ਕੋਟਕਪੂਰਾ, 24 ਦਸੰਬਰ (ਮੇਘਰਾਜ)-ਦਲਜੀਤ ਸਿੰਘ ਨਿੱਕਾ ਸਪੁੱਤਰ ਸਵ. ਭੁਪਿੰਦਰ ਸਿੰਘ ਵਾਸੀ ਮੱਤਾ ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ ਸੀ | ਅੱਜ ਗੁਰਦੁਆਰਾ ਸਾਹਿਬ, ਢਾਬ ਗੁਰੂ ਕੀ ਮੱਤਾ ਵਿਖੇ ਉਨ੍ਹਾਂ ਨਮਿਤ ਪਾਠ ਦੇ ਭੋਗ ਪਾਏ ਗਏ | ਉਪਰੰਤ ਅੰਤਿਮ ਅਰਦਾਸ ਹੋਈ | ਇਸ ਮੌਕੇ ਹਾਜ਼ਰੀਨ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ | ਰਾਗੀ ਸਿੰਘਾਂ ਨੇ ਕੀਰਤਨ ਕੀਤਾ | ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਇਸ ਸਮਾਗਮ 'ਚ ਪਹੰੁਚੀਆਂ ਸ਼ਖਸ਼ੀਅਤਾਂ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ | ਸਟੇਜ ਦਾ ਸੰਚਾਲਨ ਗੁਰਦੇਵ ਸਿੰਘ ਸਾਬਕਾ ਪੀ.ਆਰ.ਓ ਨੇ ਕੀਤਾ ਤੇ ਵੱਖ-ਵੱਖ ਸੰਸਥਾਵਾਂ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਪੜ੍ਹੇ | ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਵਿਧਾਇਕ ਬਲਦੇਵ ਸਿੰਘ, ਸੂਬਾ ਸਿੰਘ ਬਾਦਲ, ਭਾਈ ਰਾਹੁਲ ਸਿੰਘ ਸਿੱਧੂ, ਅਜੇਪਾਲ ਸਿੰਘ ਸੰਧੂ, ਦਰਸ਼ਨ ਸਿੰਘ ਢਿਲਵਾਂ, ਬਾਬਾ ਕੁਲਵੰਤ ਸਿੰਘ, ਅਵਤਾਰ ਸਿੰਘ ਖੱਚੜਾਂ, ਬਲਜਿੰਦਰ ਸਿੰਘ ਸਰਾਂ, ਕੁਲਬੀਰ ਸਿੰਘ ਮੱਤਾ, ਵਰਿੰਦਰਪਾਲ ਸਿੰਘ ਮੱਤਾ, ਗੁਰਲਾਲ ਸਿੰਘ ਮੱਤਾ, ਜਗਜੀਤ ਸਿੰਘ ਸੰਧੂ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ ਗਿੱਲ, ਰਾਜਪਾਲ ਸਿੰਘ ਸਰਾਵਾਂ, ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਸੁਖਵਿੰਦਰ ਸਿੰਘ ਕੋਟਸੁਖੀਆ, ਪ੍ਰਤਾਪ ਸਿੰਘ ਨੰਗਲ, ਸੰਦੀਪ ਸਿੰਘ ਗੋਂਦਾਰਾ, ਭੁਪਿੰਦਰ ਸਿੰਘ ਢੈਪਈ, ਕੈਪਟਨ ਬੀ.ਐਸ ਬਰਾੜ, ਰਮਨ ਕਟਾਰੀਆ, ਗੁਰਿੰਦਰ ਸਿੰਘ ਗੋਲਾ, ਚਰਨਜੀਤ ਸਿੰਘ ਆਦਿ ਸ਼ਾਮਿਲ ਸਨ | ਇਸ ਦੁੱਖ ਦੀ ਘੜੀ 'ਚ ਸਭ ਹਾਜ਼ਰੀਨ ਨੇ ਦੁਖੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |