16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2022

ਸੂਫ਼ੀ ਕਹਾਣੀ-ਪੂਰਾ-ਅਧੂਰਾ

Ad Position 21
repet_subhas-goyals [Copy P29]
ਅਜੀਤ ਡੈਸਕ 08-11-2022

ਇਕ ਆਦਮੀ ਟੈਟੂ ਬਣਵਾਉਣ ਗਿਆ । ਉਸ ਨੇ ਬਣਾਉਣ ਵਾਲੇ ਨੂੰ ਸ਼ੇਰ ਦਾ ਟੈਟੂ ਬਣਾਉਣ ਲਈ ਕਿਹਾ। ਜਿਵੇਂ ਹੀ ਗੋਦਨੇ ਦੀ ਸੂਈ ਚੁੱਭੀ ਉਸ ਨੇ ਪੁੱਛਿਆ, 'ਤੂੰ ਸ਼ੇਰ ਦੇ ਕਿਸ ਹਿੱਸੇ ਤੋਂ ਸ਼ੁਰੂ ਕਰ ਰਿਹਾ ਏਂ?'
'ਪੂਛ ਤੋਂ'', ਟੈਟੂ ਵਾਲੇ ਨੇ ਕਿਹਾ।
'ਪੂਛ ਛੱਡ, ਪਹਿਲਾਂ ਕੋਈ ਹੋਰ ਹਿੱਸਾ ਬਣਾ', ਆਦਮੀ ਨੇ ਕਿਹਾ।
ਟੈਟੂ ਵਾਲੇ ਨੇ ਇੰਜ ਹੀ ਕੀਤਾ। ਪਰ ਸੂਈ ਚੁੱਭਦਿਆਂ ਹੀ ਆਦਮੀ ਫਿਰ ਦਰਦ ਨਾਲ ਕਰਾਹ ਉੱਠਿਆ। ਜਦ ਕਈ ਵਾਰ ਇੰਜ ਹੋਇਆ ਤਾਂ ਟੈਟੂ ਵਾਲੇ ਨੇ ਕਿਹਾ, 'ਤੂੰ ਕੋਈ ਵੀ ਹਿੱਸਾ ਬਣਾਉਣ ਨਹੀਂ ਦਏਂਗਾ, ਤਾਂ ਮੈਂ ਪੂਰਾ ਸ਼ੇਰ ਕਿਥੋਂ ਲਿਆਵਾਂਗਾ?'

-ਪੰਜਾਬੀ ਰੂਪ : ਭਜਨਬੀਰ ਸਿੰਘ

Ad Position 22
No active advertisement
ਪਿਛਲੀ ਖ਼ਬਰ ਸੱਚੋ ਸੱਚ ਅਗਲੀ ਖ਼ਬਰ ਮੋਰਚਾ ਗੁਰੂ ਕਾ ਬਾਗ਼ ਦੀ ਖ਼ੂਨੀ ਗਾਥਾ ਚਿੱਤਰਾਂ ਦੀ ਜ਼ਬਾਨੀ-5
Ad Position 24