ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2024

ਚਿਰਾਗਾਂ ਨੂੰ ਜਗਾਓ... <br/>

Ad Position 21
No active advertisement
ਅਜੀਤ ਡੈਸਕ 31-10-2024

• ਤ੍ਰੈਲੋਚਨ ਲੋਚੀ •

ਚਿਰਾਗਾਂ ਨੂੰ ਜਗਾਓ-ਮਿਹਰਬਾਨੋ!
ਧਰਮ ਆਪਣਾ ਨਿਭਾਓ-ਮਿਹਰਬਾਨੋ |
ਚਿਰਾਗਾਂ ਨੂੰ ਜਗਾਓ... |

ਹਕੂਮਤ ਹੈ ਹਨੇਰੇ ਦੀ ਚੁਫੇਰੇ |
ਤਰਸਦੇ ਰੌਸ਼ਨੀ ਨੂੰ ਇਹ ਬਨੇਰੇ |
ਤੁਸੀਂ ਚਾਨਣ ਖਿੰਡਾਓ ਮਿਹਰਬਾਨੋ,
ਚਿਰਾਗਾਂ ਨੂੰ ਜਗਾਓ... |

ਜ਼ਰਾ ਜਾਗੋ ਚੁਫੇਰੇ ਨ੍ਹੇਰ ਛਾਇਆ |
ਕਿ ਜਾਗਣ ਦਾ ਹੀ ਹੁਣ ਹੈ ਵਕਤ ਆਇਆ |
ਤੇ ਲਫ਼ਜ਼ਾਂ ਨੂੰ ਜਗਾਓ-ਮਿਹਰਬਾਨੋ |
ਚਿਰਾਗਾਂ ਨੂੰ ਜਗਾਓ... |

ਚਿਰਾਗਾਂ ਕਰਨੀਆਂ ਰੌਸ਼ਨ ਇਹ ਰਾਹਵਾਂ |
ਤੁਹਾਨੂੰ ਦੇ ਰਹੇ ਤਾਂ ਹੀ ਸਦਾਵਾਂ |
ਜ਼ਰਾ ਉਠੋ ਤੇ ਆਓ-ਮਿਹਰਬਾਨੋ |
ਚਿਰਾਗਾਂ ਨੂੰ ਜਗਾਓ... |

ਜੇ ਇਕ ਦੀਵਾ ਬੁਝੇ ਤਾਂ ਡਰ ਨਾ ਜਾਇਓ
ਕਿ ਕਰਕੇ ਹੌਸਲਾ ਦੂਜਾ ਜਗਾਇਓ
ਚੁਫੇਰੇ ਫੈਲ ਜਾਓ-ਮਿਹਰਬਾਨੋ!
ਚਿਰਾਗਾਂ ਨੂੰ ਜਗਾਓ... |

ਭੇਤ ਮੈਂ ਨ੍ਹੇਰਿਆਂ ਦਾ ਪਾ ਗਿਆ ਹਾਂ |
ਤੇ ਲੈ ਕੇ ਸ਼ਬਦ ਸੁੱਚੇ ਆ ਗਿਆ ਹਾਂ |
ਤੁਸੀਂ ਨਗਮਾ ਬਣਾਓ-ਮਿਹਰਬਾਨੋ!
ਚਿਰਾਗਾਂ ਨੂੰ ਜਗਾਓ... |

ਹਨੇਰੇ ਦੀ ਭਲਾ ਔਕਾਤ ਕੀ ਐ |
ਇਹ 'ਲੋਚੀ' ਕਾਲੀ ਬੋਲੀ ਰਾਤ ਕੀ ਐ |
ਨਾ ਭੋਰਾ ਡਗਮਗਾਓ ਮਿਹਰਬਾਨੋ,
ਚਿਰਾਗਾਂ ਨੂੰ ਜਗਾਓ... |

-20 ਸੈਕਿੰਡ ਫਲੋਰ, ਐਚ.ਆਈ.ਜੀ. ਰਾਜਗੁਰੂ ਨਗਰ, ਲੁਧਿਆਣਾ |
ਮੋਬਾਈਲ : 98142-53315

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਮਨੀ ਸਿੰਘ <br/> ਅਗਲੀ ਖ਼ਬਰ ਦੀਵਿਆਂ ਵਾਲੀਏ <br/>
Ad Position 24
No active advertisement