16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2024

ਦੀਵਿਆਂ ਵਾਲੀਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-10-2024

• ਹਰੀ ਕ੍ਰਿਸ਼ਨ ਮਾਇਰ •

ਕੱਲਾ ਕੱਲਾ ਦੀਵਾ ਅੱਜ ਮੈਂ
ਰੀਝਾਂ ਨਾਲ ਜਗਾਵਾਂ
ਦੇ ਕੇ ਜਾੲੀਂ ਇਸ ਵਾਰੀ
ਦਿਲ ਨਾਲ ਦੁਆਵਾਂ
ਦੀਵਿਆਂ ਵਾਲੀਏ...

ਭੋਰਾ ਭੋਰਾ ਚਾਨਣ ਵੀ
ਕਰ ਦੇਂਦਾ ਦੂਰ ਹਨੇਰਾ
ਦੀਵਿਆਂ ਅੰਦਰ ਉੱਗ ਪੈਂਦਾ
ਹੈ ਸੂਰਜ ਵਰਗਾ ਜ਼ੇਰਾ
ਰੀਝਾਂ ਦੀ ਵੱਟ ਬੱਤੀ
ਤੇਲ ਮੁਹੱਬਤ ਦਾ ਪਾਵਾਂ
ਦੀਵਿਆਂ ਵਾਲੀਏ... |

ਬੋਲ ਤੋਤਲੇ ਖੇਡਾਂ ਖੇਡਣ
ਰੁੱਖ ਵਡੇਰੇ ਦੀ ਛਾਵੇਂ
ਛੱਤ ਬਚਾਉਣੀ ਔਖੀ ਹੁਣ
ਜਿਉਂਦੇ ਰੱਖਣੇ ਨੇ ਸਿਰਨਾਵੇਂ
ਰੋਜ਼ ਡਰਾਉਣ ਆਉਂਦੀਆਂ ਸਾਨੂੰ
ਨ੍ਹੇਰੀਆਂ ਕਾਲੀਆਂ ਬੋਲੀਆਂ ਰਾਹਵਾਂ
ਦੀਵਿਆਂ ਵਾਲੀਏ... |
ਰਾਵਣ ਭੇਸ ਵਟਾ ਕੇ
ਗਲੀ ਮੋੜ 'ਤੇ ਖੜ੍ਹਦੇ
ਇੱਜ਼ਤਾਂ ਵਾਲੇ ਡਰਦੇ ਲੋਕੀਂ
ਕੁੰਡੇ ਲਾ ਅੰਦਰ ਵੜਦੇ
ਕਿਉਂ ਨਾ ਤੀਰ ਉਠਾਵਾਂ
ਰਾਖਸ਼ ਨੂੰ ਮਿਲ ਆਵਾਂ
ਦੀਵਿਆਂ ਵਾਲੀਏ... |

ਇਸ ਵਾਰੀ ਦੀਵਾਲੀਏ
ਕੋਈ ਐਸਾ ਕਰਮ ਕਰੀਂ
ਲੋਕਾਂ ਦੇ ਮੱਥੇ ਵਿਚ
ਕੋਈ ਸੋਹਣਈ ਸੋਚ ਧਰੀਂ
ਖ਼ੈਰ ਮੰਗਾਂ ਧਰਤੀ ਦੀ
ਕਾਹਤੋਂ ਪੌਣੀ ਜ਼ਹਿਰ ਖਿੰਡਾਵਾਂ
ਦੀਵਿਆਂ ਵਾਲੀਏ!
ਦੀਵਿਆਂ ਵਾਲੀਏ |

-ਮੋਬਾਈਲ : 97806-67686

Ad Position 22
No active advertisement
ਪਿਛਲੀ ਖ਼ਬਰ ਚਿਰਾਗਾਂ ਨੂੰ ਜਗਾਓ... <br/> ਅਗਲੀ ਖ਼ਬਰ ਪ੍ਰਦੂਸ਼ਣ ਤੋਂ ਰਹਿਤ ਮਨਾਉਣੀ ਐਤਕੀਂ ਵਾਰ ਦੀਵਾਲੀ <br/>
Ad Position 24