ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2023

ਜ਼ਰਾ ਸੰਭਲ ਕੇ ਖੇਡਣਾ ਹੋਲੀ

Ad Position 21
No active advertisement
ਅਜੀਤ ਡੈਸਕ 08-03-2023

 ਹੋਲੀ ਰੰਗਾਂ ਦਾ ਤਿਉਹਾਰ ਹੈ। ਹਰ ਵਿਅਕਤੀ ਚਾਹੇ ਉਹ ਬੱਚਾ ਹੋਵੇ, ਨੌਜਵਾਨ ਹੋਵੇ ਜਾਂ ਵੱਡੀ ਉਮਰ ਦੇ ਲੋਕ ਹੋਣ, ਸਾਰੇ ਹੀ ਹੋਲੀ ਦੇ ਰੰਗਾਂ ਵਿਚ ਰੰਗ ਹੋ ਕੇ ਖ਼ੂਬ ਮਸਤੀ ਕਰਦੇ ਹਨ। ਪੁਰਾਣੇ ਸਮਿਆਂ ਤੋਂ ਗੁਲਾਲ ਹੀ ਅਸਲੀ ਰੰਗ ਮੰਨਿਆ ਜਾਂਦਾ ਰਿਹਾ ਹੈ ਪਰ ਸਮੇਂ ਦੇ ਨਾਲ-ਨਾਲ ਹੋਲੀ ਮਨਾਉਣ ਲਈ ਵੱਖ-ਵੱਖ ਤਰ੍ਹਾਂ ਦੇ ਰੰਗਾਂ ਦੀ ਵਰਤੋਂ ਕੀਤੀ ਜਾਣ ਲੱਗ ਪਈ ਹੈ। ਕਈ ਵਾਰ ਇਹ ਰੰਗ ਨਾ ਚਾਹੁੰਦਿਆਂ ਹੋਇਆਂ ਵੀ ਕਿਸੇ ਦੀ ਜ਼ਿੰਦਗੀ ਦੇ ਰੰਗਾਂ ਨੂੰ ਬਦਰੰਗ ਕਰ ਸਕਦੇ ਹਨ। ਇਹ ਸਾਡੀ ਚਮੜੀ, ਅੱਖਾਂ, ਹੱਥਾਂ, ਪੈਰਾਂ ਅਤੇ ਵਾਲਾਂ ਨੂੰ ਖ਼ਰਾਬ ਕਰ ਸਕਦੇ ਹਨ ਅਤੇ ਨੁਕਸਾਨ ਪਹੁੰਚਾ ਸਕਦੇ ਹਨ। ਇਸ ਕਰਕੇ ਹੋਲੀ ਖੇਡਦੇ ਸਮੇਂ ਸਾਨੂੰ ਕੁਝ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
* ਹੋਲੀ ਖੇਡਣ ਲਈ ਰੰਗਾਂ ਦੀ ਚੋਣ ਬਹੁਤ ਸਾਵਧਾਨੀ ਨਾਲ ਕਰਨ ਦੀ ਲੋੜ ਹੈ। ਅੱਜਕਲ੍ਹ ਬਾਜ਼ਾਰ 'ਚ ਮਿਲਣ ਵਾਲੇ ਰੰਗਾਂ 'ਚ ਕਈ ਕੈਮੀਕਲ ਵੀ ਮਿਲੇ ਹੁੰਦੇ ਹਨ ਜੋ ਸਾਡੀ ਚਮੜੀ ਅਤੇ ਅੱਖਾਂ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦੇ ਹਨ। ਇਸ ਲਈ ਜਿਥੋਂ ਤੱਕ ਹੋ ਸਕੇ ਕੁਦਰਤੀ ਅਤੇ ਹਰਬਲ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
