25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਡੇਰਾਬੱਸੀ ਵਿਚ ਦਿਨ-ਦਿਹਾੜੇ ਝਪਟਮਾਰਾਂ ਦੀ ਵਾਰਦਾਤ, ਖਿੱਚ ਧੂਹ ਦੌਰਾਨ ਮਹਿਲਾ ਗੰਭੀਰ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 20-10-2025
ਡੇਰਾਬੱਸੀ, 19 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਵਿਚ ਕਾਨੂੰਨ-ਵਿਵਸਥਾ ਨੂੰ ਠੇਂਗਾ ਦਿਖਾਉਂਦੇ ਹੋਏ ਬੇਫ਼ਿਕਰ ਲੁੱਟੇਰਿਆਂ ਨੇ ਹਲਕਾ ਵਿਧਾਇਕ ਦੇ ਦਫਤਰ ਨੇੜੇ ਦਿਨ-ਦਿਹਾੜੇ ਸਰਵਿਸ ਸੜਕ 'ਤੇ ਇਕ ਫੈਕਟਰੀ ਵਿਚ ਕੰਮ ਕਰਨ ਵਾਲੀ ਮਹਿਲਾ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ | ਇਸ ਦੌਰਾਨ ਮਹਿਲਾ ਨਾਲ ਖਿੱਚ ਧੂਹ ਵੇਲੇ ਮੂੰਹ ਭਾਰ ਸੜਕ 'ਤੇ ਡਿੱਗ ਪਈ, ਜਿਸ ਨਾਲ ਉਸਦੇ ਦੋ ਦੰਦ ਟੁੱਟ ਗਏ ਅਤੇ ਉਸਦੇ ਚਿਹਰੇ ਤੇ ਹੱਥਾਂ-ਪੈਰਾਂ 'ਤੇ ਸੱਟਾਂ ਲੱਗੀਆ | ਉਸਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ਦਾਖ਼ਲ ਕਰਵਾਇਆ ਗਿਆ, ਜਿਥੇ ਉਸਦੇ ਬੁੱਲਾਂ 'ਤੇ ਟਾਂਕੇ ਲਗਾਏ ਗਏ | ਜਾਣਕਾਰੀ ਮੁਤਾਬਕ ਪੀੜਤ ਅਲਕਾ ਦੇਵੀ (48) ਪਤਨੀ ਰਾਜ ਕੁਮਾਰ ਨਿਵਾਸੀ ਆਨੰਦਾ ਟਾਵਰ ਐਸ. ਬੀ. ਪੀ. ਹੋਮਜ਼ ਡੇਰਾਬੱਸੀ ਹੰਸਾ ਇੰਡਸਟਰੀਅਲ ਪਾਰਕ ਸਥਿਤ ਕਲਾਈਮੈਂਟ ਗਿ੍ਪਸ ਨਾਮਕ ਕੰਪਨੀ ਵਿਚ ਅਸਿਸਟੈਂਟ ਪਰਚੇਜ਼ ਮੈਨੇਜਰ ਵਜੋਂ ਤਾਇਨਾਤ ਹੈ | ਸ਼ਨੀਵਾਰ ਸ਼ਾਮ ਆਪਣੀ ਡਿਊਟੀ ਤੋਂ ਬਾਅਦ ਲਗਭਗ 4.15 ਵਜੇ ਉਹ ਪੈਦਲ ਆਪਣੇ ਘਰ ਵਾਪਸ ਆ ਰਹੀ ਸੀ | ਇਸ ਦੌਰਾਨ ਉਸਦੇ ਮੋਢੇ 'ਤੇ ਪਰਸ ਤੇ ਹੱਥ 'ਚ ਇਕ ਡ੍ਰਾਈ ਫਰੂਟਸ ਦਾ ਡੱਬਾ ਸੀ ਅਤੇ ਜਦੋਂ ਉਹ ਹਲਕਾ ਵਿਧਾਇਕ ਦੇ ਦਫ਼ਤਰ ਦੇ ਨੇੜੇ ਪਹੁੰਚੀ ਤਾਂ ਪਿਛੋਂ ਬਾਈਕ 'ਤੇ ਆਏ ਦੋ ਨੌਜਵਾਨਾਂ ਨੇ ਝਟਕੇ ਨਾਲ ਉਸਦਾ ਪਰਸ ਖਿੱਚ ਲਿਆ | ਝਟਕੇ ਦੀ ਤੀਬਰਤਾ ਕਾਰਨ ਮਹਿਲਾ ਸੜਕ 'ਤੇ ਡਿੱਗ ਗਈ ਅਤੇ ਜ਼ਖ਼ਮੀ ਹੋ ਗਈ | ਉਸਨੇ ਦੱਸਿਆ ਕਿ ਪਰਸ ਵਿਚ ਦੀਵਾਲੀ ਬੋਨਸ ਵਜੋਂ ਮਿਲੇ 15 ਹਜ਼ਾਰ ਰੁਪਏ, ਇਕ ਮੋਬਾਈਲ ਫੋਨ ਅਤੇ ਕੁੱਝ ਮਹੱਤਵਪੂਰਨ ਦਸਤਾਵੇਜ਼ ਸਨ | ਉਸਨੇ ਦੱਸਿਆ ਕਿ ਇਸ ਦੌਰਾਨ ਸੜਕ 'ਤੇ ਡਿੱਗਣ ਕਾਰਨ ਉਹ ਬਾਈਕ ਦਾ ਨੰਬਰ ਨਹੀਂ ਦੇਖ ਸਕੀ | ਸੜਕ 'ਤੇ ਦਿਨ-ਦਿਹਾੜੇ ਵਿਧਾਇਕ ਦੇ ਦਫ਼ਤਰ ਦੇ ਨੇੜੇ ਹੋਈ ਇਸ ਵਾਰਦਾਤ ਨਾਲ ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ | ਇਸ ਸੰਬੰਧੀ ਸਥਾਨਕ ਨਿਵਾਸੀਆਂ ਨੇ ਕਿਹਾ ਕਿ ਸਰਵਿਸ ਰੋਡ 'ਤੇ ਸ਼ਾਮ ਦੇ ਸਮੇਂ ਗਸ਼ਤ ਨਾ ਹੋਣ ਕਰਕੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ | ਇਸ ਸੰਬੰਧੀ ਡੇਰਾਬੱਸੀ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਅਨੁਸਾਰ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ | ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਸਨੈਚਰਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ |
19 ਐਮਓਐਚ 02


Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਕੋਲ ਹੋਈ ਫਾਇਰਿੰਗ ਮਾਮਲੇ 'ਚ ਦੋ ਹੋਰ ਮੁਲਜ਼ਮ ਕਾਬੂ <br/> ਅਗਲੀ ਖ਼ਬਰ ਦੀਵਾਲੀ ਵਾਲੇ ਦਿਨ ਜ਼ਿਲ੍ਹੇ ਦੀਆਂ ਸਾਰੀਆਂ ਵੱਡੀਆਂ ਸਿਹਤ ਸੰਸਥਾਵਾਂ ਵਿਚ ਆਮ ਵਾਂਗ ਜਾਰੀ ਰਹਿਣਗੀਆਂ ਐਮਰਜੈਂਸੀ ਸੇਵਾਵਾ...
Ad Position 24