16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2023

ਉਲਝਣਾਂ ਵਿਚ ਫਸਿਆ ਭਾਰਤ

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 15-08-2023

ਆਜ਼ਾਦੀ ਦਾ ਅਨੰਦ ਮਾਣਨ ਦਾ ਸਾਡਾ ਬੁਨਿਆਦੀ ਹੱਕ ਹੈ। ਸਦੀਆਂ ਦੀ ਗੁਲਾਮੀ ਵਿਚ ਕੇਵਲ ਭਾਰਤ ਹੀ ਰਿਹਾ ਹੈ। ਕਈ ਵਾਰ ਤਾਂ ਲੋਕਾਂ ਨੂੰ ਲਗਦਾ ਸੀ ਕਿ ਉਹ ਗੁਲਾਮੀ ਲਈ ਹੀ ਪੈਦਾ ਹੋਏ ਹਨ। ਵਿਸ਼ਵ ਜੰਗਾਂ ਦੇ ਕਾਰਨ ਅੰਗਰੇਜ਼ ਸਰਕਾਰ ਏਨੀ ਮਜਬੂਰ ਹੋ ਗਈ ਕਿ 50 ਤੋਂ ਵੱਧ ਦੇਸ਼ਾਂ ਨੂੰ ਆਜ਼ਾਦ ਕਰਨਾ ਪਿਆ ਸੀ। ਭਾਰਤ ਵਿਚ ਆਜ਼ਾਦੀ ਲਈ ਸੰਘਰਸ਼ ਚੱਲਿਆ ਸੀ। ਸੈਂਕੜੇ ਲੋਕ ਫਾਂਸੀ ਵੀ ਲੱਗੇ। ਹੋਰ ਮੁਸੀਬਤਾਂ ਵੀ ਝੱਲੀਆਂ ਸਨ। 1947 ਦੀ ਆਜ਼ਾਦੀ ਲਈ ਦੇਸ਼ ਦੀ ਵੰਡ ਕਾਰਨ ਲੱਖਾਂ ਪੰਜਾਬੀ ਜਾਨਾਂ ਗਈਆਂ ਸਨ। ਭਾਰਤ ਨੂੰ ਇਹ ਯਾਦ ਕਰਵਾਉਣ ਲਈ ਬੜਾ ਸਮਾਂ ਲੱਗਾ ਕਿ ਪੰਜਾਬ ਦੇ ਲੋਕਾਂ ਨੇ ਇਸ ਆਜ਼ਾਦੀ ਲਈ ਕੀ ਕੁਰਬਾਨੀ ਕੀਤੀ ਹੈ। ਅੱਜ ਵੀ ਅੱਧ ਤੋਂ ਵੱਧ ਭਾਰਤੀਆਂ ਨੂੰ 1947 ਦੀ ਵੰਡ ਦੇ ਖ਼ੂਨੀ ਸਾਕੇ ਦਾ ਪਤਾ ਹੀ ਨਹੀਂ ਹੈ। ਮੈਂ ਪਾਰਲੀਮੈਂਟ ਦਾ ਜਦ ਮੈਂਬਰ ਸੀ ਇਸ ਬਾਰੇ ਕਈ ਭਾਸ਼ਨ ਦਿੱਤੇ ਕਿ ਪੰਜਾਬੀਆਂ ਦੀ ਕਦਰ ਨਹੀਂ ਪਾਈ ਗਈ ਹੈ। ਇਹ ਹੈਰਾਨਗੀ ਹੈ ਕਿ ਪਹਿਲੀ ਵਾਰ ਦਿੱਲੀ ਸ਼ਹਿਰ ਵਿਚ Part}t}on $useum ਇਸ ਸਾਲ ਬਣਿਆ ਹੈ। ਸ਼ੁਕਰ ਹੈ 10 ਲੱਖ ਲੋਕ ਜੋ ਵੰਡ ਕਾਰਨ ਜਾਨ ਦੇ ਗਏ, ਉਹ ਹੁਣ ਯਾਦ ਰਹਿਣਗੇ।
ਅੱਜ ਹਰ ਪਾਸੇ ਭਾਰਤ ਉਲਝਣਾਂ ਵਿਚ ਘਿਰਿਆ ਹੋਇਆ ਹੈ। ਭਾਰਤ ਧਰਮ ਦੇ ਆਧਾਰ 'ਤੇੇ ਵੰਡਿਆ ਗਿਆ ਸੀ। ਮੁਸਲਮਾਨ ਆਬਾਦੀ ਲਈ ਪਾਕਿਸਤਾਨ ਬਣਾਇਆ ਗਿਆ ਸੀ ਜੋ ਅੰਗਰੇਜ਼ਾਂ ਦੀ ਨੀਤੀ ਅਨੁਸਾਰ ਸੀ ਤਾਂ ਜੋ ਭਾਰਤ ਤਾਕਤਵਰ ਦੇਸ਼ ਨਾ ਬਣ ਜਾਵੇ। ਅਸੀਂ ਸਾਰੇ ਭਾਰਤ ਦੇ ਲੀਡਰਾਂ ਨੂੰ ਦਾਦ ਦਿੰਦੇ ਹਾਂ ਕਿ ਉਨ੍ਹਾਂ ਨੇ ਸੈਕੂਲਰ ਵਿਧਾਨ ਬਣਾ ਦਿੱਤਾ ਸੀ, ਜਿਸ ਕਾਰਨ ਸਾਰੇ ਵਿਸ਼ਵ ਵਿਚ ਸਾਡੀ ਪ੍ਰਸੰਸਾ ਹੋਈ। ਪਾਕਿਸਤਾਨ ਤੋਂ ਬੰਗਲਾਦੇਸ਼ ਵੱਖ ਹੋਣਾ ਧਰਮ ਦੀ ਸਿਆਸਤ ਵਿਰੁੱਧ ਇਕ ਫ਼ਤਵਾ ਸੀ।
ਅੱਜ ਆਜ਼ਾਦੀ ਦਾ ਅਨੰਦ ਮਾਣਦੇ ਹੋਏ ਲੋਕ ਨਵੀਆਂ ਪੈਦਾ ਹੋਈਆਂ ਉਲਝਣਾਂ ਤੋਂ ਪ੍ਰੇਸ਼ਾਨ ਹਨ। ਸਭ ਤੋਂ ਵੱਧ ਦੁੱਖ ਫਿਰਕੂ ਗਰੁੱਪਾਂ ਦਾ ਮੁੜ ਕੇ ਚੜ੍ਹਤ ਵਿਚ ਆਉਣ ਹੈ ਜਿਸ ਨਾਲ ਲੋਕ ਪ੍ਰੇਸ਼ਾਨ ਹਨ। ਜਿਸ ਗੱਲ ਦਾ ਸਾਨੂੰ ਮਾਣ ਸੀ ਕਿ ਅਸੀਂ ਧਾਰਮਿਕ ਏਕਤਾ ਰੱਖਦੇ ਹਾਂ, ਉਸੇ ਬਾਰੇ ਹੀ ਵਿਦੇਸ਼ਾਂ ਵਿਚ ਸਾਡੇ 'ਤੇ ਸਵਾਲ ਉੱਠ ਰਹੇ ਹਨ। ਵਿਦੇਸ਼ਾਂ ਦੇ ਕਈ ਅਖ਼ਬਾਰਾਂ ਨੇ ਲੇਖ ਲਿਖੇ ਹਨ ਕਿ ਭਾਰਤ ਕਿਧਰ ਨੂੂੰ ਜਾ ਰਿਹਾ ਹੈ। ਅਸੀਂ ਹਮੇਸ਼ਾ ਇਹ ਕਹਿੰਦੇ ਰਹੇ ਹਾਂ ਕਿ ਇਹ ਭਾਰਤ ਹੀ ਹੈ ਜਿਥੇ ਘੱਟ ਗਿਣਤੀ ਕੌਮਾਂ 'ਚੋਂ ਮੁਸਲਮਾਨ ਤੇ ਸਿੱਖ ਰਾਸ਼ਟਰਪਤੀ ਬਣੇ ਹਨ। ਇਹ ਸਾਡਾ ਹੀ ਕਮਾਲ ਹੈ ਕਿ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਮੁਸਲਮਾਨ ਤੇ ਸਿੱਖ ਬਣੇ ਹਨ। ਸਭ ਤੋਂ ਘੱਟ ਗਿਣਤੀ ਵਾਲੇ ਸਿੱਖ ਫ਼ੌਜ, ਹਵਾਈ ਫ਼ੌਜ ਤੇ ਨੇਵੀ ਦੇ ਮੁਖੀ ਰਹੇ ਹਨ। ਦੁਨੀਆਂ ਦੇ ਕਿਸੇ ਮੁਲਕ ਵਿਚ ਜਦੋਂ ਸ਼ਾਂਤੀ ਕਰਵਾਉਣ ਦੀ ਲੋੜ ਪਈ ਉਦੋਂ ਭਾਰਤ ਦੀ ਫ਼ੌਜ ਯੂ. ਐਨ. ਓ. ਵਲੋਂ ਉਥੇ ਭੇਜੀ ਜਾਂਦੀ ਸੀ। ਪਿਛੇ ਜਿਹੇ ਇਹ ਵਿਚਾਰ ਵੀ ਉਠਿਆ ਹੈ ਕਿ ਰੂਸ ਅਤੇ ਯੂਕਰੇਨ ਦੀ ਜੰਗ ਨੂੰ ਭਾਰਤ ਹੀ ਰੁਕਵਾ ਸਕਦਾ ਹੈ। ਪਰ ਜਦ ਅੱਜ ਮਨੀਪੁਰ ਦੀ ਲੱਗੀ ਅੱਗ ਵੱਲ ਵੇਖਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁਕਦਾ ਹੈ। ਕਿਨੇ ਬੇਗੁਨਾਹ ਮਾਰੇ ਗਏ ਤੇ ਵੱਡੀ ਆਬਾਦੀ ਬੇਘਰ ਹੋ ਗਈ ਹੈ। ਸਾਡੇ ਨੇੜੇ ਹਰਿਆਣੇ ਦੇ ਮੇਵਾਤ ਇਲਾਕੇ ਵਿਚ ਜੋ ਕੁਝ ਵਾਪਰਿਆ ਹੈ, ਉਸ ਨੇ ਸਾਡੀ ਦਿੱਖ ਨੂੰ ਨੁਕਸਾਨ ਪਹੁਚਾਇਆ ਹੈ। ਹਰ ਪਾਸੇ ਅੱਗਾਂ ਲੱਗੀਆਂ ਦੀਆਂ ਫੋਟੋ ਕੀ ਦਿਖਾਉਂਦੀਆਂ ਹਨ?
