ਆਓ ਦੀਵੇ ਬਾਲੀਏ, ਹਨੇਰਾ ਕਰੇ ਖਰੂਦ |
ਮੱਤ ਪਵੇ ਦਿਲੀਂ ਵੀ, ਵੇਚਣ ਜੋ ਬਰੂਦ |

ਆਓ ਦੀਵੇ ਬਾਲੀਏ, ਕਾਲੀ-ਬੋਲੀ ਰਾਤ,
ਮੰਗਦੀ ਅੱਜ ਮਨੁਖਤਾ, ਚਾਨਣ ਭਰੀ ਸੌਗਾਤ |

ਆਓ ਦੀਵੇ ਬਾਲੀਏ, ਮਨ ਵਿਚ ਭਰੇ ਗਿਆਨ,
ਸ਼ਾਲਾ ਚਾਨਣ ਹੁੰਦਿਆਂ, ਸੁਧਰ ਜਾਏ ਇਨਸਾਨ |

ਆਓ ਦੀਵੇ ਬਾਲੀਏ, ਝੁੱਗੀਆਂ ਵੀ ਰੁਸ਼ਨਾਉਣ |
ਧੋਣ ਹਨੇਰੇ ਦਿਨੇ ਜੋ, ਗੀਤ ਪਿਆਰ ਦੇ ਗਾਉਣ |

ਆਓ ਦੀਵੇ ਬਾਲੀਏ, ਮਿਟ ਜਾਏ ਅੰਧਕਾਰ,
ਸ਼ੀਸ਼ੇ ਵਾਂਗਰ ਹੋ ਜਾਏ, ਹਰ ਇਕ ਦਾ ਕਿਰਦਾਰ |

-ਮੋਬਾਈਲ : 94647-80299

Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਣ ਤੋਂ ਰਹਿਤ ਮਨਾਉਣੀ ਐਤਕੀਂ ਵਾਰ ਦੀਵਾਲੀ <br/> ਅਗਲੀ ਖ਼ਬਰ ਦੀਵਾਲੀ ਵਾਲੇ ਦਿਨ <br/>
Ad Position 24
No active advertisement