ਫ਼ਰੀਦਕੋਟ, 24 ਦਸੰਬਰ (ਜਸਵੰਤ ਸਿੰਘ ਪੁਰਬਾ)-ਸੂਬੇ 'ਚ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਫ਼ਰੀਦਕੋਟ ਅੰਦਰ ਬਲਾਕ ਸੰਮਤੀ ਚੋਣਾਂ ਵਿਚ ਸਭ ਤੋਂ ਜ਼ਿਆਦਾ ਸੀਟਾਂ ਹਾਸਿਲ ਕਰਨ 'ਤੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੇ ਘਰ ਰੱਖੇ ਸਮਾਗਮ 'ਚ ਸਾਰੇ ਜੇਤੂ ਉਮੀਦਵਾਰਾਂ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ | ਜਿਨ੍ਹਾਂ ਦੀਆਂ ਕੋਸ਼ਿਸ਼ਾਂ ਤੇ ਮਿਹਨਤ ਸਦਕਾ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਸੀਟਾਂ ਹਾਸਿਲ ਕੀਤੀਆਂ ਹਨ | ਉਨ੍ਹਾਂ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਕੁਝ ਭਾਜਪਾ ਆਗੂਆਂ ਦਾ ਵੀ ਪਾਰਟੀ 'ਚ ਨਿੱਘਾ ਸਵਾਗਤ ਕੀਤਾ | ਉਨ੍ਹਾਂ ਦੱਸਿਆ ਕਿ ਕਾਂਗਰਸ ਇਕ ਵਿਸ਼ਾਲ ਪਾਰਟੀ ਹੈ ਜਿਸ ਦੀਆਂ ਨੀਤੀਆਂ ਹਮੇਸ਼ਾ ਲੋਕ ਪੱਖੀ ਹੁੰਦੀਆਂ ਹਨ | ਉਹ ਹਮੇਸ਼ਾ ਹਰ ਪਿਛੜੇ ਤੇ ਆਮ ਵਰਗ ਲਈ ਉਸਾਰੂ ਸੋਚ ਰੱਖਦੇ ਹਨ | ਜਿਸ ਦੇ ਚਲਦਿਆਂ ਹੀ ਭਾਜਪਾ ਦੇ ਬੀ.ਸੀ ਸੈਲ ਦੇ ਆਗੂ ਭਾਜਪਾ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਹਨ | ਕਾਂਗਰਸ ਪਾਰਟੀ ਹਮੇਸ਼ਾ ਉਨ੍ਹਾਂ ਦੇ ਸਤਿਕਾਰ ਲਈ ਅਤੇ ਉਨ੍ਹਾਂ ਦੇ ਬਣਦੇ ਮਾਨ ਸਨਮਾਨ ਦਾ ਧਿਆਨ ਰੱਖੇਗੀ | ਪਿਛੜੇ ਹੋਏ ਵਰਗ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨਸ਼ੀਲ ਰਹੇਗੀ | ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕੇਂਦਰ ਸਰਕਾਰ ਵਲੋਂ ਮਨਰੇਗਾ ਨੂੰ ਲੈ ਕੇ ਕੀਤੇ ਬਦਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਸਕੀਮ ਜੋ ਕਿ ਕਾਂਗਰਸ ਵਲੋਂ ਗਰੀਬ ਅਤੇ ਪਛੜੇ ਲੋਕਾਂ ਲਈ ਰੁਜ਼ਗਾਰ ਲਈ ਸਕੀਮ ਸ਼ੁਰੂ ਕੀਤੀ ਸੀ ਉਸਨੂੰ ਢਾਹ ਲਾਉਣ ਦੀ ਕੋਸ਼ਿਸ਼ ਇਕੱਲੀ ਕੇਂਦਰ ਸਰਕਾਰੀ ਹੀ ਨਹੀਂ ਬਲਕਿ ਸੂਬੇ ਦੀ ਆਮ ਆਦਮੀ ਪਾਰਟੀ ਵੀ ਇਸ ਲਈ ਜ਼ਿੰਮੇਵਾਰ ਹੈ |