* ਹੋਲੀ ਖੇਡਣ ਲਈ ਜਿਥੋਂ ਤੱਕ ਹੋ ਸਕੇ ਮੋਟੇ ਕੱਪੜੇ ਪਹਿਨਣੇ ਚਾਹੀਦੇ ਹਨ। ਕੋਸ਼ਿਸ਼ ਕਰੋ ਕਿ ਇਹ ਪੂਰੇ ਸਰੀਰ ਨੂੰ ਢਕਣ ਤਾਂ ਕਿ ਰੰਗ ਤੁਹਾਡੀ ਚਮੜੀ ਨੂੰ ਨਾ ਲੱਗਣ।
* ਹੋਲੀ ਖੇਡਣ ਤੋਂ ਪਹਿਲਾਂ ਚਿਹਰੇ 'ਤੇ ਕੋਲਡ ਕ੍ਰੀਮ ਲਾਉਣੀ ਚਾਹੀਦੀ ਹੈ, ਖ਼ਾਸ ਕਰਕੇ ਅੱਖਾਂ ਦੇ ਆਲੇ-ਦੁਆਲੇ ਤਾਂ ਕਿ ਹੋਲੀ ਦੇ ਰੰਗ ਚਮੜੀ 'ਤੇ ਨਾ ਚਿਪਕ ਸਕਣ ਅਤੇ ਅਸਾਨੀ ਨਾਲ ਚਮੜੀ ਨੂੰ ਸਾਫ਼ ਕੀਤਾ ਜਾ ਸਕੇ।
* ਹੋਲੀ ਖੇਡਣ ਤੋਂ ਪਹਿਲਾਂ ਵਾਲਾਂ ਵਿਚ ਨਾਰੀਅਲ ਦਾ ਤੇਲ ਲਾ ਲੈਣਾ ਚਾਹੀਦਾ ਹੈ। ਇਸ ਨਾਲ ਰੰਗ ਵਾਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।
* ਹੋਲੀ ਖੇਡਣ ਸਮੇਂ ਵਾਲਾਂ ਨੂੰ ਕਿਸੇ ਕੱਪੜੇ ਜਾਂ ਦੁਪੱਟੇ ਆਦਿ ਨਾਲ ਢੱਕ ਲੈਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ 'ਤੇ ਰੰਗਾਂ ਦਾ ਮਾੜਾ ਪ੍ਰਭਾਵ ਨਾ ਪਵੇ।
* ਜੇਕਰ ਤੁਹਾਡੇ ਵਾਲ ਲੰਮੇ ਹਨ ਤਾਂ ਵਾਲ ਬੰਨ੍ਹ ਕੇ ਹੋਲੀ ਖੇਡਣੀ ਚਾਹੀਦੀ ਹੈ।
* ਹੋਲੀ ਖੇਡਦੇ ਸਮੇਂ ਨਹੁੰਆਂ 'ਤੇ ਵੈਸਲੀਨ ਲਾਉਣੀ ਲਾਭਕਾਰੀ ਹੁੰਦੀ ਹੈ। ਇਸ ਨਾਲ ਰੰਗਾਂ ਦਾ ਬੁਰਾ ਪ੍ਰਭਾਵ ਨਹੀਂ ਪੈਂਦਾ।
* ਹੋਲੀ ਖੇਡਣ ਲਈ ਗੁਲਾਲ ਜਾਂ ਕੁਦਰਤੀ ਹਰਬਲ ਰੰਗਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
* ਹੋਲੀ ਖੇਡਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ ਅਤੇ ਨਹਾਉਣ ਤੋਂ ਬਾਅਦ ਚਮੜੀ 'ਤੇ ਕੋਈ ਮਾਇਸਚਰਾਈਜ਼ਰ ਲਗਾ ਲੈਣਾ ਲਾਭਕਾਰੀ ਹੁੰਦਾ ਹੈ।
* ਹੋਲੀ ਖੇਡਣ ਤੋਂ ਬਾਅਦ ਚਮੜੀ ਰੁੱਖੀ ਲੱਗੇ ਤਾਂ ਬਦਾਮ ਦਾ ਤੇਲ ਜਾਂ ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ।
