23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਲੋਂ ਸਵੱਛ ਦੀਵਾਲੀ ਤੇ ਹਰੀ ਦੀਵਾਲੀ ਦਾ ਕੀਤਾ ਆਯੋਜਨ <br/>

Ad Position 21
No active advertisement
ਆਰੀਆ ਮਹਿਲਾ ਕਾਲਜ ਵਿਖੇ ਦੀਵਾਲੀ ਦਾ ਤਿਉਹਾਰ ਮਨਾਉਂਦੇ ਹੋਏ ਪਿ੍ੰਸੀਪਲ ਡਾ. ਗੁਰਮੀਤ ਕੌਰ ਤੇ ਹੋਰ | ਤਸਵੀਰ : ਸੰਧੂ <br/> 19-10-2025
ਪਠਾਨਕੋਟ, 18 ਅਕਤੂਬਰ (ਸੰਧੂ)-ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਲੋਂ ਕਾਲਜ ਕੈਂਪਸ 'ਚ ਪਿ੍ੰਸੀਪਲ ਡਾ. ਗੁਰਮੀਤ ਕੌਰ ਦੀ ਪ੍ਰਧਾਨਗੀ ਹੇਠ ਸਾਫ਼ ਦੀਵਾਲੀ, ਹਰੀ ਦੀਵਾਲੀ ਸਮਾਗਮ ਕਰਵਾਇਆ, ਜਿਸ 'ਚ ਕਮਲਾ ਗੁਪਤਾ, ਮੈਨੇਜਰ ਰਸ਼ਮੀ ਆਹਲੂਵਾਲੀਆ ਤੇ ਅਨੂ ਮਹਾਜਨ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਇਸ ਦੀਵਾਲੀ ਦੇ ਜਸ਼ਨ 'ਚ ਪੂਰੇ ਕਾਲਜ ਕੈਂਪਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ | ਇਸ ਤੋਂ ਇਲਾਵਾ ਗੋਲ-ਗੱਪਾ, ਫਰੂਟ ਚਾਰਟ, ਪਾਵ-ਬਾਜੀ, ਬੇਲ ਪੁਰੀ, ਚਾਰਟ ਪਾਪੜੀ, ਸੇਵਪੁਰੀ, ਆਲੂ ਟਿੱਕੀ, ਦਹੀਂ ਭੱਲਾ ਅਤੇ ਮੋਮੋਸ ਆਦਿ ਵਰਗੇ ਖਾਣੇ ਦੇ ਸਟਾਲਾਂ ਨੇ ਸਾਰਿਆਂ ਨੂੰ ਖ਼ੁਸ਼ ਕੀਤਾ | ਜਸ਼ਨ ਦੀ ਸ਼ੁਰੂਆਤ ਭਗਵਾਨ ਗਣਪਤੀ ਜੀ ਦੀ ਮੰਗਲ ਆਰਤੀ ਨਾਲ ਹੋਈ, ਜਿੱਥੇ ਸਾਰਿਆਂ ਨੇ ਭਗਵਾਨ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਉਨ੍ਹਾਂ ਨੂੰ ਲੱਡੂ ਭੇਟ ਕੀਤੇ | ਭੋਗ ਲਗਾਇਆ ਗਿਆ ਤੇ ਇਕ ਦੂਜੇ ਨੂੰ ਦੀਵਾਲੀ ਦੀਆਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਭੇਜੀਆਂ ਗਈਆਂ | ਇਸ ਤੋਂ ਬਾਅਦ ਪਿ੍ੰਸੀਪਲ ਡਾ. ਗੁਰਮੀਤ ਕੌਰ ਮਹਿਮਾਨਾਂ ਦੇ ਨਾਲ ਸਾਰੇ ਸਟਾਲ 'ਤੇ ਗਏ ਤੇ ਸਾਰਿਆਂ ਨੇ ਬਹੁਤ ਖ਼ਰੀਦਦਾਰੀ ਕੀਤੀ | ਇਸ ਮੌਕੇ ਮੌਜੂਦ ਮਹਿਮਾਨਾਂ ਨੇ ਸਮਾਗਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੇ ਆਪਣਾ ਕੰਮ ਕੀਤਾ ਹੈ, ਉਹ ਆਪਣੇ ਆਪ 'ਚ ਸੰਪੂਰਨ ਤੇ ਕੁਸ਼ਲ ਹੈ, ਜਿੱਥੇ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਤੇ ਆਧੁਨਿਕਤਾ ਦਾ ਏਕੀਕਰਨ ਦੇਖਣ ਨੂੰ ਮਿਲਿਆ | ਪਿ੍ੰਸੀਪਲ ਡਾ. ਗੁਰਮੀਤ ਕੌਰ ਨੇ ਹਾਜ਼ਰ ਮਹਿਮਾਨਾਂ ਦਾ ਆਉਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਹਰੀ ਦੀਵਾਲੀ ਆਪਣੇ ਆਪ 'ਚ ਇਕ ਤੋਹਫ਼ਾ ਹੈ, ਇਸ ਨਾਲ ਪ੍ਰਦੂਸ਼ਣ ਰਹਿਤ ਦੀਵਾਲੀ ਨੂੰ ਵੀ ਬਹੁਤ ਖ਼ੁਸ਼ੀ ਨਾਲ ਮਨਾਇਆ ਜਾ ਸਕਦਾ ਹੈ, ਜਿਸ ਨਾਲ ਕੁਦਰਤੀ ਸੰਭਾਲ ਵਿਚ ਵੀ ਯੋਗਦਾਨ ਪਵੇਗਾ ਅਤੇ ਹੋਰਾਂ ਨੂੰ ਵੀ ਇਸ ਤੋਂ ਪ੍ਰੇਰਨਾ ਮਿਲੇਗੀ | ਅੰਤ 'ਚ ਹਾਜ਼ਰ ਮਹਿਮਾਨਾਂ ਵਲੋਂ ਦੀਵਾਲੀ ਮੌਕੇ ਸਮੂਹ ਸਟਾਫ਼ ਨੂੰ ਤੋਹਫ਼ੇ ਵੀ ਵੰਡੇ ਗਏ ਅਤੇ ਸਾਰਿਆਂ ਦੀ ਭਲਾਈ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਫਿਰ ਬਦਲੇ ਪਠਾਨਕੋਟ ਦੇ ਮਾਈਨਿੰਗ ਅਫਸਰ ਅਗਲੀ ਖ਼ਬਰ ਭਗਤ ਨਾਮਦੇਵ ਜੀ ਦੇ 755ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿਆਰੀਆਂ ਜ਼ੋਰਾਂ 'ਤੇ <br/>
Ad Position 24