23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬੀ. ਐਮ. ਐਸ. ਐਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਵਲੋਂ ਗਰੀਨ ਤੇ ਸੁਰੱਖਿਅਤ ਦੀਵਾਲੀ ਮਾਰਚ ਕੱਢਿਆ <br/>

Ad Position 21
No active advertisement
ਬੀ. ਐਮ. ਐਸ. ਐਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਵਿਖੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਮੁੱਖ ਮਹਿਮਾਨ ਡੀ. ਐਸ. ਪੀ. ਰਜਿੰਦਰ ਸਿੰਘ ਮਿਨਹਾਸ, ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਤੇ ਸਟਾਫ਼ ਅਤੇ ਮੁੱਖ ਮਹਿਮਾਨ ਨੂੰ ਸਨਮਾਨਿਤ | ਤਸਵੀਰਾਂ : ਅਸ਼ੋਕ ਸ਼ਰਮਾ <br/> 19-10-2025
ਗੁਰਦਾਸਪੁਰ, 18 ਅਕਤੂਬਰ (ਅਸ਼ੋਕ ਸ਼ਰਮਾ)-ਬੀ. ਐਮ. ਐਸ. ਐਮ. ਗਰੁੱਪ ਆਫ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਐਜੂਕੇਸ਼ਨ ਵਿਭਾਗ, ਨਰਸਿੰਗ ਵਿਭਾਗ, ਗੁਰਦਾਸਪੁਰ ਸ਼ਿਵਾਲਿਕ ਤੇ ਗਗਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਗਰੀਨ ਤੇ ਸੁਰੱਖਿਅਤ ਈਕੋ ਫਰੈਂਡਲੀ ਐਂਟੀ ਡਰੱਗ ਦੀਵਾਲੀ ਸੰਬੰਧੀ ਰੈਲੀ ਸੰਸਥਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕੱਢੀ ਗਈ, ਜਿਸ ਦੇ ਮੁੱਖ ਮਹਿਮਾਨ ਡੀ. ਐਸ. ਪੀ. ਰਜਿੰਦਰ ਸਿੰਘ ਮਿਨਹਾਸ, ਐਸ. ਐਚ. ਓ. ਸਾਹਿਲ ਪਠਾਨੀਆ ਦੀਨਾਨਗਰ ਅਤੇ ਐਸ. ਐਚ. ਓ. ਪੁਰਾਣਾ ਸ਼ਾਲਾ ਸੁਰਿੰਦਰ ਪਾਲ ਸਿੰਘ ਸ਼ਾਮਿਲ ਹੋਏ ਤੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੰੂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਤੇ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਵਿਸਤਿ੍ਤ ਰੂਪ 'ਚ ਜਾਣਕਾਰੀ ਮੁਹੱਈਆ ਕਰਵਾਈ | ਇਸ ਚੇਤਨਾ ਪੈਦਲ ਰੈਲੀ ਦੌਰਾਨ ਬੱਚਿਆਂ ਨੇ ਗਰੀਨ ਦੀਵਾਲੀ ਸੁਰੱਖਿਅਤ ਦੀਵਾਲੀ ਤੇ ਪੰਜਾਬੀਓ ਜਾਗੋ ਤੇ ਨਸ਼ੇ ਤਿਆਗੋ ਬਾਰੇ ਨਾਅਰੇ ਵੀ ਲਗਾਏ | ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਵਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਜਦ ਕਿ ਪੈਦਲ ਮਾਰਚ ਰੈਲੀ ਮੁਕੇਰੀਆਂ-ਗੁਰਦਾਸਪੁਰ ਮੁੱਖ ਮਾਰਗ ਰਾਹੀਂ ਪੁਰਾਣਾ ਸ਼ਾਲਾ ਬਾਜ਼ਾਰ ਤੋਂ ਹੁੰਦੀ ਹੋਈ ਅਰੰਭਿਕ ਸਥਾਨ 'ਤੇ ਸਮਾਪਤ ਹੋਈ | ਇਸ ਮੌਕੇ ਸੰਸਥਾ ਦੇ ਐਮ. ਡੀ. ਸੁਰਿੰਦਰ ਕੌਰ, ਨਰਸਿੰਗ ਵਿਭਾਗ ਦੇ ਪਿ੍ੰਸੀਪਲ ਸਤਿੰਦਰ ਕੌਰ, ਕੋਆਰਡੀਨੇਟਰ ਰੇਨੰੂ ਬਾਲਾ ਤੇ ਪਿ੍ੰਸੀਪਲ ਨਿਧੀ ਮਹਾਜਨ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸ਼ਮਸ਼ੇਰ ਸਿੰਘ ਨੇ ਦੀਨਾਨਗਰ ਹਲਕੇ ਦੀਆਂ 5 ਹੋਰ ਸੰਪਰਕ ਸੜਕਾਂ ਦੇ ਨੀਂਹ ਪੱਥਰ ਰੱਖੇ <br/> ਅਗਲੀ ਖ਼ਬਰ ਫਿਰ ਬਦਲੇ ਪਠਾਨਕੋਟ ਦੇ ਮਾਈਨਿੰਗ ਅਫਸਰ
Ad Position 24