03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਸ਼ਮੀਰ ਵਿਚ ਪਾਰਾ ਡਿੱਗਾ

Ad Position 21
repet_subhas-goyals [Copy P29]
ਅਜੀਤ ਡੈਸਕ 07-12-2025
ਸ੍ਰੀਨਗਰ, (ਏਜੰਸੀ)-ਕਸ਼ਮੀਰ 'ਚ ਰਾਤ ਦਾ ਤਾਪਮਾਨ ਜਮਾਅ ਬਿੰਦੂ ਤੋਂ ਕਈ ਡਿਗਰੀ ਹੇਠਾਂ ਡਿੱਗ ਗਿਆ ਹੈ | ਸ੍ਰੀਨਗਰ 'ਚ ਘੱਟੋ-ਘੱਟ ਤਾਪਮਾਨ ਮਨਫ਼ੀ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਅਧਿਕਾਰੀਆਂ ਅਨੁਸਾਰ ਜੰਮੂ-ਕਸ਼ਮੀਰ 'ਚ ਸ਼ੋਪੀਆਂ ਮਨਫ਼ੀ 6.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਸਥਾਨ ਰਿਹਾ | ਵਾਦੀ ਦੇ ਪ੍ਰਵੇਸ਼ ਦੁਆਰ ਸ਼ਹਿਰ ਕਾਜ਼ੀਗੁੰਡ 'ਚ ਮਨਫ਼ੀ 4.2, ਉੱਤਰੀ ਕਸ਼ਮੀਰ ਦੇ ਕੁਪਵਾੜਾ 'ਚ ਮਨਫ਼ੀ 3.5, ਦੱਖਣੀ ਕਸ਼ਮੀਰ ਦੇ ਕੋਕਰਨਾਗ 'ਚ ਮਨਫ਼ੀ 0.2, ਪਹਿਲਗਾਮ 'ਚ ਮਨਫ਼ੀ 4.4, ਗੁਲਮਰਗ 'ਚ ਮਨਫ਼ੀ 2.6 ਅਤੇ ਪੁਲਵਾਮਾ ਜ਼ਿਲ੍ਹੇ ਦੇ ਕੋਨੀਬਲ ਸ਼ਹਿਰ 'ਚ ਮਨਫ਼ੀ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਨੇ ਕਿਹਾ ਕਿ 6-7 ਦਸੰਬਰ ਨੂੰ ਮੌਸਮ ਖੁਸ਼ਕ ਰਹੇਗਾ ਅਤੇ 8 ਦਸੰਬਰ ਨੂੰ ਉੱਤਰੀ ਅਤੇ ਮੱਧ ਕਸ਼ਮੀਰ ਦੇ ਉੱਚੇ ਇਲਾਕਿਆਂ 'ਚ ਦੂਰ-ਦੁਰਾਡੇ ਥਾਵਾਂ 'ਤੇ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਕੜਾਕੇ ਦੀ ਠੰਢ ਜਾਰੀ-ਫ਼ਰੀਦਕੋਟ ਸਭ ਤੋਂ ਠੰਢਾ ਅਗਲੀ ਖ਼ਬਰ ਸੁਪਰੀਮ ਕੋਰਟ ਪੁੱਜਾ ਮਾਮਲਾ
Ad Position 24