ਅੱਜ ਸਭ ਤੋਂ ਵੱਡੀ ਦੁਖਦਾਈ ਹਾਲਤ ਫਿਰਕੂ ਗਰੁੱਪਾਂ ਦੀ ਚੜ੍ਹਤ ਹੈ। ਜਿਸ ਗੱਲ ਦਾ ਸਾਨੂੰ ਮਾਣ ਸੀ, ਉਸੇ ਕਰਕੇ ਹੀ ਸਾਡੇ 'ਤੇ ਸਵਾਲ ਉੱਠ ਰਹੇ ਹਨ। ਅੱਜ ਸਾਨੂੰ ਲੋੜ ਹੈ ਕਿ ਸਾਰੇ ਧਾਰਮਿਕ ਅਤੇ ਸਮਾਜਿਕ ਆਗੂ ਇਕੱਠੇ ਹੋ ਕੇ ਅਮਨ ਸ਼ਾਂਤੀ ਲਈ ਵਚਨਬੱਧ ਹੋਈਏ। ਅੱਜ ਪੰਜਾਬ ਦਾ ਨੌਜਵਾਨ ਨਾ ਖੇਤੀ, ਨਾ ਡੇਅਰੀ ਫਾਰਮਿੰਗ, ਨਾ ਛੋਟੀ ਇੰਡਸਟਰੀ ਵਿਚ ਕੰਮ ਕਰਨ ਨੂੰ ਰਾਜ਼ੀ ਹੈ। ਸਾਰਾ ਪੰਜਾਬ ਦੂਜੇ ਸੂਬਿਆਂ ਦੇ ਮਜ਼ਦੂਰਾਂ ਦੇ ਰਹਿਮ 'ਤੇ ਹੈ। ਅਸੀਂ ਤਮਾਸ਼ਾ ਵੇਖ ਰਹੇ ਹਾਂ। ਲੜਕੇ ਬਾਹਰ ਭਾਂਡੇ ਧੋਣ ਨੂੰ ਤਿਆਰ ਹਨ ਪਰ ਆਪਣੀ ਖੇਤੀ ਕਰਨ ਤੋਂ ਇਨਕਾਰ ਕਰਦੇ ਹਨ।
ਅੱਜ ਪੰਜਾਬ ਵਿਚ ਸਾਰੇ ਵੱਡੇ ਅਫ਼ਸਰ ਬਾਹਰ ਦੇ ਸੂਬਿਆਂ ਤੋਂ ਆਏ ਹੋਏ ਹਨ। ਪੰਜਾਬੀ ਤਾਂ ਆਈ.ਏ.ਐਸ. ਤੇ ਹੋਰ ਮਹਿਕਮਿਆਂ ਵਿਚ ਇਮਤਿਹਾਨ ਦੇਣ ਨੂੰ ਤਿਆਰ ਨਹੀ ਹਨ। ਫ਼ੌਜ ਵਿਚ ਅਫ਼ਸਰ ਬਣਨ ਲਈ ਅਸੀਂ ਇਮਤਿਹਾਨ ਪਾਸ ਨਹੀਂ ਕਰ ਸਕਦੇ। ਕੇਵਲ ਸਿਪਾਹੀ ਬਣਨ ਤੱਕ ਹੀ ਲਾਈਨਾਂ ਵਿਚ ਖੜ੍ਹੇ ਹੁੰਦੇ ਹਾਂ।
ਪੰਜਾਬ ਦੀ ਪੜ੍ਹਾਈ ਦਾ ਮਿਆਰ ਬਹੁਤ ਹੀ ਹੇਠਾਂ ਡਿਗ ਚੁੱਕਾ ਹੈ। ਇਸ ਲਈ ਸਰਕਾਰ ਤੇ ਅਧਿਆਪਕ ਜ਼ਿੰਮੇਵਾਰ ਹਨ। ਮੈਨੂੰ ਯਾਦ ਹੈ ਸਕੂਲ ਵਿਚ ਹਰ ਸਮੇਂ ਅਧਿਆਪਕ ਸਾਡੇ ਲਈ ਫ਼ਿਕਰਮੰਦ ਰਹਿੰਦੇ ਹਨ। ਵਿਦਿਆਰਥੀ-ਅਧਿਆਪਕ ਦਾ ਰਿਸ਼ਤਾ ਬੇਮਿਸਾਲ ਸੀ।
ਆਜ਼ਾਦੀ ਦਿਵਸ 'ਤੇ ਸਾਡਾ ਮੀਡੀਆ ਕੁਝ ਪ੍ਰਣ ਲਵੇ। ਅੱਜ ਸਾਡਾ ਮੁਕਾਬਲਾ ਹੈ ਕਿ ਕਿਹੜਾ ਅਖ਼ਬਾਰ ਜਾਂ ਟੀ.ਵੀ. ਫ਼ਿਰਕੂ ਤਣਾਅ ਘਟਾਉਣ ਲਈ ਕਿੰਨਾ ਹਿੱਸਾ ਪਾ ਸਕਦਾ ਹੈ। ਪਾਠਕ ਉਡੀਕਦੇ ਹਨ ਕਿ ਕਦ ਤੁਸੀਂ ਨਫ਼ਰਤ ਦੀ ਅੱਗ ਨੂੰ ਬੁਝਾਉਣ ਦਾ ਉਪਦੇਸ਼ ਦੇਵੋਗੇ। ਸੋਸ਼ਲ ਮੀਡੀਆ 'ਤੇ ਬੜੀਆਂ ਫ਼ਜ਼ੂਲ ਵੀਡੀਓ ਆਉਂਦੀਆਂ ਹਨ ਜਿਨ੍ਹਾਂ ਕਾਰਨ ਕਈ ਫ਼ਸਾਦ ਹੁੰਦੇ ਹਨ। ਕੋਈ ਸਰਕਾਰੀ ਕਾਨੂੰਨ ਇਸ ਬਾਰੇ ਲਾਗੂ ਹੋਣਾ ਚਾਹੀਦਾ ਹੈ।
