ਪਠਾਨਕੋਟ/ਸ਼ਾਹਪੁਰ ਕੰਢੀ, 31 ਅਕਤੂਬਰ (ਸੰਧੂ/ਰਣਜੀਤ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪ੍ਰੈਜ਼ੈਂਟੇਸ਼ਨ ਪਬਲਿਕ ਸਕੂਲ ਵਿਖੇ 69ਵਾਂ ਅੰਤਰ-ਜ਼ਿਲ੍ਹਾ ਰਾਜ-ਪੱਧਰੀ ਟੇਬਲ ਟੈਨਿਸ ਲੜਕੀਆਂ ਦੇ ਮੁਕਾਬਲੇ ਦੀ ਓਪਨਿੰਗ ਸਰਮਨੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਨਿਗਰਾਨੀ ਹੇਠ ਪ੍ਰੈਜ਼ੈਂਟੇਸ਼ਨ ਪਬਲਿਕ ਸਕੂਲ ਵਿਖੇ ਹੋਈ | ਜਿਸ 'ਚ 'ਆਪ' ਹਲਕਾ ਇੰਚਾਰਜ ਚੇਅਰਮੈਨ ਵਿਭੂਤੀ ਸ਼ਰਮਾ ਮੁੱਖ ਮਹਿਮਾਨ ਸਨ ਤੇ ਐਕਸੀਅਨ ਗੁਰਪ੍ਰੀਤ ਸਿੰਘ, ਪਿ੍ੰਸੀਪਲ ਬਲਵਿੰਦਰ ਸੈਣੀ, ਸਾਬਕਾ ਚੇਅਰਮੈਨ ਵਿਪਨ ਮਹਾਜਨ, ਪਿ੍ੰਸੀਪਲ ਨੀਤੀ ਕੋਛੜ, ਪੂਜਾ ਓਹਰੀ, ਵਿਵੇਕ ਸੈਣੀ, ਮਨੀਸ਼ਾ ਸ਼ਰਮਾ, ਅਸ਼ੋਕ ਕੁਮਾਰ ਤੇ ਮਿਥੁਨ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਪ੍ਰੈਜ਼ੈਂਟੇਸ਼ਨ ਪਬਲਿਕ ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡੀ.ਪੀ. ਸ਼ਰਮਾ, ਚੇਅਰਪਰਸਨ ਰੇਣੂ ਸ਼ਰਮਾ, ਵਾਈਸ ਚੇਅਰਪਰਸਨ ਨਿਵੇਦਿਤਾ ਸੰਧੂ, ਜਗਬੀਰ ਸੰਧੂ, ਪਿ੍ੰਸੀਪਲ ਰਵਿੰਦਰ ਕੌਰ ਤੇ ਵਾਈਸ ਪਿ੍ੰਸੀਪਲ ਰੇਣੂਕਾ ਤਿ੍ਖਾ ਵਲੋਂ ਗੁਲਦਸਤੇ ਭੇਟ ਕਰਕੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਸਭ ਤੋਂ ਪਹਿਲਾਂ ਮਹਿਮਾਨਾਂ ਵਲੋਂ ਸ਼ਮਾਂ ਰੌਸ਼ਨ ਕੀਤੀ ਗਈ | ਉਪਰੰਤ ਵਿਦਿਆਰਥੀਆਂ ਨੇ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ ਤੇ ਇਸ ਤੋਂ ਬਾਅਦ ਪ੍ਰੈਜ਼ੈਂਟੇਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਤੋਂ ਬਾਅਦ ਮਹਿਮਾਨਾਂ ਵਲੋਂ ਹਵਾ 'ਚ ਗ਼ੁਬਾਰੇ ਛੱਡ ਕੇ ਖੇਡ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ | ਜਾਣਕਾਰੀ ਦਿੰਦੇ ਹੋਏ 'ਆਪ' ਦੇ ਹਲਕਾ ਇੰਚਾਰਜ ਚੇਅਰਮੈਨ ਵਿਭੂਤੀ ਸ਼ਰਮਾ ਨੇ ਦੱਸਿਆ ਕਿ ਇਸ ਰਾਜ ਪੱਧਰੀ ਲੜਕੀਆਂ ਦੇ ਮੁਕਾਬਲੇ ਵਿਚ 23 ਜ਼ਿਲਿ੍ਹਆਂ ਦੇ ਲਗਭਗ 500 ਖਿਡਾਰੀ ਭਾਗ ਲੈ ਰਹੇ ਹਨ ਤੇ ਅੰਡਰ-14, 17 ਤੇ 19 ਲੜਕੀਆਂ ਦੇ ਟੇਬਲ ਟੈਨਿਸ ਦੇ ਮੁਕਾਬਲੇ ਪ੍ਰੈਜ਼ੈਂਟੇਸ਼ਨ ਪਬਲਿਕ ਸਕੂਲ ਪਠਾਨਕੋਟ ਵਿਖੇ 2 ਨਵੰਬਰ ਤੱਕ ਆਯੋਜਿਤ ਕੀਤੇ ਜਾਣਗੇ | ਇਸ ਮੌਕੇ ਮੁੱਖ ਅਧਿਆਪਕਾ ਰਵਿੰਦਰ ਕੌਰ, ਸੁਮਨ ਬਾਲਾ, ਮੋਨਿਕਾ ਮਹਾਜਨ, ਮੁੱਖ ਅਧਿਆਪਕ ਰਵੀ ਕਾਂਤ, ਟੈਕਨੀਕਲ ਮੈਂਬਰ ਹਰੀਸ਼ ਕੁਮਾਰ, ਸੰਜੀਵ ਕੁਮਾਰ, ਮਨਦੀਪ ਸਿੰਘ, ਗੁਰਤੇਜ ਸਿੰਘ, ਕੁਲਵਿੰਦਰ ਸਿੰਘ, ਹਰਸਿਮਰਨਜੀਤ ਸਿੰਘ, ਸੁਮੇਸ਼ ਸ਼ਰਮਾ, ਮਾਸਟਰ ਭਜਨ ਦਾਸ, ਅਵਤਾਰ ਸਿੰਘ, ਸੁਲੱਕਸ਼ਣਾ ਸ਼ਰਮਾ, ਪੂਜਾ ਪਠਾਨੀਆ, ਮਿ੍ਦੂਭਾਸ਼ੀਨੀ, ਅੰਮਿ੍ਤ ਪਾਲ ਕੌਰ, ਮਨਜੀਤ ਸਿੰਘ, ਨੇਹਾ ਮਹਾਜਨ, ਰਾਜ ਕੁਮਾਰ, ਨੀਰਜ ਪਰਾਸ਼ਰ, ਪਵਨ ਕਾਲੀਆ, ਅਸ਼ਵਨੀ ਕੁਮਾਰ ਕਥਲੌਰ, ਅਨੂ ਤੇ ਸੋਨੂੰ ਆਦਿ ਹਾਜ਼ਰ ਸਨ |