* ਹੋਲੀ ਖੇਡਣ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਵਾਲਾਂ ਨੂੰ ਸ਼ੈਂਪੂ ਨਾਲ ਧੋਣ ਤੋਂ ਬਾਅਦ ਕੰਡੀਸ਼ਨਰ ਦੀ ਵਰਤੋਂ ਕਰਨੀ ਚਾਹੀਦੀ ਹੈ।
* ਵਾਲ ਸੁੱਕ ਜਾਣ 'ਤੇ ਇਨ੍ਹਾਂ ਵਿਚ ਤੇਲ ਲਗਾਉਣਾ ਚਾਹੀਦਾ ਹੈ।
* ਜੇਕਰ ਹੋਲੀ ਖੇਡਦੇ ਸਮੇਂ ਤੁਹਾਡੀਆਂ ਅੱਖਾਂ ਵਿਚ ਰੰਗ ਚਲਾ ਗਿਆ ਹੈ ਤਾਂ ਤਾਜ਼ੇ ਪਾਣੀ ਨਾਲ ਅੱਖਾਂ ਵਿਚ ਛਿੱਟੇ ਮਾਰੋ। ਜੇ ਜ਼ਿਆਦਾ ਜਲਣ ਹੋ ਰਹੀ ਹੋਵੇ ਤਾਂ ਅੱਖਾਂ ਦੇ ਮਾਹਿਰ ਨੂੰ ਵਿਖਾਓ।
* ਜਿਥੋਂ ਤੱਕ ਹੋ ਸਕੇ, ਅੱਖਾਂ ਅਤੇ ਚਿਹਰੇ 'ਤੇ ਰੰਗ ਸੁੱਟਣ ਤੋਂ ਗੁਰੇਜ਼ ਕਰੋ।
* ਚਮੜੀ ਜਾਂ ਚਿਹਰੇ ਤੋਂ ਰੰਗ ਉਤਾਰਨ ਲਈ ਝਾਵੇਂ ਜਾਂ ਕਿਸੇ ਸਖ਼ਤ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
* ਚਮੜੀ 'ਤੇ ਜਲਣ ਹੋਵੇ ਤਾਂ ਕੈਲਾਮਾਈਨ ਲੋਸ਼ਨ ਲਗਾਓ, ਜੇ ਫਿਰ ਵੀ ਠੀਕ ਨਾ ਹੋਵੇ ਤਾਂ ਚਮੜੀ ਮਾਹਿਰ ਦੀ ਸਲਾਹ ਲਵੋ।
* ਹੋਲੀ ਖੇਡਦੇ ਬੱਚਿਆਂ ਦੀ ਨਿਗਰਾਨੀ ਕਰਨੀ ਵੀ ਬਹੁਤ ਜ਼ਰੂਰੀ ਹੁੰਦੀ ਹੈ।
* ਹੋਲੀ ਖੇਡਣ 'ਚ ਕਾਲਾ ਤੇਲ, ਗਰੀਸ ਦੀ ਵਰਤੋਂ ਨਾ ਕਰੋ ਅਤੇ ਨਾ ਹੀ ਕਿਸੇ ਹੋਰ ਨੂੰ ਇਨ੍ਹਾਂ ਚੀਜ਼ਾਂ ਨਾਲ ਹੋਲੀ ਖੇਡਣ ਦਿਓ।
* ਹੋਲੀ ਖੇਡਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਇਸ ਤਿਉਹਾਰ ਦਾ ਹੋਰ ਵੀ ਵਧੇਰੇ ਅਨੰਦ ਲੈ ਸਕਦੇ ਹੋ।


-ਮੇਨ ਏਅਰ ਫੋਰਸ ਰੋਡ, ਬਠਿੰਡਾ।

Ad Position 22
No active advertisement
ਪਿਛਲੀ ਖ਼ਬਰ ਮਹਿਬੂਬ ਖਾਨ ਤੋਂ ਰਾਜ ਕਪੂਰ ਤੱਕ ਬਹੁਤ ਦਿਲਕਸ਼ ਹੁੰਦੀ ਸੀ ਬਾਲੀਵੁੱਡ ਦੀ ਹੋਲੀ ਅਗਲੀ ਖ਼ਬਰ kanya
Ad Position 24
No active advertisement