ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬੈਂਕ ਦਾ ਨਾਂਅ ਲੈ ਕੇ ਕਰੈਡਿਟ ਕਾਰਡ ਦੀ ਲਿਮਿਟ ਵਧਾਉਣ ਦੀ ਜਗ੍ਹਾ ਉਡਾਏ ਪੈਸੇ

Ad Position 21
No active advertisement
ਅਜੀਤ ਡੈਸਕ 25-12-2025
ਫ਼ਰੀਦਕੋਟ, 24 ਦਸੰਬਰ (ਸਰਬਜੀਤ ਸਿੰਘ)-ਬੈਂਕ ਦੇ ਨਾਂਅ 'ਤੇ ਕਾਲ ਕਰਕੇ ਕਿਸੇ ਵਿਅਕਤੀ ਵਲੋਂ ਕਰੈਡਿਟ ਕਾਰਡ ਦੀ ਲਿਮਿਟ ਵਧਾਉਣ ਦੇ ਨਾਂਅ 'ਤੇ ਇਕ ਔਰਤ ਦੇ ਕਰੈਡਿਟ ਕਾਰਡ 'ਚੋਂ 99425 ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਕਾਲ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਗੁਰਲੀਨ ਕੌਰ ਬਬਰਾ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਕਿਸੇ ਵਿਅਕਤੀ ਵਲੋਂ ਉਸ ਦੇ ਮੋਬਾਈਲ ਫੋਨ 'ਤੇ ਉਸ ਦੇ ਐਕਸਿਸ ਬੈਂਕ ਦੇ ਕਰੈਡਿਟ ਕਾਰਡ ਦੀ ਲਿਮਿਟ ਵਧਾਉਣ ਦੀ ਕਾਲ ਕਰਕੇ ਕਾਰਡ 'ਚੋਂ 99425 ਰੁਪਏ ਕਢਵਾ ਲਏ ਹਨ | ਇੰਸਪੈਕਟਰ ਗੁਰਾਦਿੱਤਾ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਸਾਈਬਰ ਕਰਾਈਮ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮੁਮਾਰਾ ਦੇ ਕਿਸਾਨਾਂ ਨੇ ਟਰਾਂਸਫ਼ਾਰਮਰਾਂ 'ਚੋਂ ਤਾਂਬਾ ਚੋਰੀ ਕਰਨ ਵਾਲੇ ਚੋਰ ਕੀਤੇ ਕਾਬੂ ਅਗਲੀ ਖ਼ਬਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਸ਼ੱਕੀ ਕਾਬੂ
Ad Position 24
No active advertisement