16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2022

ਮੋਰਚਾ ਗੁਰੂ ਕਾ ਬਾਗ਼ ਦੀ ਖ਼ੂਨੀ ਗਾਥਾ ਚਿੱਤਰਾਂ ਦੀ ਜ਼ਬਾਨੀ-5

Ad Position 21
repet_subhas-goyals [Copy P29]
ਅਜੀਤ ਡੈਸਕ 08-11-2022

ਗੁਰੂ ਕਾ ਬਾਗ਼ ਜਾਣ ਵਾਲੇ ਸਿੰਘਾਂ ਦਾ ਜਥਾ ਰਵਾਨਗੀ ਤੋਂ ਪਹਿਲਾਂ ਸ਼ਾਂਤਮਈ ਰਹਿਣ ਦਾ ਪ੍ਰਣ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਦਾ। ਉਸ ਸਮੇਂ ਸੰਗਤਾਂ ਵਿਚ ਬਹੁਤ ਉਤਸ਼ਾਹ ਸੀ ਅਤੇ ਜਥੇ ਨੂੰ ਤੋਰਨ ਦੇ ਸਮੇਂ ਸੰਗਤਾਂ ਵੱਡੀ ਗਿਣਤੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀਵਾਨ ਵਿਚ ਪਹੁੰਚਦੀਆਂ ਸਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜਥੇ ਨੂੰ ਸੰਬੋਧਨ ਕਰਦੇ ਅਤੇ ਜਥੇ ਦੇ ਸਿੰਘਾਂ ਨੂੰ ਸ਼ਾਂਤਮਈ ਰਹਿਣ ਦਾ ਪ੍ਰਣ ਕਰਵਾ ਕੇ ਸਿਰਪਾਓ ਦੀ ਬਖਸ਼ਿਸ਼ ਕਰਦੇ ਹੋਏ ਜਥੇ ਨੂੰ ਤੋਰਦੇ। ਇਸ ਜਥੇ ਵਿਚ ਇਕ ਸੌ ਸਿੰਘ ਸਨ ਅਤੇ ਜਥਾ ਭਾਈ ਚੰਨਣ ਸਿੰਘ ਮਰਹਾਣਾ ਦੀ ਅਗਵਾਈ ਵਿਚ ਸਵੇਰੇ ਗਿਆਰਾਂ ਵਜੇ ਰਵਾਨਾ ਹੋਇਆ। ਜਥਾ ਤੁਰਦਾ ਹੋਇਆ ਲਗਭਗ ਸਾਢੇ ਤਿੰਨ ਵਜੇ ਦੇ ਕਰੀਬ ਛੀਨਿਆਂ ਦੇ ਪੁਲ ਕੋਲ ਪਹੁੰਚਿਆ। ਜਿਥੇ ਪੁਲਿਸ ਨੇ ਜਥੇ ਨੂੰ ਰੋਕ ਲਿਆ, ਇਸ ਕਾਰਨ ਜਥੇ ਦੇ ਅਕਾਲੀ ਸਿੰਘ ਸੜਕ ਉਤੇ ਚੌਕੜੀਆਂ ਮਾਰ ਕੇ ਬੈਠ ਗਏ ਅਤੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਪੁਲਿਸ ਦੇ ਨਾਲ ਨਾਇਬ ਤਹਿਸੀਲਦਾਰ ਸ਼ੇਰ ਸਿੰਘ ਜੋ ਆਪ ਮਰਹਾਣਾ ਪਿੰਡ ਦਾ ਵਸਨੀਕ ਸੀ, ਉਸ ਨੇ ਸਿੰਘਾਂ ਨੂੰ ਵਾਪਸ ਚਲੇ ਜਾਣ ਲਈ ਕਿਹਾ ਤਾਂ ਸਿੰਘਾਂ ਨੇ ਕੋਈ ਗੱਲ ਨਾ ਸੁਣੀ ਅਤੇ ਸ਼ਬਦ ਪੜ੍ਹਦੇ ਰਹੇ। ਪੁਲਿਸ ਨੇ ਕੁਝ ਸਮੇਂ ਬਾਅਦ ਬਿਨਾਂ ਚਿਤਾਵਨੀ ਦਿੱਤਿਆਂ ਸਿੰਘਾਂ ਨੂੰ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਵਲੋਂ ਲਿਆਂਦੇ ਢੋਲੀ ਨੇ ਜਿਉਂ ਹੀ ਢੋਲ ਵਜਾਉਣਾ ਤਾਂ ਡਗੇ ਦੀ ਆਵਾਜ਼ ਦੇ ਨਾਲ ਪੁਲਿਸ ਨੇ ਸਿੰਘਾਂ ਨੂੰ ਕੁੱਟਣਾ। ਇਸ ਦਿਨ ਪੁਲਿਸ ਵਾਲਿਆਂ ਨੇ ਜਥੇ ਦੇ ਸਿੰਘਾਂ ਤੇ ਸ਼ਿਕਾਰੀ ਕੁੱਤਾ ਵੀ ਛੱਡਿਆ। ਜਥੇ ਦੇ ਸਿੰਘ ਸੜਕ ਦੇ ਇਕ ਪਾਸੇ ਬੈਠੇ ਹਨ ਅਤੇ ਨਾਲ ਹੀ ਸੜਕ ਦੇ ਉਤੇ ਟਾਂਗੇ ਚੱਲ ਰਹੇ ਹਨ।

-ਬਠਿੰਡਾ।
ਮੋਬਾਈਲ : 98155-33725.

Ad Position 22
No active advertisement
ਪਿਛਲੀ ਖ਼ਬਰ ਸੂਫ਼ੀ ਕਹਾਣੀ-ਪੂਰਾ-ਅਧੂਰਾ ਅਗਲੀ ਖ਼ਬਰ ਸ਼ਬਦ ਵਿਚਾਰ-ਰੇ ਮਨ ਓਟ ਲੇਹੁ ਹਰਿ ਨਾਮਾ॥
Ad Position 24