25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬੱਸ ਸਟੈਂਡ ਕੋਲ ਹੋਈ ਫਾਇਰਿੰਗ ਮਾਮਲੇ 'ਚ ਦੋ ਹੋਰ ਮੁਲਜ਼ਮ ਕਾਬੂ <br/>

Ad Position 21
No active advertisement
ਅਜੀਤ ਡੈਸਕ 20-10-2025
ਜ਼ੀਰਕਪੁਰ, 19 ਅਕਤੂਬਰ (ਮਨਿੰਦਰ ਸਿੰਘ)-ਬੀਤੀ 28-29 ਸਤੰਬਰ ਦੀ ਰਾਤ ਨੂੰ ਜ਼ੀਰਕਪੁਰ ਬੱਸ ਸਟੈਂਡ ਨੇੜੇ ਦੋ ਧੜਿਆਂ ਵਿਚ ਬਹਿਸ ਹੋਣ ਤੋਂ ਬਾਅਦ ਹੋਈ ਫਾਇਰਿੰਗ ਦੇ ਮਾਮਲੇ ਵਿਚ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਘਟਨਾ ਵਿਚ ਸਿਰ 'ਤੇ ਗੋਲੀ ਲੱਗਣ ਕਾਰਨ ਗੁਰਵਿੰਦਰ ਸਿੰਘ ਵਾਸੀ ਪਿੰਡ ਨਗਲਾ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ ਸੀ | ਇਸ ਸੰਬੰਧੀ ਪੁਲਿਸ ਨੇ ਜਤਿੰਦਰ ਸਿੰਘ ਦੀ ਸ਼ਿਕਾਇਤ 'ਤੇ ਮੁਕੇਸ਼ ਕੁਮਾਰ, ਸ਼ਿਵਮ ਤਿਵਾੜੀ, ਪਿ੍ੰਸ ਤੇ 4-5 ਹੋਰ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਇਸ ਮਾਮਲੇ ਵਿਚ ਮੁਕੇਸ਼ ਨੂੰ ਪੁਲਿਸ ਨੇ 30 ਸਤੰਬਰ ਨੂੰ ਹੀ ਗਿ੍ਫ਼ਤਾਰ ਕਰ ਲਿਆ ਸੀ | ਹੁਣ ਇਸ ਮਾਮਲੇ ਵਿਚ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਪਿ੍ੰਸ ਉਰਫ਼ ਸ਼ੌਕਤ ਅਲੀ ਵਾਸੀ ਬਿਹਾਰ, ਹਾਲ ਵਾਸੀ ਸਿੰਘਪੁਰਾ ਤੇ ਵਿਕਾਸ ਉਰਫ ਦੁਬੇ ਵਾਸੀ ਉੱਤਰ ਪ੍ਰਦੇਸ਼, ਹਾਲ ਵਾਸੀ ਲੋਹਗੜ੍ਹ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜ਼ਿਕਰਯੋਗ ਹੈ ਕਿ ਜ਼ੀਰਕਪੁਰ ਬੱਸ ਸਟੈਂਡ ਦੇ ਕੋਲ ਦੋ ਧੜਿਆਂ ਵਿਚ ਹੋਈ ਗੋਲੀਬਾਰੀ ਦੌਰਾਨ ਮੁਲਜ਼ਮ ਪਿ੍ੰਸ ਵਲੋਂ ਚਲਾਈ ਗੋਲੀ ਗੁਰਵਿੰਦਰ ਸਿੰਘ ਦੇ ਸਿਰ ਵਿਚ ਲੱਗੀ ਸੀ ਅਤੇ ਇਸ ਫਾਇਰਿੰਗ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ | ਇਸ ਸੰਬੰਧੀ ਜ਼ੀਰਕਪੁਰ ਪੁਲਿਸ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੋਂ ਕੋਰਟ ਨੇ ਦੋਨਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਪੁਲਿਸ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕੌਮੀ ਮਾਰਗ ਨਿਰਮਾਣ ਅਥਾਰਿਟੀ ਵਲੋਂ 55 ਸਕੂਲੀ ਵਿਦਿਆਰਥਣਾਂ ਨੂੰ ਸੌਂਪੇ ਸਾਈਕਲ <br/> ਅਗਲੀ ਖ਼ਬਰ ਡੇਰਾਬੱਸੀ ਵਿਚ ਦਿਨ-ਦਿਹਾੜੇ ਝਪਟਮਾਰਾਂ ਦੀ ਵਾਰਦਾਤ, ਖਿੱਚ ਧੂਹ ਦੌਰਾਨ ਮਹਿਲਾ ਗੰਭੀਰ ਜ਼ਖ਼ਮੀ <br/>
Ad Position 24