ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2024

ਦੀਵਾਲੀ ਵਾਲੇ ਦਿਨ <br/>

Ad Position 21
No active advertisement
ਅਜੀਤ ਡੈਸਕ 31-10-2024

• ਹਰਦੇਵ ਸਿੰਘ 'ਭੁੱਲਰ' •

ਐਤਕੀਂ ਪਟਾਕੇ ਨਹੀਂ ਚਲਾਉਣੇ-ਦੀਵਾਲੀ ਵਾਲੇ ਦਿਨ |
ਅਸਾਂ ਸੋਹਣੇ ਪੌਦੇ ਨੇ ਲਗਾਉਣੇ-ਦੀਵਾਲੀ ਵਾਲੇ ਦਿਨ¨
ਐਂਤਕੀ ਪਟਾਕੇ ਨਹੀਂ ਚਲਾਉਣੇ-ਦੀਵਾਲੀ ਵਾਲੇ ਦਿਨ |

ਸਾਰਿਆਂ ਨੇ ਇਸ ਗੱਲ ਦਾ ਰੱਖਣਾ ਖਿਆਲ ਜੀ |
ਚੌਗਿਰਦਾ ਖ਼ਰਾਬ ਹੋਵੇ ਪਟਾਕਿਆਂ ਦੇ ਨਾਲ ਜੀ¨
ਸਿੱਖ ਲਈਏ ਫਰਜ਼ ਨਿਭਾਉਣੇ-ਦੀਵਾਲੀ ਵਾਲੇ ਦਿਨ |
ਐਤਕੀਂ ਪਟਾਕੇ ਨਹੀਂ ਚਲਾਉਣੇ-ਦੀਵਾਲੀ ਵਾਲੇ ਦਿਨ¨

ਮਠਿਆਈਆਂ ਨਕਲੀ ਵਿਕਣ ਬਾਜ਼ਾਰ ਬਈ |
ਭੋਲੇ-ਭਾਲੇ ਲੋਕ ਖ਼ਾ ਕੇ ਹੋਂਵਦੇ ਬਿਮਾਰ ਬਈ¨
ਲੱਡੂ ਅਤੇ ਪੇੜੇ ਘਰ 'ਚ ਬਣਾਉਣੇ-ਦੀਵਾਲੀ ਵਾਲੇ ਦਿਨ |
ਐਤਕੀਂ ਪਟਾਕੇ ਨਹੀਂ ਚਲਾਉਣੇ-ਦੀਵਾਲੀ ਵਾਲੇ ਦਿਨ¨

ਕਰਕੇ ਸਫ਼ਾਈਆਂ ਘਰਾਂ ਤਾਈ ਚਮਕਾਵਾਂਗੇ |
ਦੀਵੇ ਅਤੇ ਮੋਮਬੱਤੀਆਂ ਦੇ ਨਾਲ ਰੁਸ਼ਨਾਵਾਂਗੇ¨
ਨਵੇਂ-ਨਵੇਂ ਕੱਪੜੇ ਵੀ ਪਾਉਣੇ-ਦੀਵਾਲੀ ਵਾਲੇ ਦਿਨ |
ਐਤਕੀਂ ਪਟਾਕੇ ਨਹੀਂ ਚਲਾਉਣੇ-ਦੀਵਾਲੀ ਵਾਲੇ ਦਿਨ¨

'ਪਿੰਡ ਮਸਤੇ ਵਾਲਾ' ਗੱਲ ਕਰਦਾ ਸਿਆਣੀ |
ਰੁੱਖ, ਕੁੱਖ ਤੇ ਬਚਾ ਲਈਏ 'ਭੁੱਲਰਾ' ਪਾਣੀ¨
ਇਹ ਸੁਨੇਹੇ ਘਰਾਂ 'ਚ ਪਹੁੰਚਾਉਣੇ-ਦੀਵਾਲੀ ਵਾਲੇ ਦਿਨ |
ਐਤਕੀਂ ਪਟਾਕੇ ਨਹੀਂ ਚਲਾਉਣੇ-ਦੀਵਾਲੀ ਵਾਲੇ ਦਿਨ¨
ਅਸਾਂ ਸੋਹਣੇ ਪੌਦੇ ਨੇ ਲਗਾਉਣੇ-ਦੀਵਾਲੀ ਵਾਲੇ ਦਿਨ |

-ਪਿੰਡ ਮਸਤੇ ਵਾਲਾ (ਜ਼ੀਰਾ )
ਮੋਬਾਈਲ : 94173-19048

Ad Position 22
No active advertisement
ਪਿਛਲੀ ਖ਼ਬਰ ਦੋਹੇ <br/> ਅਗਲੀ ਖ਼ਬਰ ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ <br/>
Ad Position 24
No active advertisement