16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2024

ਤੋਪਾਂ ਦੇ ਮੂੰਹ ਬੰਦ ਕਰ ਦਿੱਤੇ <br/>

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 15-08-2024

• ਸਰਦਾਰ ਪੰਛੀ •

ਆਜ਼ਾਦੀ ਦੀ ਜੰਗ ਲੜੀ ਇੰਜ ਅਣਖ ਦੇ ਪਹਿਰੇਦਾਰਾਂ ਨੇ,
ਤੋਪਾਂ ਦੇ ਮੰੂਹ ਬੰਦ ਕਰ ਦਿੱਤੇ ਸਿਰ ਦੇ ਕੇ ਸਰਦਾਰਾਂ ਨੇ |
ਇਨ੍ਹਾਂ ਨੇ ਉਹ ਰੰਗ ਵਿਖਾਇਆ, ਸੁੱਤੀ ਕੌਮ ਨੂੰ ਝੂਣ ਜਗਾਇਆ,
ਜਿਸ 'ਤੇ ਪਿਆ ਇਨ੍ਹਾਂ ਦਾ ਸਾਇਆ, ਉਹ ਲੜਿਆ ਹੋ ਦੂਣ ਸਵਾਇਆ |
ਸ਼ਰਮ ਨਾਲ ਸਿਰ ਨੀਵੇਂ ਕਰ ਲਏ, ਜ਼ੁਲਮ ਦੀਆਂ ਤਲਵਾਰਾਂ ਨੇ,
ਤੋਪਾਂ ਦੇ ਮੰੂਹ ਬੰਦ ਕਰ ਦਿੱਤੇ ਸਿਰ ਦੇ ਕੇ ਸਰਦਾਰਾਂ ਨੇ |
ਹਰ ਦਿਲ ਵਿਚ ਐਸੀ ਅੱਗ ਬਲੀ, ਹਰ ਚੇਹਰੇ 'ਤੇ ਛਾਈ ਲਾਲੀ,
ਬਣੀ ਗੁਲਾਮੀ ਗੰਦੀ ਗਾਲ੍ਹੀ, ਬਣੀ ਸ਼ੇਰਨੀ ਹਰ ਪੰਚਾਲੀ,
ਵੰਗਾਂ ਲਾਹ ਕੇ ਕੜੇ ਪਾ ਲਏ, ਸੋਹਣੀਆਂ ਬਾਂਕੀਆਂ ਨਾਰਾਂ ਨੇ,
ਤੋਪਾਂ ਦੇ ਮੰੂਹ ਬੰਦ ਕਰ ਦਿੱਤੇ ਸਿਰ ਦੇ ਕੇ ਸਰਦਾਰਾਂ ਨੇ |
ਤੁਰੇ ਇਕੱਠੇ ਹੋ ਦੀਵਾਨੇ, ਸ਼ਮ੍ਹਾਂ ਆਜ਼ਾਦੀ ਦੇ ਪਰਵਾਨੇ,
ਜੇਲ੍ਹਾਂ ਬਣ ਗਈਆਂ ਮੈਅਖਾਨੇ, ਇਸ਼ਕ ਵਤਨ ਦੇ ਨੇ ਪੈਮਾਨੇ,
ਪੀਤੇ ਭਰ ਭਰ ਜਾਮ ਸ਼ਹੀਦੀ, ਰਲਮਿਲ ਕੇ ਸਭ ਯਾਰਾਂ ਨੇ,
ਤੋਪਾਂ ਦੇ ਮੰੂਹ ਬੰਦ ਕਰ ਦਿੱਤੇ ਸਿਰ ਦੇ ਕੇ ਸਰਦਾਰਾਂ ਨੇ |
ਖੋਰੀਆਂ ਗੋਰੇ ਦੀਆਂ ਜਗੀਰਾਂ, ਰਾਵੀ ਤੇ ਸਤਲੁਜ ਦੇ ਨੀਰਾਂ,
ਤੋੜ ਦਿੱਤੀਆਂ ਸਭ ਜ਼ੰਜੀਰਾਂ, ਰਲ ਕੇ ਹਿੰਦੂ ਮੁਸਲਿਮ ਵੀਰਾਂ,
ਖੋਹਿਆ ਜੀਣ ਦਾ ਹੱਕ ਜ਼ਾਲਿਮ ਤੋਂ ਦੇ ਕੇ ਜਾਨ ਹਕਦਾਰਾਂ ਨੇ,
ਤੋਪਾਂ ਦੇ ਮੰੂਹ ਬੰਦ ਕਰ ਦਿੱਤੇ, ਸਿਰ ਦੇ ਕੇ ਸਰਦਾਰਾਂ ਨੇ |
ਆਜ਼ਾਦੀ ਦੀ ਜੰਗ ਲੜੀ ਇੰਜ ਅਣਖ ਦੇ ਪਹਿਰੇਦਾਰਾਂ ਨੇ,
ਤੋਪਾਂ ਦੇ ਮੰੂਹ ਬੰਦ ਕਰ ਦਿੱਤੇ, ਸਿਰ ਦੇ ਕੇ ਸਰਦਾਰਾਂ ਨੇ |

-ਖੰਨਾ-141401. (ਪੰਜਾਬ) |
ਮੋਬਾਈਲ : 94170-91668.

Ad Position 22
No active advertisement
ਪਿਛਲੀ ਖ਼ਬਰ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਆਜ਼ਾਦੀ ਦਾ ਨਿੱਘ ਸਾਰੀ ਵਸੋਂ ਮਾਣੇ
Ad Position 24