ਅੱਜ ਇਸ ਇਤਿਹਾਸਿਕ ਦਿਨ 'ਤੇ ਸਾਰੇ ਦੇਸ਼ਵਾਸੀ ਇਨ੍ਹਾਂ ਉਲਝਣਾ ਤੋਂ ਨਿਕਲਣ ਦਾ ਉਪਰਾਲਾ ਆਰੰਭ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਦ ਬਾਹਰਲੇ ਸਨਮਾਨ ਕਰਦੇ ਹਨ ਤਾਂ ਅਸੀਂ ਬੜੇ ਖ਼ੁਸ਼ ਹੁੰਦੇ ਹਾਂ। ਸਾਨੂੰ ਹੁਣ ਲੋੜ ਹੈ ਕਿ ਸਾਡੇ ਦੇਸ਼ ਦਾ ਮਾਹੌਲ ਅਜਿਹਾ ਬਣੇ ਜਿਸ ਕਾਰਨ ਭਾਰਤ ਦੀ ਵਧੇਰੇ ਕਦਰ ਹੋਵੇ। ਕਿੰਨੀ ਖ਼ੁੁਸ਼ੀ ਹੈ ਕਿ ਅਸੀਂ ਜੀ-20 ਦੇ ਮੇਜ਼ਬਾਨ ਹਾਂ। ਆਓ, ਮਾਹੌਲ ਠੀਕ ਕਰਨ ਵਿਚ ਹਿੱਸਾ ਪਾਈਏ। ਸਾਡੀ ਸਾਂਝੀ ਸੱਭਿਅਤਾ ਦਾ ਪ੍ਰਚਾਰ ਹੋਵੇ। 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਗੁਰੂ ਨਾਨਕ ਦਾ ਉਪਦੇਸ਼ ਸਾਰੇ ਵਿਸ਼ਵ ਲਈ ਹੈ। ਇਹ ਕੇਵਲ ਸਿੱਖਾਂ ਲਈ ਨਹੀਂ ਹੈ। ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਸਰਬੱਤ ਦਾ ਭਲਾ ਮੰਗਣ ਵਿਚ ਸਾਡਾ ਵਿਸ਼ਵਾਸ ਹੋਵੇ। ਆਜ਼ਾਦੀ ਦਿਵਸ ਸਾਡੇ ਤੋਂ ਇਹ ਮੰਗ ਕਰਦਾ ਹੈ ਕਿ ਸਾਰੇ ਭਾਰਤ ਵਾਸੀ ਦੇਸ਼ ਦੀ ਏਕਤਾ ਤੇ ਚੜ੍ਹਤ ਲਈ ਇਕਮੁੱਠ ਹੋ ਕੇ ਅੱਗੇ ਆਉਣ।

- ਸਾਬਕਾ ਮੈਂਬਰ ਪਾਰਲੀਮੈਂਟ।

Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ : 'ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ....' ਅਗਲੀ ਖ਼ਬਰ ਜਦ ਡੁੱਲ੍ਹਦਾ ਖੂਨ ਸ਼ਹੀਦਾਂ ਦਾ
Ad Position 24