ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਿੰਡ ਮੁਮਾਰਾ ਦੇ ਕਿਸਾਨਾਂ ਨੇ ਟਰਾਂਸਫ਼ਾਰਮਰਾਂ 'ਚੋਂ ਤਾਂਬਾ ਚੋਰੀ ਕਰਨ ਵਾਲੇ ਚੋਰ ਕੀਤੇ ਕਾਬੂ

Ad Position 21
No active advertisement
ਅਜੀਤ ਡੈਸਕ 25-12-2025
ਸਾਦਿਕ, 24 ਦਸੰਬਰ (ਗੁਰਭੇਜ ਸਿੰਘ ਚੌਹਾਨ)-ਜਿਉਂ ਹੀ ਧੁੰਦਾਂ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਕਿਸਾਨਾਂ ਦਾ ਰਾਤ ਬਰਾਤੇ ਖੇਤਾਂ 'ਚ ਆਉਣ ਜਾਣ ਘੱਟ ਜਾਂਦਾ ਹੈ ਤਾਂ ਇਸ ਦੌਰਾਨ ਹਰ ਸਾਲ ਹੀ ਕਿਸਾਨਾਂ ਦੀਆਂ ਮੋਟਰਾਂ ਤੇ ਟਰਾਂਸਫ਼ਾਰਮਰ ਵੱਡੀ ਪੱਧਰ 'ਤੇ ਚੋਰੀ ਹੋ ਜਾਂਦੇ ਹਨ | ਜਿਸ ਨਾਲ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ ਤੇ ਫ਼ਸਲ ਨੂੰ ਮੌਕੇ 'ਤੇ ਪਾਣੀ ਦੇਣ ਤੋਂ ਵੀ ਮੁਸ਼ਕਿਲ ਆ ਜਾਂਦੀ ਹੈ | ਹਾਲ ਹੀ 'ਚ ਪਿੰਡ ਡੋਡ ਤੋਂ ਇਕ ਕਿਸਾਨ ਬਲਦੇਵ ਸਿੰਘ ਦੇ ਘਰ ਦੇ ਨੇੜਿਉਂ ਹੀ ਬੜੀ ਦਲੇਰੀ ਨਾਲ ਟਰਾਂਸਫ਼ਾਰਮਰ ਚੋਰੀ ਕਰ ਲਿਆ ਗਿਆ | ਇਸੇ ਤਰ੍ਹਾਂ ਸੜਕਾਂ, ਕੱਚੇ ਰਸਤਿਆਂ, ਕੱਸੀ ਦੀਆਂ ਪਟੜੀਆਂ ਨੇੜਿਉਂ ਚੋਰ ਆਸਾਨੀ ਨਾਲ ਰੋਜ਼ਾਨਾਂ ਹੀ ਕਿਤੋਂ ਨਾ ਕਿਤੋਂ ਮੋਟਰਾਂ, ਟਰਾਂਸਫਾਰਮਰ ਚੋਰੀ ਕਰਕੇ ਲੈ ਜਾਂਦੇ ਹਨ | ਇਸ ਤਰ੍ਹਾਂ ਦੇ 2 ਚੋਰ ਸਵੇਰੇ ਸਵੇਰੇ ਪਿੰਡ ਮੁਮਾਰਾ ਦੇ ਕਿਸਾਨਾਂ ਦੇ ਉਸ ਸਮੇਂ ਅੜਿੱਕੇ ਆ ਗਏ ਜਦੋਂ ਉਹ ਸਾਦਿਕ- ਫ਼ਿਰੋਜ਼ਪੁਰ ਹਾਈਵੇ 'ਤੇ ਸੜਕ ਦੀ ਪੁਲੀ ਹੇਠ ਲੁਕਾਇਆ ਚੋਰੀ ਦਾ ਸਮਾਨ ਚੁੱਕਣ ਲਈ ਮੋਟਰ ਸਾਈਕਲ 'ਤੇ ਆਏ | ਜਿਸ ਪੁਲੀ ਹੇਠ ਉਨ੍ਹਾਂ ਨੇ ਚੋਰੀ ਕੀਤਾ ਸਮਾਨ ਲੁਕਾਇਆ ਸੀ, ਉੱਥੇ ਨਜ਼ਦੀਕ ਕਿਸਾਨ ਨਹਿਰ ਦਾ ਪਾਣੀ ਲਗਾ ਰਹੇ ਸਨ | ਇਸ ਦੌਰਾਨ ਸ਼ੱਕੀ ਮੋਟਰਸਾਈਕਲ ਸਵਾਰਾਂ ਨੇ ਜਦੋਂ ਉੱਥੇ ਨੇੜੇ ਤੇੜੇ ਗੇੜੇ ਮਾਰੇ ਤਾਂ ਕਿਸਾਨਾਂ ਨੂੰ ਸ਼ੱਕ ਹੋ ਗਿਆ ਤੇ ਉਨ੍ਹਾਂ ਨੇ ਚੋਰਾਂ ਨੂੰ ਪੁਲੀ ਹੇਠੋਂ ਵੱਡੀ ਮਾਤਰਾ ਵਿਚ ਤਾਂਬੇ ਸਮੇਤ ਉੱਥੇ ਕਾਬੂ ਕਰ ਲਿਆ | ਜਿਸ 'ਤੇ ਉਨ੍ਹਾਂ ਨੇ ਮੰਨਿਆਂ ਕਿ ਇਹ ਦੋ ਗੱਟੇ ਤਾਂਬੇ ਦੀਆਂ ਕੋਆਏਲਾਂ ਟਰਾਂਸਫਾਰਮਰਾਂ 'ਚੋਂ ਚੋਰੀ ਕੀਤੀਆਂ ਹਨ | ਕਥਿਤ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 104 ਵਾਰ ਖੂਨਦਾਨ ਕਰਨ 'ਤੇ ਡਾ. ਬਲਜੀਤ ਸ਼ਰਮਾ ਗੋਲੇਵਾਲਾ ਸਨਮਾਨਿਤ ਅਗਲੀ ਖ਼ਬਰ ਬੈਂਕ ਦਾ ਨਾਂਅ ਲੈ ਕੇ ਕਰੈਡਿਟ ਕਾਰਡ ਦੀ ਲਿਮਿਟ ਵਧਾਉਣ ਦੀ ਜਗ੍ਹਾ ਉਡਾਏ ਪੈਸੇ
Ad Position 24
No active advertisement