ਇੰਡੀਗੋ ਸੰਕਟ ਦਾ ਮਾਮਲਾ ਹੁਣ ਸੁਪਰੀਮ ਕੋਰਟ ਪੁੱਜ ਗਿਆ ਹੈ | ਯਾਤਰੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਗਈ ਹੈ ¢ ਇਸ ਪਟੀਸ਼ਨ ਵਿਚ ਇਸ ਮਾਮਲੇ ਵਿਚ ਕੋਰਟ ਨੂੰ ਖ਼ੁਦ ਨੋਟਿਸ ਲੈਣ, ਡੀ.ਜੀ.ਸੀ.ਏ. ਨੂੰ ਸਥਿਤੀ ਰਿਪੋਰਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦੇਣ ਅਤੇ ਤੁਰੰਤ ਸੁਣਵਾਈ ਦੇ ਲਈ ਇਕ ਸਪੈਸ਼ਲ ਬੈਂਚ ਬਣਾਉਣ ਦੀ ਅਪੀਲ ਕੀਤੀ ਗਈ ਹੈ |